ਗਰੀਬ ਪਰਿਵਾਰ 'ਤੇ ਟੁੱਟਿਆ ਕਹਿਰ, ਚਾਰ ਭੈਣਾਂ ਦੇ ਇਕਲੌਤਾ ਭਰਾ ਦੀ ਗਈ ਜਾਨ 
Published : Jul 4, 2022, 9:38 pm IST
Updated : Jul 4, 2022, 9:38 pm IST
SHARE ARTICLE
punjab news
punjab news

ਦੋਸਤ ਨਾਲ ਖੇਡਦੇ ਸਮੇਂ ਤਿਲਕਾ ਪੈਰ, ਨਹਿਰ 'ਚ ਰੁੜ੍ਹਿਆ 

ਫਿਰੋਜ਼ਪੁਰ : ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਮਹੰਤਾਂ ਵਾਲਾ ਦੇ ਅਤਿ ਗ਼ਰੀਬ ਪਰਿਵਾਰ ਦੇ ਲੜਕੇ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਲੜਕੇ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿਚ ਸ਼ਾਮ ਸਮੇਂ ਖਾਦ ਪਾਉਣ ਲਈ ਗਿਆ ਸੀ ਜਦ ਕਿ ਉਸ ਦਾ ਲੜਕਾ ਲਵਕੁਸ਼ (14) ਸਾਲ ਅਤੇ ਇਕ ਹੋਰ ਲੜਕਾ ਨਹਿਰ ਦੇ ਕਿਨਾਰੇ ਖੇਡ ਰਹੇ ਸਨ।

punjab newspunjab news

ਅਚਾਨਕ ਦੋਨੋਂ ਜਣੇ ਪੈਰ ਤਿਲਕਣ ਕਾਰਨ ਨਹਿਰ ਵਿੱਚ ਡਿੱਗ ਗਏ ਜਿਸ ਦੌਰਾਨ ਮੌਕੇ 'ਤੇ ਰਾਹਗੀਰਾਂ ਨੇ ਇਕ ਲੜਕੇ ਨੂੰ ਬਾਂਹ ਫੜ ਕੇ ਬਚਾ ਲਿਆ ਜਦ ਕਿ ਮੇਰਾ ਲੜਕਾ ਲਵਕੁਸ਼  ਨਹਿਰ ਵਿੱਚ ਰੁੜ੍ਹ ਗਿਆ। ਉਨ੍ਹਾਂ ਦੱਸਿਆ ਕਿ ਲਵਕੁਸ਼ ਨੂੰ ਚੱਕ ਜਮਾਲਗਡ਼੍ਹ ਨੇੜੇ ਪੂਰੇ ਪਿੰਡ ਵਾਲਿਆਂ ਨੇ ਦੋ ਘੰਟੇ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ।

punjab newspunjab news

ਉਨ੍ਹਾਂ ਦੱਸਿਆ ਕਿ ਉਹ ਗ਼ਰੀਬ ਹਨ ਅਤੇ ਉਸ ਕੋਲ ਚਾਰ ਬੇਟੀਆਂ ਹਨ ਚਾਰਾਂ ਬੇਟੀਆਂ ਤੋਂ ਬਾਅਦ ਇਹ ਮੇਰਾ ਇਕਲੌਤਾ ਪੁੱਤਰ ਸੀ ਜਦ ਕਿ ਬੁਢਾਪੇ ਸਣੇ ਉਸ ਦਾ ਸਹਾਰਾ ਬਣਨਾ ਸੀ  ਪਰ ਅਚਾਨਕ ਬੱਚੇ ਦੇ ਜਾਣ ਕਾਰਨ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਲਵਕੁਸ਼ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਗ਼ਰੀਬ ਅਤੇ ਘਰ ਦੀ ਹਾਲਤ ਵੀ ਨਾਜ਼ੁਕ ਹੈ। ਕੱਚੇ ਕਮਰੇ ਤੇ ਮਕਾਨਾਂ ਵਿੱਚ ਗੁਜ਼ਾਰਾ ਕਰ ਰਹੇ ਸਨ ਪਰ ਪੁੱਤ ਦੇ ਜਾਣ ਕਰ ਕੇ ਅੱਖਾਂ 'ਚ ਨਾ ਦਿਸਣ ਕਾਰਨ ਰੋਟੀ ਦੇ ਲਾਲੇ ਵੀ ਪੈ ਸਕਦੇ ਹਨ। ਇਸ ਮੌਕੇ ਪਿੰਡ ਵਾਸੀ ਜੋਗਿੰਦਰ ਸਿੰਘ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਜਦ ਇਸ ਗੱਲ ਦਾ ਪਤਾ ਪਿੰਡ ਵਿੱਚ ਲੱਗਿਆ ਤਾਂ ਪੂਰੇ ਪਿੰਡ ਵਾਸੀਆਂ ਨੇ ਬਚਾਓ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਤੇ ਦੋ ਘੰਟਿਆਂ ਬਾਅਦ ਇਸ ਬੱਚੇ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ।

punjab newspunjab news

ਪਿੰਡ ਪਹੁੰਚਣ 'ਤੇ  ਬੱਚਾ ਮ੍ਰਿਤ ਪਾਇਆ ਗਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਹੋਇਆਂ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ। ਅੱਜ ਲਵਕੁਸ਼ ਦੀ ਇਸ ਤਰ੍ਹਾਂ ਮੌਤ ਹੋ ਜਾਣ 'ਤੇ ਪਿੰਡ ਅਤੇ ਇਲਾਕੇ ਵਿੱਚ ਸੌਗ ਦੀ ਲਹਿਰ ਹੈ। ਇਸ ਮੌਕੇ ਗੁਰੂ ਹਰਸਹਾਏ ਦੇ ਥਾਣਾ ਮੁਖੀ ਜਤਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਨ੍ਹਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement