ਖੇਤ ਮਜ਼ਦੂਰਾਂ ਦੀ ਕੁੱਟਮਾਰ ਦੌਰਾਨ ਔਰਤ ਦੇ ਕੱਪੜੇ ਪਾੜਣ ਦੀ ਕੋਸ਼ਿਸ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 4, 2019, 10:11 am IST
Updated Sep 4, 2019, 10:11 am IST
ਪੰਚਾਇਤੀ ਜ਼ਮੀਨ 'ਤੇ ਬੈਠੇ ਮਜ਼ਦੂਰਾਂ 'ਤੇ ਫੁੱਟਿਆ ਜ਼ਿਮੀਦਾਰਾਂ ਦਾ ਗੁੱਸਾ  
ਖੇਤ ਮਜ਼ਦੂਰਾਂ ਦੀ ਕੁੱਟਮਾਰ ਦਾ ਵੀਡੀਓ ਆਇਆ ਸਾਹਮਣੇ
 ਖੇਤ ਮਜ਼ਦੂਰਾਂ ਦੀ ਕੁੱਟਮਾਰ ਦਾ ਵੀਡੀਓ ਆਇਆ ਸਾਹਮਣੇ

ਮੁਕਤਸਰ- ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਘੋਂ ਧੌਣ ਤੋਂ ਇੱਕ ਖੇਤ ਮਜ਼ਦੂਰਾਂ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿਚ ਪਿੰਡ ਦੇ ਜ਼ਿਮੀਦਾਰਾਂ ਵਲੋਂ ਇਨ੍ਹਾਂ ਮਜ਼ਦੂਰਾਂ ਦੀ ਡੰਡਿਆਂ ਨਾਲ ਕੁੱਟਮਰ ਕੀਤੀ ਗਈ। ਮਾਮਲਾ ਖੇਤ ਮਜ਼ਦੂਰਾਂ ਵਲੋਂ ਪੰਚਾਇਤੀ ਜ਼ਮੀਨ 'ਤੇ ਝੁੱਗੀਆਂ ਬਣਾਕੇ ਰਹਿਣ ਦਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਨਾਰਜ਼ ਹੋ ਕੇ ਪਿੰਡ ਦੇ ਜ਼ਿਮੀਂਦਾਰਾਂ ਵਲੋਂ ਇਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।

ਇਨ੍ਹਾਂ ਖੇਤ ਮਜ਼ਦੂਰਾਂ ਦੇ ਘਰ ਕੋਈ ਰਿਸ਼ਤੇਦਾਰ ਵੀ ਆਇਆ ਹੋਇਆ ਸੀ। ਉਸਨੂੰ ਨੂੰ ਪਿੰਡ ਵਾਲਿਆਂ ਵਲੋਂ ਕੁੱਟਿਆ ਗਿਆ। ਦੱਸ ਦਈਏ ਕਿ ਇਹ ਜ਼ਖਮੀ ਮਜ਼ਦੂਰ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਦੱਸ ਦਈਏ ਕਿ ਇਸ ਕੁੱਟਮਾਰ ਦੀ ਵੀਡੀਓ ਬਣਾਉਣ ਵਾਲੀ ਔਰਤ ਨੇ ਦੱਸਿਆ ਕਿ ਪਿੰਡ ਵਾਲਿਆਂ ਵਲੋਂ ਉਸ ਨੂੰ ਵੀ ਕੁੱਟਿਆ ਗਿਆ ਅਤੇ ਉਸਦੇ ਕੱਪੜੇ ਪਾੜਣ ਦੀ ਕੋਸ਼ਿਸ਼ ਕੀਤੀ ਗਈ।

Advertisement

ਉਧਰ ਇਸ ਮਾਮਲੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਕੁੱਟਮਾਰ ਕਰਨ ਵਾਲਿਆਂ ਵਿਚੋਂ ਕੁਝ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਜਖ਼ਮੀਆਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੀੜਤ ਮਜ਼ਦੂਰਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਪੀੜਤ ਮਜ਼ਦੂਰਾਂ ਨੂੰ ਕਦੋਂ ਇਨਸਾਫ਼ ਮਿਲਦਾ ਹੈ।   

Advertisement

 

Advertisement
Advertisement