ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ
Published : Jul 4, 2021, 12:20 am IST
Updated : Jul 4, 2021, 12:20 am IST
SHARE ARTICLE
image
image

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਪੱਗ ਬੰਨ੍ਹ ਕੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨਾਲ ਗੁਰਦਵਾਰੇ ਦਾ ਕੀਤਾ ਉਦਘਾਟਨ

ਸਿੰਗਾਪੁਰ, 3 ਜੁਲਾਈ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖਾਂ ਦੀ ਕੋਵਿਡ 19 ਮਹਾਂਮਾਰੀ ਦੌਰਾਨ ਧਰਮ, ਨਸਲ ਤੇ ਪਿਛੋਕੜ ਤੋਂ ਪਰੇ ਜਾ ਕੇ ਲੋਕਾਂ ਦੀ ਮਦਦ ਲਈ ਵੱਖ ਵੱਖ ਪ੍ਰਗੋਰਾਮ ਚਲਾਉਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਲੀ ਨੇ ਚਿੱਟੀ ਸਿੱਖ ਪੱਗ ਬੰਨ੍ਹ ਕੇ ਸਿਲਟ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ‘ਸਤਿ ਸ੍ਰੀ ਅਕਾਲ’ ਬੋਲ ਕੇ ਵਧਾਈ ਦਿਤੀ। ਇਸ ਗੁਰਦੁਆਰੇ ਦਾ ਨਵੀਨੀਕਰਨ ਮਹਾਂਮਾਰੀ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਲਟ ਰੋਡ ਗੁਰਦੁਆਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਮਹਾਂਮਾਰੀ ਕਾਰਨ ਪ੍ਰਭਾਵਤ ਹੋਏ ਹਨ। ਲੀ ਨੇ ਕਿਹਾ, “ਸ਼ਰਧਾਲੂਆਂ ਲਈ ਇਹ ਮੁਸ਼ਕਲ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਗੁਰਦੁਆਰਾ ਸਮੇਤ ਹੋਰ ਧਾਰਮਕ ਸਥਾਨਾਂ ਨੇ ਕੋਵਿਡ 19 ਮਹਾਂਮਾਰੀ ਪ੍ਰਬੰਧਨ ਲਈ ਕਈ ਉਪਾਅ ਕੀਤੇ। ਲੀ ਨੇ ਕਿਹਾ, ‘‘ਮੈਂ ਇਸ ਤੋਂ ਵੱਧ ਇਸ ਗੱਲ ਨਾਲ ਖ਼ੁਸ਼ ਹਾਂ ਕਿ ਗੁਰਦੁਆਰਾ ਸਾਹਿਬ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਲ ਸਮੇਂ ’ਚ ਮਦਦ ਲਈ ਅੱਗੇ ਆਇਆ। ਉਨ੍ਹਾਂ ਨੇ ਧਰਮ ਦਾ ਕੰਮ ਕੀਤਾ, ਰਾਸ਼ਨ ਵੰਡਿਆ ਅਤੇ ਹੋਰ ਮਦਦ ਕਰਨ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ। ਮਹਾਂਮਾਰੀ ਕਾਰਨ ਤਣਾਅ ਦਾ ਮੁਕਾਬਲਾ ਕਰਨ ਲਈ ਸਿੱਖ ਸੰਸਥਾਵਾਂ ਦੇ ਤਾਲਮੇਲ ਪ੍ਰੀਸ਼ਦ ਨੇ ‘ਪ੍ਰੋਜੇਕਟ ਅਲਾਕ’ ਨਾਮ ਤੋਂ ਇਕ ਕਾਰਜਬਲ ਬਣਾਇਆ, ਜਿਸਨੇ ਸਿੱਖ ਭਾਈਚਾਰੇ ਦੇ 13 ਹਜ਼ਾਰ ਮੈਂਬਰਾਂ ਦੀ ਮਾਨਸਿਕ ਸਿਹਤ ਲਈ ਕੰਮ ਕੀਤਾ। ਉਦਘਾਟਨ ਦੇ ਬਾਅਦ ਲੀ ਨੇ ਅਪਣੇ ਫ਼ੇਸਬੁੱਕ ਪੋਸਟ ’ਚ ਲਿਖਿਆ, ‘‘ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਮੁਸ਼ਕਲ ਸਮੇਂ ’ਚ ਇਸ ਦੀ ਲੋੜ ਸੀ, ਉਹੀ ਬਿਨਾਂ ਨਸਲ, ਧਰਮ ਅਤੇ ਪਿਛੋਕੜ ਨੂੰ ਦੇਖੇ। ਇਨ੍ਹਾਂ ਪਹਿਲਕਦਮੀਆਂ ਨੇ ਵਿਆਪਕ ਭਾਈਚਾਰੇ ਲਈ ਚੰਗੀ ਮਿਸਾਲ ਪੇਸ਼ ਕੀਤੀ, ਕਿਉਂਕਿ ਅਸੀਂ ਵਾਇਰਸ ਨਾਲ ਰਹਿਣ ਦੀ ਨਵੀਂ ਆਮ ਵਿਵਸਥਾ ਵਲ ਵੱਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ ਨਾ ਸਿਰਫ਼ ਇਕ ਪਵਿੱਤਰ ਅਸਥਾਨ ਹੈ, ਬਲਕਿ ਸਿੰਗਾਪੁਰ ਦੀ ਬਹੁ-ਧਾਰਮਕ ਅਤੇ ਬਹੁ-ਨਸਲੀ ਝਲਕ ਦਾ ਇਕ ਚਮਕਦਾ ਪ੍ਰਤੀਕ ਹੈ। ’’     (ਏਜੰਸੀ)

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement