
ਲੰਗਰ ਹਾਲ ’ਚ ਚੱਲ ਰਹੇ ਗੀਤਾਂ ‘ਤੇ ਸ਼ਰਾਬੀ ਕਰ ਰਹੇ ਸੀ ਨਾਚ
ਝੰਜੇੜੀ: ਲਾਂਡਰਾਂ-ਚੁੰਨੀ ਰੋਡ ’ਤੇ ਪਿੰਡ ਝੰਜੇੜੀ ‘ਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਐਤਵਾਰ ਦੇਰ ਰਾਤ 35 ਦੇ ਕਰੀਬ ਲੋਕਾਂ ਵਲੋਂ ਇਕ ਗ੍ਰੰਥੀ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਵਿਆਹ ਸਮਾਰੋਹ ਦੌਰਾਨ ਚੱਲ ਰਹੇ ਲੱਚਰ ਗੀਤਾਂ ‘ਤੇ ਨੱਚੇ ਜਾਣ ਦਾ ਵਿਰੋਧ ਕਰਨ ‘ਤੇ ਗ੍ਰੰਥੀ ਅਤਰ ਸਿੰਘ ਦੀ ਕੁੱਟਮਾਰ ਕੀਤੀ ਗਈ।
Gurdwara Sahib Granthi beaten by drunkards
ਇਸ ਮੌਕੇ ‘ਤੇ ਜ਼ਖ਼ਮੀ ਗ੍ਰੰਥੀ ਅਤਰ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹਾ ਫਤਿਹਗੜ਼੍ਹ ਸਾਹਿਬ ਦੇ ਪਿੰਡ ਅੱਤੇਵਾਲੀ ਦਾ ਵਸਨੀਕ ਹਨ ਅਤੇ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਚ ਗ੍ਰੰਥੀ ਦੇ ਤੌਰ ’ਤੇ ਤਾਇਨਾਤ ਹੈ। ਉਹਨਾਂ ਕਿਹਾ ਕਿ ਇਸ ਹਮਲੇ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ, ਪਰ ਉਸ ਵੱਲੋਂ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉੱਥੇ ਹੀ ਜ਼ਖਮੀ ਗ੍ਰੰਥੀ ਨੇ ਕਿਹਾ ਕਿ ਉਨ੍ਹਾਂ ਦੀ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਮਾਰ ਕਰਨ ਤੋਂ ਬਾਅਦ ਉਸ ਦੀ ਪੱਗੜ਼ੀ ਵੀ ਉਤਾਰ ਦਿੱਤੀ ਗਈ ਅਤੇ ਵਾਲਾਂ ਤੋਂ ਫੜ਼ ਕੇ ਘੜੀਸਿਆ ਗਿਆ। ਇਥੋਂ ਤਕ ਕਿ ਉਸ ਦੀ ਪਹਿਨੀ ਹੋਈ ਕ੍ਰਿਪਾਨ ਕੱਢ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਉੱਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ।
Gurdwara Sahibਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਜਿਸ ਵਿਚ ਕਿਸੇ ਗ੍ਰੰਥੀ ਨਾਲ ਅਜਿਹਾ ਵਰਤਾਅ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੱਕੇ ਹਨ ਫਿਲਹਾਲ ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।