
Bathinda News : ਸਟੇਸ਼ਨ ਦੇ ਸੀਸੀਟੀਵੀ ’ਚ ਕੈਦ ਹੋਈਆਂ ਤਸਵੀਰਾਂ, ਅਧਿਆਪਕਾਂ ਮੁਤਾਬਕ ਵੰਸ਼ ਸਕੂਲ ਨਹੀਂ ਆਇਆ
Bathinda News in Punjabi : ਬਠਿੰਡਾ ਦੇ ਲਾਪਤਾ ਬੱਚੇ ਦੇ ਮਾਮਲੇ ’ਚ ਨਵਾਂ ਮੋੜ ਸਾਹਮਣੇ ਆਇਆ ਹੈ। ਬੱਚੇ ਰੇਲਵੇ ਸਟੇਸ਼ਨ ’ਤੇ ਖੜ੍ਹੀ ਰੇਲਗੱਡੀ ’ਚ ਚੜ੍ਹਦਾ ਦੇਖਿਆ ਗਿਆ ਹੈ। ਸਟੇਸ਼ਨ ਦੇ ਸੀਸੀਟੀਵੀ ’ਚ ਤਸਵੀਰਾਂ ਕੈਦ ਹੋ ਗਈਆਂ ਹਨ।
ਦੱਸ ਦੇਈਏ ਕਿ 12 ਸਾਲਾਂ ਵੰਸ਼ ਜੋ ਕਿ ਛੇਵੀਂ ਜਮਾਤ ਚ ਪੜਦਾ ਹੈ ਘਰ ਤੋਂ ਬੀਤੇ ਕੱਲ ਤੋਂ ਲਾਪਤਾ ਹੈ। ਉਸਦਾ ਪਿਤਾ ਪੰਜਾਬ ਪੁਲਿਸ ’ਚ ਹੋਮ ਗਾਰਡ ਦੇ ਡਿਊਟੀ ਉੱਪਰ ਤੈਨਾਤ ਹਨ। ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੇਰਾ ਬੱਚਾ ਆਟੋ ’ਤੇ ਗਿਆ ਸੀ ਅਤੇ ਸ਼ਾਮ ਨੂੰ ਘਰ ਨਹੀਂ ਪਰਤਿਆ। ਜਿਸ ਦੇ ਚਲਦੇ ਆਟੋ ਚਾਲਕ ਜਦ ਸਾਡੇ ਘਰ ਆਇਆ ਤਾਂ ਉਸਨੇ ਪੁੱਛਿਆ ਕਿ ਤੁਹਾਡਾ ਬੱਚਾ ਘਰ ਆਇਆ ਹੈ ਤਾਂ ਸਾਡੇ ਵੱਲੋਂ ਉਸ ਨੂੰ ਮਨਾ ਕੀਤਾ ਗਿਆ। ਪਿਤਾ ਨੇ ਦੱਸਿਆ ਕਿ ਵੰਸ਼ ਬਾਰੇ ਆਦਰਸ਼ ਸਕੂਲ ਦੇ ਅਧਿਆਪਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਕਿ ਤੁਹਾਡਾ ਲੜਕਾ ਅੱਜ ਸਕੂਲ ਨਹੀਂ ਆਇਆ, ਜਿਸ ਦੇ ਚਲਦੇ ਸਾਡੇ ਵੱਲੋਂ ਅੱਜ ਸਵੇਰੇ ਪੁਲਿਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।
ਡੀਐਸਪੀ ਸਿਟੀ ਵਨ ਸੰਦੀਪ ਸਿੰਘ ਨੇ ਕਿਹਾ ਹੈ ਕਿ ਸਾਨੂੰ ਅੱਜ ਹੀ ਫ਼ੋਨ ਦੇ ਜਰੀਏ ਪਤਾ ਲੱਗਿਆ ਹੈ ਕਿ ਛੇਵੀਂ ਜਮਾਤ ਤੇ ਪੜ੍ਹਦਾ ਹੋਇਆ ਬੱਚਾ ਜਿਸ ਦੀ ਉਮਰ 12 ਸਾਲ ਹੈ ਅਤੇ ਨਾਮ ਉਸਦਾ ਵੰਸ਼ ਹੈ ਜੋ ਕਿ ਸਕੂਲ ਗਿਆ ਸੀ ਅਤੇ ਸ਼ਾਮ ਦੇ ਸਮੇਂ ਉਹ ਘਰ ਨਹੀਂ ਪਰਤਿਆ। ਸਾਡੀਆਂ ਵੱਖ- ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਬੀਤੇ ਸ਼ਾਮ ਪਤਾ ਲੱਗ ਗਿਆ ਸੀ ਰੇਲਵੇ ਸਟੇਸ਼ਨ ਤੇ ਕਿਸੇ ਨੇ ਦੇਖਿਆ ਹੈ ਉਸਦੇ ਚਲਦੇ ਵੀ ਸਾਡੇ ਵੱਲੋਂ ਜੀਆਰਪੀ ਦੀ ਮਦਦ ਲਈ ਜਾ ਰਹੀ ਹੈ।
(For more news apart from New twist in case Bathinda missing child, descendant boards train parked railway station News in Punjabi, stay tuned to Rozana Spokesman)