
ਕੰਦੋਵਾਲੀਆ ਦੀ ਜੱਗੂ ਭਗਵਾਨਪੁਰੀਆ ਨਾਲ ਪੁਰਾਣੀ ਰੰਜਿਸ਼ ਕਾਰਨ ਭਗਵਾਨਪੁਰੀਆ ਦੀ ਗੈਂਗ ‘ਤੇ ਜਤਾਇਆ ਜਾ ਰਿਹਾ ਸ਼ੱਕ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅੰਮ੍ਰਿਤਸਰ (Amritsar) ਦੇ ਕੇ ਡੀ ਹਸਪਤਾਲ ਦੇ ਬਾਹਰ ਬੀਤੇ ਦਿਨੀ ਗੈਂਗਸਟਰ ਰਾਣਾ ਕੰਦੋਵਾਲੀਆ (Gangster Rana Kandowalia) ’ਤੇ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਰਾਣਾ ਕੰਦੋਵਾਲੀਆ ਆਪਣੇ ਕਿਸੇ ਵਾਕਫ ਦਾ ਪਤਾ ਲੈਣ ਹਸਪਤਾਲ (Hospital) ਪਹੁੰਚਿਆ ਸੀ। ਜਿਥੇ ਹਸਪਤਾਲ ਦੇ ਬਾਹਰ ਕੁੱਝ ਲੋਕਾਂ ਨੇ ਉਸ ਤੇ ਗੋਲੀਆਂ ਚਲਾਈਆਂ (Shot Dead) ਅਤੇ ਇਸ ਦੌਰਾਨ ਉਸਦੇ ਨਾਲ ਆਏ ਇਕ ਸਾਥੀ ਅਤੇ ਹਸਪਤਾਲ ਦੇ ਗਾਰਡ ਦੇ ਵੀ ਗੋਲੀ ਮਾਰੀਆਂ ਗਈਆਂ।
ਹੋਰ ਪੜ੍ਹੋ: ਹੁਣ ਦੇਸ਼ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ ’ਤੇ ਟਿਕੀਆਂ
PHOTO
ਗੱਲਬਾਤ ਕਰਦਿਆਂ ਏ.ਸੀ.ਪੀ. ਸਰਬਜੀਤ ਸਿੰਘ ਬਾਜਵਾ ਨੇ ਕਿਹਾ ਕਿ ਅਜੇ ਗੋਲਿਆ ਚਲਾਉਣ ਵਾਲੀਆਂ ਬਾਰੇ ਸਥਿਤੀ ਸਪਸ਼ਟ ਨਹੀਂ ਹੋਈ ਹੈ ਅਤੇ ਜਲਦ ਹੀ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਅਤੇ ਮੌਕੇ ਦੀ ਸੀਸੀਟੀਵੀ ਵੀ ਦੇਖੀ ਜਾਵੇਗੀ। ਹਾਲਾਂਕਿ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਘਟਨਾ ਨੂੰ ਕਿਸਨੇ ਅੰਜਮ ਦਿੱਤਾ ਸੀ।
ਹੋਰ ਪੜ੍ਹੋ: ਟੋਕੀਓ ਉਲੰਪਿਕਸ: ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ ਜੈਵਲਿਨ ਥ੍ਰੋ ਦੇ ਫਾਈਨਲ 'ਚ ਬਣਾਈ ਜਗ੍ਹਾ
PHOTO
ਹੋਰ ਪੜ੍ਹੋ: '2030 ਤੱਕ ਭਾਰਤ ਦੁਨੀਆਂ ਦਾ ਸਰਬੋਤਮ ਦੇਸ਼ ਹੋਵੇਗਾ'
ਜਾਣਕਾਰੀ ਇਹ ਵੀ ਮਿਲੀ ਹੈ ਕਿ ਰਾਣਾ ਕੰਦੋਵਾਲੀਆ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਨਾਲ ਪੁਰਾਣੀ ਰੰਜਿਸ਼ ਸੀ ਅਤੇ ਭਗਵਾਨਪੁਰੀਆ ਦੀ ਗੈਂਗ ‘ਤੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ। ਪਰ ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਹੀ ਕਿਸੇ ਤੱਥ ਦੀ ਪੁਸ਼ਟੀ ਕੀਤੀ ਜਾਵੇਗੀ।