ਰਾਮ ਸਿੰਘ ਉਗੋਕੇ ਦੀ ਕੋਰੋਨਾ ਕਰ ਕੇ ਹੋਈ ਮੌਤ `ਤੇ ਬਲਬੀਰ ਸਿੱਧੂ ਵਲੋਂ ਦੁੱਖ ਦਾ ਪ੍ਰਗਟਾਵਾ
Published : Sep 4, 2020, 5:18 pm IST
Updated : Sep 4, 2020, 5:18 pm IST
SHARE ARTICLE
Health Worker Ram Singh Ugoke
Health Worker Ram Singh Ugoke

ਸਿਹਤ ਮੰਤਰੀ ਵਲੋਂ ਕਰੋਨਾ ਬਾਰੇ ਅਫਵਾਹਾਂ ਅਤੇ ਤੱਥ ਰਹਿਤ ਪ੍ਰਚਾਰ ਵਿੱਚ ਵਿਸ਼ਵਾਸ਼ ਨਾ ਕਰਨ ਦੀ ਅਪੀਲ

ਚੰਡੀਗੜ੍ਹ, 4 ਸਤੰਬਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੇ ਬਰਨਾਲਾ ਜਿਲ੍ਹੇ ਦੇ ਬਲਾਕ ਤਪਾ ਅਧੀਨ ਸਬ ਸੈਂਟਰ ਪਿੰਡ ਖੁੱਡੀ ਖੁਰਦ ਤੇ ਢਿੱਲਵਾਂ ਵਿਖੇ ਮਲਟੀਪਰਪਜ਼ ਸਿਹਤ ਵਰਕਰ ਵਜੋਂ ਤਾਇਨਾਤ ਰਾਮ ਸਿੰਘ ਉਗੋਕੇ ਦੇ ਕੋਰੋਨਾ ਨਾਲ ਜੂਝਦਿਆਂ ਅਚਾਨਕ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Balbir SidhuBalbir Sidhu

ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਖਿਲਾਫ ਰਾਮ ਸਿੰਘ ਵਰਗੇ ਹਜ਼ਾਰਾਂ ਕਾਬਿਲ ਤੇ ਸੂਝਵਾਨ ਕਰਮਚਾਰੀ ਮੂਹਰਲੀ ਕਤਾਰ ਵਿਚ ਹੋ ਕੇ ਕਾਬਿਲ ਫੌਜੀ ਸੈਨਿਕ ਦੀ ਤਰ੍ਹਾਂ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਮ ਸਿੰਘ ਸਿਰਫ 49 ਸਾਲ ਦਾ ਸੀ। ਇਹ ਸੁਣ ਕੇ ਮਨ ਹੋਰ ਝੰਜੋੜਿਆ ਗਿਆ ਕਿ ਰਾਮ ਸਿੰਘ ਨੇ ਕੋਰੋਨਾ ਦੀ ਵਜ੍ਹਾ ਜਿਸ ਦਿਨ ਦੁਨੀਆਂ ਨੂੰ ਅਲਵਿਦਾ ਕਿਹਾ ਉਸ ਦਿਨ ਉਨ੍ਹਾਂ ਦਾ ਜਨਮ ਦਿਨ ਵੀ ਸੀ।

Coronavirus antibodiesCorona virus  

ਸ. ਸਿੱਧੂ ਨੇ ਕਿਹਾ ਕਿ ਹੁਣ ਜਦੋਂ ਦੁਨੀਆਂ ਭਰ ਵਿਚ ਕੋਰੋਨਾ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ ਤਾਂ ਕੁਝ ਪੰਜਾਬ ਵਿਰੋਧੀ ਲੋਕ ਕੋਰੋਨਾ ਅਤੇ ਸਿਹਤ ਕਰਮਚਾਰੀਆਂ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਆਪਣੇ ਕਰਮਚਾਰੀਆਂ ਦੇ ਨਾਲ ਖੜੇ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਉਨਾਂ ਦੇ ਮਨੋਬਲ ਨੂੰ ਡਿੱਗਣ ਨਹੀਂ ਦੇਣਗੇ।

Corona VirusCorona Virus

ਉਨਾਂ ਕਿਹਾ ਕਿ ਡਿਊਟੀ ਦੌਰਾਨ ਸਿਹਤ ਵਿਭਾਗ ਦੇ 948 ਮੁਲਾਜ਼ਮ ਪਾਜ਼ਿਟਿਵ ਪਾਏ ਗਏ ਹਨ ਅਤੇ ਕਰੋਨਾ ਕਾਰਣ ਡਾਕਟਰਾਂ ਸਮੇਤ ਸਿਹਤ ਮੁਲਾਜ਼ਮਾਂ ਦੀਆਂ ਮੌਤਾਂ ਵੀ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਵਾਸੀਆਂ ਨੂੰ ਇਸ ਸੰਕਟ ਦੀ ਘੜੀ ਵਿਚ ਹਾਲਾਤ ’ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਰੋਨਾ ਦੇ ਲੱਛਣ ਆਉਣ `ਤੇ ਟੈਸਟ ਕਰਵਾਉੇਣ ਲਈ ਅੱਗੇ ਆਉਣਾ ਚਾਹੀਦਾ ਹੈ।

Balbir Sidhu Balbir Sidhu

ਸਿਹਤ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਵਿਚ ਵਿਸ਼ਵਾਸ਼ ਨਾ ਕਰਨ ਅਤੇ ਜੇਕਰ ਕੋਈ ਵਿਅਕਤੀ ਸਿਹਤ ਮੁਲਾਜ਼ਮਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ ਜਾਂ ਕਰੋਨਾ ਸਬੰਧੀ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਜਾਂ ਪੁਲਿਸ ਵਿਭਾਗ ਨੂੰ ਕਰੋ ਤਾਂ ਜੋ ਇਨ੍ਹਾਂ ਦੋਸ਼ਿਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾ ਸਕੇ।

Corona Virus India Private hospital  Corona Virus 

ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਕਿ ਕੁਝ ਅਖੌਤੀ ਰਾਜਨੀਤਿਕ ਆਗੂ ਵੀ ਪਿੰਡਾਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜੋ ਸਿੱਧੇ ਤੌਰ `ਤੇ ਪੰਜਾਬ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਤਰ੍ਹਾਂ ਦੇ ਗਲਤ ਤੇ ਝੂਠੇ ਪ੍ਰਚਾਰ ਕਾਰਨ ਡਰੇ ਲੋਕ ਕਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਕਰਵਾਉਣ ਤੋਂ ਘਬਰਾ ਰਹੇ ਹਨ। ਇਸ ਕਰਕੇ ਸੂਬੇ ਵਿਚ ਕਰੋਨਾ ਦਾ ਮੌਤ ਦਰ ਵੀ ਵੱਧਿਆ ਹੈ।

ਇਨ੍ਹਾਂ ਸ਼ਰਾਰਤੀ ਅਤੇ ਪੰਜਾਬ ਵਿਰੋਧੀ ਲੋਕਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਗੁੰਮਰਾਹਕੁਨ ਹਰਕਤਾਂ ਨੂੰ ਅੰਜਾਮ ਦੇਣਾ ਬੰਦ ਕਰਨ ਜਿਸ ਤਹਿਤ ਵੱਡੀ ਗਿਣਤੀ ਵਿੱਚ ਝੂਠੀਆਂ ਖ਼ਬਰਾਂ ਅਤੇ ਭੜਕਾਊ ਵੀਡੀਓਜ਼ ਫੈਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਪੁਲਿਸ ਦੁਆਰਾ ਇਨ੍ਹਾਂ ਲੋਕਾਂ ਵਿਰੁੱਧ ਮਾਮਲੇ ਦਰਜ ਕਰਵਾਏ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement