
ਟਿਕਟ ਵਿਕਰੇਤਾ ਵੱਲੋਂ ਲਾਟਰੀ ਜਿੱਤਣ ਵਾਲੇ ਦੀ ਕੀਤੀ ਜਾ ਰਹੀ ਹੈ ਭਾਲ
Winner of Rs 10 lakh lottery goes missing- ਲੁਧਿਆਣਾ : ਡੇਢ ਕਰੋੜ ਰੁਪਏ ਦੀ ਲਾਟਰੀ ਵਿਚੋਂ 10 ਲੱਖ ਰੁਪਏ ਦਾ ਇਨਾਮ ਜਿੱਤਣ ਵਾਲਾ ਵਿਅਕਤੀ ਲਾਪਤਾ ਹੈ।
ਲੁਧਿਆਣਾ ਦੇ ਟਿਕਟ ਵਿਕਰੇਤਾ ਭਨੋਟ ਟਰੇਡਰਜ਼ ਨੇ ਦੱਸਿਆ ਇਸ ਲਾਟਰੀ ਦਾ ਡਰਾਅ 2 ਅਗਸਤ ਨੂੰ ਨਿਕਲਿਆ ਸੀ, ਜਿਸ ਦਾ ਨੰਬਰ 563549 ਹੈ, ਪਰ ਇਹ ਲਾਟਰੀ ਜਿੱਤਣ ਵਾਲਾ ਪਿਛਲੇ ਦੋ-ਤਿੰਨ ਦਿਨਾਂ ਲਾਪਤਾ ਹੈ। ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਨੂੰ ਉਸਦਾ ਬਣਦਾ ਇਨਾਮ ਦਿੱਤਾ ਜਾ ਸਕੇ।