ਕਾਂਗਰਸ ਅਤੇ ਆਪ ਪਾਰਟੀ ਸੂਬੇ ਅਤੇ ਪੰਜਾਬੀਅਤ ਦੇ ਮਹੋਲ ਨੂੰ ਕਰ ਰਹੇ ਤਬਾਹ : ਬ੍ਰਹਮਪੁਰਾ
Published : Aug 4, 2018, 2:01 pm IST
Updated : Aug 4, 2018, 2:01 pm IST
SHARE ARTICLE
Ravinder Singh Brahmpura With Workers
Ravinder Singh Brahmpura With Workers

ਸ਼ੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸ ਦਾ ਇਤਿਹਾਸ ਵੱਡਮੁੱਲਾ ਹੈ ਅਤੇ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਕਦੇ ਤੱਤੀ ਵਾਅ ਨਾ ਲੱਗਣ ਦਿੱਤੀ...............

ਤਰਨ ਤਾਰਨ  : ਸ਼ੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸ ਦਾ ਇਤਿਹਾਸ ਵੱਡਮੁੱਲਾ ਹੈ ਅਤੇ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਕਦੇ ਤੱਤੀ ਵਾਅ ਨਾ ਲੱਗਣ ਦਿੱਤੀ। ਇਸ ਪਾਰਟੀ ਨੇ ਪੰਜਾਬੀਅਤ ਦੇ ਹੱਕਾਂ ਨੂੰ ਮਹਿਫੂਜ਼ ਰੱਖਣ ਲਈ ਵੱਡਿਆਂ ਵਡੇਰਿਆਂ ਨੇ ਆਪਣੀ ਕੀਮਤੀ ਜ਼ਿੰਦਗੀਆਂ ਤੱਕ ਕੁਰਬਾਨ ਕਰ ਦਿੱਤੀਆਂ ਹਨ। ਜੇਕਰ ਮੋਜੂਦਾ ਹਲਾਤਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਹਾਲਾਤ ਕੁੱਝ ਠੀਕ ਨਹੀਂ ਜਿਸਦਾ ਭਵਿੱਖ ਸਿੱਖ ਕੌਮ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਪੰਜਾਬ ਦਾ ਭਵਿੱਖ ਸਿਰਫ਼ ਤੇ ਸਿਰਫ਼ ਸ਼ੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਸੁਰੱਖਿਅਤ ਅਤੇ ਮਹਿਫੂਜ਼ ਹੈ

ਕਿਉਂਕਿ ਇਸ ਪਾਰਟੀ ਨੇ ਕਿਸੇ ਵੀ ਵਰਗ ਦੇ ਲੋਕਾਂ ਨਾਲ ਭੇਦਭਾਵ ਅਤੇ ਫ਼ਰਕ ਨਹੀਂ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇਥੇ ਪਿੰਡ ਜੋਧਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੋਰਾਨ ਕੀਤਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਗੈਰ ਸੰਵਿਧਾਨਿਕ ਢੰਗ ਨਾਲ ਲਾਂਭੇ ਕਰ ਦੇਣਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਫ਼ਸਲੀ ਬਟੇਰੇ ਕਾਂਗਰਸ ਪਾਰਟੀ ਵਾਂਗੂੰ ਪੰਜਾਬ ਅਤੇ ਪੰਜਾਬੀਅਤ ਨੂੰ ਤਬਾਹ ਕਰ ਦੇਣਾ ਚਾਹੁੰਦੇ ਹਨ

ਜੋ ਸ਼ੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਲੋਕਾਂ ਨੂੰ  ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਅਤੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਜਨਤਾ ਇਹਨਾਂ ਵਿਰੁੱਧ ਫਤਵਾ ਦੇ ਕੇ ਮੁੜ ਕੇਂਦਰ ਵਿੱਚ ਮੁੜ ਭਾਜਪਾ-ਅਕਾਲੀ ਸਰਕਾਰ ਬਣਾ ਕੇ ਇਤਿਹਾਸ ਦੋਹਰਾਇਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਲੰਮੇ ਸਮੇਂ ਤੋਂ ਨੁਮਾਇੰਦਗੀ ਕਰ ਰਹੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜਿਨ੍ਹਾਂ ਨੂੰ ਮਾਂਝੇ ਦੇ ਜਰਨੈਲ ਵੱਜੋਂ ਵੀ ਜਾਣਿਆ ਜਾਂਦਾ ਹੈ, ਲੋਕਾਂ ਵੱਲੋਂ ਦਿੱਤੇ ਮਾਣ ਦੇ ਬਦੋਲਤ ਉਨ੍ਹਾਂ ਹਲਕੇ ਦਾ ਵਿਕਾਸ ਕਰਵਾਇਆ ਹੈ

ਜਿਨ੍ਹਾਂ ਵਿੱਚ ਲੋਕਾਂ ਦੀ ਸਹੂਲਤ ਲਈ ਵੱਡੇ ਬਿਜਲੀ ਘਰ, ਚੰਗੀ ਸਿਹਤ ਲਈ ਵੱਡੇ ਅਤੇ ਅਧੁਨਿਕ ਸਹੂਲਤਾਂ ਵਾਲੇ ਹਸਪਤਾਲ, ਬੱਚਿਆਂ ਲਈ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਸਕੂਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਖ਼ਾਸਕਰ ਅੱਜ ਵੀ ਪਿੰਡਾਂ ਵਿੱਚ ਕੱਚੇ ਰਾਹਾਂ ਨੂੰ ਪੱਕੀਆਂ ਸੜਕਾਂ ਬਣਾਕੇ ਦਿੱਤੀਆਂ ਜਾ ਰਹੀਆਂ ਹਨ ਜਿਸ ਲਈ ਅੱਜ ਵੀ ਹਲਕੇ ਦੇ ਲੋਕ ਬ੍ਰਹਮਪੁਰਾ ਪਰਿਵਾਰ ਦੀਆਂ ਸਿਫਤਾਂ ਦੇ ਪੁੱਲ ਬਣਦੇ ਹਨ।

ਇਸ ਸਮੇਂ ਮੋਜੂਦਾ ਲੋਕਾਂ ਨੇ ਵੀ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਆਖਿਆ ਕਿ ਭਾਵੇਂ ਅੱਜ ਕਾਂਗਰਸ ਪਾਰਟੀ ਵੱਲੋਂ ਜਨਤਾ ਦੀ ਅੱਖਾਂ ਵਿੱਚ ਮਿੱਟੀ ਪਾ ਧੋਖੇ ਨਾਲ ਕਾਂਗਰਸੀਆਂ ਨੇ ਸੱਤਾ ਹਾਸਿਲ ਕਰ ਲਈ ਹੈ ਪਰ ਇਸ ਕਾਂਗਰਸ ਰਾਜ ਵਿੱਚ ਇਸ ਖਡੂਰ ਸਾਹਿਬ ਹਲਕੇ ਅਤੇ ਸੂਬੇ ਦਾ ਵਿਕਾਸ ਇਕ ਵੀ ਪੈਸੇ ਨਾ ਮਾਤਰ ਹੋਇਆ ਹੈ  ਜੋ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਵਿਧਾਇਕਾਂ ਲ?ੀ ਸ਼ਰਮ ਵਾਲੀ ਗੱਲ ਹੈ ਜਿੰਨਾ ਨੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement