
ਸ. ਡੀ.ਪੀ. ਸਿੰਘ ਚਾਲਵਾ ਮੁੱਖ ਪ੍ਰਬੰਧਕੀ ਅਧਿਕਾਰੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੀਆਂ ਲਗਾਤਾਰ ਕੋਸ਼ਿਸਾਂ ਰੰਗ ਵਿਖਾਉਣ ਲੱਗੀਆਂ.............
ਤਰਨਤਾਰਨ : ਸ. ਡੀ.ਪੀ. ਸਿੰਘ ਚਾਲਵਾ ਮੁੱਖ ਪ੍ਰਬੰਧਕੀ ਅਧਿਕਾਰੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੀਆਂ ਲਗਾਤਾਰ ਕੋਸ਼ਿਸਾਂ ਰੰਗ ਵਿਖਾਉਣ ਲੱਗੀਆਂ ਜਦੋਂ ਰੇਲਵੇ ਵਿਭਾਗ ਵਲੋਂ ਹਜਰਤ ਨਿਆਮੂਦੀਨ ਤੋਂ ਸ੍ਰੀ ਹਜੂਰ ਸਾਹਿਬ ਲਈ ਚਲੀ ਸਪੈਸ਼ਲ ਰੇਲ ਗੱਡੀ ਨੂੰ ਹੁਣ ਅਗਲੇ 6 ਮਹੀਨਿਆਂ ਦੇ ਕਰੀਬ ਤੱਕ ਚਲਾਉਣ ਦਾ ਨਿਰਣਾ ਲਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪ੍ਰਬੰਧਕੀ ਬੋਰਡ ਦੇ ਉਕਤ ਅਹਿਮ ਅਧਿਕਾਰੀ ਸੰਗਤਾਂ ਨੂੰ ਪੇਸ਼ ਆਉਂਦੀ ਰੇਲਵੇ ਰਿਜਰਵੇਸ਼ਨ ਦੀ ਵੱਡੀ ਦਿੱਕਤ ਨੂੰ ਦੂਰ ਕਰਨ ਲਈ ਪਿਛਲੇ ਸਮੇਂ ਤੋਂ ਯਤਨਸ਼ੀਲ ਹਨ।
ਰੇਲਵੇ ਵਿਭਾਗ ਨਾਲ ਉਨ੍ਹਾਂ ਦੀਆਂ ਲਗਾਤਾਰ ਮੀਟਿੰਗਾਂ ਪੱਤਰ ਵਿਹਾਰ ਦਾ ਅਦਾਨ ਪ੍ਰਦਾਨ ਅਤੇ ਹੋਰ ਸੰਚਾਰ ਸਾਧਨਾਂ ਦੇ ਇਲਾਵਾ ਸ.ਚਾਵਲਾ ਜੁੜੇ ਹੋਏ ਦੱਸੇ ਜਾਂਦੇ ਹਨ ਤਾਂ ਕਿ ਸੰਗਤਾਂ ਦੀ ਰਿਜਰਵੇਸ਼ਨ ਦੀ ਵੱਡੀ ਦਿੱਕਤ ਦੂਰ ਹੋ ਸਕੇ। ਟੈਲੀਫੋਨ 'ਤੇ ਕੀੜੇ ਸੰਪਰਕ 'ਚ ਉਨ੍ਹਾਂ ਦੱਸਿਆ ਕਿ ਸੱਚਖੰਡ ਸੁਪਰ ਐਕਸਪ੍ਰੈਸ ਸੰਗਤਾਂ ਦੀ ਪਹਿਲੀ ਪਸੰਦ ਹੈ ਜੋ ਪੰਜਾਬ ਦੇ ਮਾਂਝੇ ਦੁਆਬੇ ਅਤੇ ਮਾਲਵਾ ਦੇ ਇਕ ਹਿੱਸੇ ਤੋਂ ਇਲਾਵਾ ਪੁਆਧ ਦੇ ਇਲਾਕੇ ਦੀ ਸੰਗਤ ਜੰਮੂ ਕਸ਼ਮੀਰ ਅਤੇ ਦਿੱਲੀ ਦੀ ਸੰਗਤ ਦੇ ਪੈਂਦੇ ਰਸ਼ ਕਾਰਨ ਰਿਜਰਵੇਸ਼ਨ ਬੁਕਿੰਗ ਪਹਿਲੇ ਚੰਦ ਕੁੰ ਮਿੰਟਾਂ 'ਚ ਹੋ ਜਾਂਦੀ ਹੈ।
ਇਸੇ ਤਰ੍ਹਾਂ ਗੰਗਾਨਗਰ ਵਾਲੀ ਗੱਡੀ ਦਾ ਹਾਲ ਹੈ ਇਸੇ ਕਾਰਨ ਹੀ ਮਿੰਨੀ ਸੱਚਖੰਡ ਗੱਡੀ ਜੋ ਹਫਤਾਵਾਰੀ ਹੈ ਉਹ ਵੀ ਸੰਗਤ ਦੇ ਰਸ 'ਚ ਮੰਨੀ ਜਾਣ ਲੱਗੀ ਹੈ। ਇਸ ਸਭ ਕੁਝ ਦੇ ਮੱਦੇ ਨਜਰ ਵਿਭਾਗ ਵੱਲੋਂ ਮਿੰਨੀ ਸੱਚਖੰਡ ਦੇ ਕੁਝ ਡੱਬੇ ਵਧਾਏ ਜਾ ਰਹੇ ਹਲ। ਇਸੇ ਤਰ੍ਹਾਂ ਵਿਭਾਗ ਉਪਰ ਲਗਾਤਾਰ ਪ੍ਰਵਾਵ ਪਾਇਆ ਜਾ ਰਿਹਾ ਹੈ ਕਿ ਜੰਮੂ ਤੋਂ ਵੀ ਸ੍ਰੀ ਹਜੂਰ ਸਾਹਿਬ ਲਈ ਜਲਦ ਤੋਂ ਜਲਦ ਇਕ ਗੱਡੀ ਚਲਾਈ ਜਾਵੇ ਜਿਸ ਨਾਲ ਜੰਮੂ ਕਸ਼ਮੀਰ ਦੀ ਸੰਗਤ ਅਤੇ ਗੁਰਦਾਸਪੁਰ ਮੁਕੇਰੀਆ ਆਦਿ ਦੇ ਇਲਾਕਿਆਂ ਦੀ ਸੰਗਤ ਲਈ ਸਹੂਲਤ ਬਣ ਸਕੇਗੀ।
ਇਸ ਸਬੰਧੀ ਸਮਾਂ ਸੂਚੀ ਆਦਿ ਵੀ ਤਿਆਗੀ ਦੇ ਨਾਲ ਨਾਲ ਹੋਰ ਲੋੜੀਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ.ਚਾਵਲਾ ਨੇ ਕਿਹਾ ਕਿ ਵਿਭਾਗ ਵੱਲੋਂ ਜੋ ਹਜ਼ਰਤ ਨਿਆਮੂਦੀਨ ਤੋਂ ਸਪੈਸ਼ਲ ਗੱਡੀ ਚਲਾਈ ਸੀ ਉਸਨੂੰ ਫਿਰ 8 ਸਤੰਬਰ 2018 ਤੋਂ 23 ਫਰਵਰੀ 2019 ਤੱਕ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਦੁਸ਼ਹਿਰਾ ਤਖਤ ਇਸਨਾਨ ਬੰਦੀ ਛੋੜ ਦਿਵਸ ਸੱਚਖੰਡ ਗਮਨ ਦਿਵਸ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ ਪੁਰਬ ਨਵਾਂ ਸਾਲ ਅਤੇ ਹੋਲਾ ਮੁਹੱਲਾ ਆਦਿ ਦੇ ਤਿਉਹਾਰਾਂ ਤੇ ਸ੍ਰੀ ਹਜੂਰ ਸਾਹਿਬ ਆਉਣ ਵਾਲੀ ਸੰਗਤ ਨੂੰ ਸਹੂਲਤਾਂ ਮਿਲੇ ਸਕੇਗੀ।