ਰਾਹੁਲ ਗਾਂਧੀ ਨੇ ਪੇਗਾਸਸ ਮਾਮਲੇ 'ਤੇ ਸਰਕਾਰ ਨੂੰ ਘੇਰਨ ਦੀਸਾਂਝੀਰਣਨੀਤੀ ਤੇਵਿਰੋਧੀਆਗੂਆਂਨਾਲਚਰਚਾਕੀਤੀ
Published : Aug 4, 2021, 6:55 am IST
Updated : Aug 4, 2021, 6:55 am IST
SHARE ARTICLE
image
image

ਰਾਹੁਲ ਗਾਂਧੀ ਨੇ ਪੇਗਾਸਸ ਮਾਮਲੇ 'ਤੇ ਸਰਕਾਰ ਨੂੰ  ਘੇਰਨ ਦੀ ਸਾਂਝੀ ਰਣਨੀਤੀ 'ਤੇ ਵਿਰੋਧੀ ਆਗੂਆਂ ਨਾਲ ਚਰਚਾ ਕੀਤੀ


ਮੀਟਿੰਗ ਮਗਰੋਂ ਮਹਿੰਗਾਈ ਦਾ ਵਿਰੋਧ ਕਰਨ ਲਈ ਰਾਹੁਲ ਸਾਈਕਲ ਤੇ ਸੰਸਦ ਭਵਨ ਪੁੱਜੇ


ਨਵੀਂ ਦਿੱਲੀ, 3 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਵਿਰੋਧੀ ਧਿਰ ਦੇ ਆਗੂਆਂ ਨੇ ਪੇਗਾਸਸ ਜਾਸੂਸੀ ਮਾਮਲੇ 'ਤੇ ਸਰਕਾਰ ਨੂੰ  ਘੇਰਨ ਅਤੇ ਦਬਾਅ ਬਣਾਉਣ ਦੀ ਸਾਂਝੀ ਰਣਨੀਤੀ 'ਤੇ ਮੰਗਲਵਾਰ ਨੂੰ  ਚਰਚਾ ਕੀਤੀ | ਰਾਹੁਲ ਗਾਂਧੀ ਦੇ ਸੱਦੇ 'ਤੇ ਕਈ ਪ੍ਰਮੁਖ ਵਿਰੋਧੀ ਦਲਾਂ ਦੇ ਆਗੂ ਇਥੇ ਮਲਿਕਾ ਅਰਜੁਨ ਖੜਗੇ, ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਪਾਰਟੀ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼ ਅਤੇ ਕਈ ਸਾਂਸਦ, ਤਿ੍ਣਮੂਲ ਕਾਂਗਰਸ ਆਗੂ ਕਲਿਆਣ ਮੁਖਰਜੀ, ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ, ਸ਼ਿਵ ਸੈਨਾ ਆਗੂ ਸੰਜੇ ਰਾਊਤ, ਰਾਜਦ ਦੇ ਮਨੋਜ ਝਾਅ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁਲ ਪਟੇਲ ਸਮੇਤ 15 ਦਲਾਂ ਦੇ ਆਗੂ ਸ਼ਾਮਲ ਹੋਏ |
ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਇਸ ਆਵਾਜ਼ ਨੂੰ  ਇਕਜੁਟ ਕਰਨਾ ਹੈ, ਇਹ ਆਵਾਜ਼ ਜਿੰਨੀ ਇਕਜੁਟ ਹੋਵੇਗੀ, ਉਨੀ ਹੀ ਮਜ਼ਬੂਤ ਹੋਵੇਗੀ | ਭਾਜਪਾ ਅਤੇ ਆਰ.ਐਸ.ਐਸ. ਲਈ ਇਸ ਆਵਾਜ਼ ਨੂੰ  ਦਬਾਉਣਾ ਉਨਾ ਹੀ ਮੁਸ਼ਕਲ ਹੋਵੇਗਾ | ਸੰਸਦ 'ਚ ਅਸੀਂ ਪੇਗਾਸਸ ਜਾਸੂਸੀ ਮਾਮਲੇ 'ਤੇ ਚਰਚਾ ਚਾਹੁੰਦੇ ਹਾਂ, ਅਸੀਂ ਸਰਕਾਰ ਨੂੰ  ਇਸ ਬਾਬਤ ਸਵਾਲ ਪੁੱਛਣਾ ਚਾਹੁੰਦੇ ਹਾਂ ਅਤੇ ਜਵਾਬ ਚਾਹੁੰਦੇ ਹਾਂ | ਸੰਸਦ ਦੇ ਮਾਨਸੂਨ ਸੈਸ਼ਨ ਦਾ ਜੋ ਸਮਾਂ ਬਚਿਆ ਹੈ, ਉਸ 'ਚ ਸਰਕਾਰ ਨੂੰ  ਕਿਸ ਤਰ੍ਹਾਂ ਘੇਰਿਆ ਜਾਵੇ, ਉਸ ਨੂੰ  ਲੈ ਕੇ ਇਸ ਬੈਠਕ ਵਿਚ ਚਰਚਾ ਹੋਈ | ਰਾਹੁਲ ਗਾਂਧੀ ਨੇ ਜਿਨ੍ਹਾਂ ਸਿਆਸੀ ਦਲਾਂ ਨੂੰ  ਸੱਦਾ ਦਿਤਾ ਸੀ, ਉਨ੍ਹਾਂ 'ਚੋਂ ਆਮ ਆਦਮੀ ਪਾਰਟੀ ਅਤੇ ਬਸਪਾ ਸ਼ਾਮਲ ਨਹੀਂ ਹੋਈ |
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਕਈ ਆਗੂ ਪਟਰੌਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਮੰਗਲਵਾਰ ਨੂੰ  ਸਾਈਕਲ 'ਤੇ ਸਵਾਰ ਹੋ ਕੇ ਸੰਸਦ ਪੁੱਜੇ | ਕਾਂਸਟੀਟਿਊਸ਼ਨ ਕਲੱਬ ਵਿਚ ਵਿਰੋਧੀ ਧਿਰ ਨਾਲ ਚਾਹ-ਨਾਸ਼ਤਾ 'ਤੇ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਸਾਈਕਲ ਚਲਾਉਂਦੇ ਹੋਏ ਸੰਸਦ ਪੁੱਜੇ | ਉਨ੍ਹਾਂ ਨੇ ਸਾਈਕਲ 'ਤੇ ਅੱਗੇ ਇਕ ਤਖ਼ਤੀ ਰੱਖੀ ਸੀ, ਜਿਸ 'ਤੇ ਰਸੋਈ ਗੈਸ ਸਿਲੰਡਰ ਦੀ ਤਸਵੀਰ ਸੀ ਅਤੇ ਇਸ ਦੀ ਕੀਮਤ 834 ਰੁਪਏ ਲਿਖੀ ਹੋਈ ਸੀ |
ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਬੈਠਕ 'ਚ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਵਿਰੋਧ 'ਚ ਸੰਸਦ ਤਕ ਸਾਈਕਲ ਮਾਰਚ ਦਾ ਸੁਝਾਅ ਦਿਤਾ ਸੀ | ਉਨ੍ਹਾਂ ਨਾਲ ਲੋਕ ਸਭਾ 'ਚ ਕਾਂਗਰਸ ਦੇ ਸੀਨੀਅਰ ਆਗੂ ਕੇ. ਸੀ. ਵੇਣੂਗੋਪਾਲ, ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਸੈਯਦ ਨਾਸਿਰ ਹੁਸੈਨ, 
ਰਾਜਦ ਦੇ ਮਨੋਜ ਝਾਅ, ਤਿ੍ਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਅਤੇ ਕੁਝ ਹੋਰ ਸੰਸਦ ਮੈਂਬਰ ਵੀ ਸਾਈਕਲ ਚਲਾ ਕੇ ਸੰਸਦ ਪਹੁੰਚੇ | ਕਾਂਗਰਸ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੈਯਦ ਨਾਸਿਰ ਹੁਸੈਨ ਨੇ ਕਿਹਾ ਕਿ,''ਰਾਹੁਲ ਅਤੇ ਦੂਜੇ ਵਿਰੋਧੀ ਧਿਰ ਦੇ ਆਗੂਆਂ ਨੇ ਆਮ ਜਨਤਾ ਦੀ ਆਵਾਜ਼ ਚੁਕੀ ਹੈ | ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਪਰ ਸਰਕਾਰ ਕਿਸੇ ਦੀ ਨਹੀਂ ਸੁਣ ਰਹੀ ਹੈ | ਅਸੀਂ ਸੰਸਦ ਦੇ ਅੰਦਰ ਅਤੇ ਬਾਹਰ ਜਨਤਾ ਦੀ ਆਵਾਜ਼ ਚੁਕਦੇ ਰਹਾਂਗੇ |'' (ਪੀਟੀਆਈ)
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement