ਡਾ. ਓਬਰਾਏ ਨੇ ਫੜੀ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ, ਹਰ ਪਰਿਵਾਰ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ 
Published : Sep 4, 2020, 1:02 pm IST
Updated : Sep 4, 2020, 1:02 pm IST
SHARE ARTICLE
Dr .S.P. Singh Oberoi
Dr .S.P. Singh Oberoi

ਇਸ ਤਹਿਤ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਤਹਿਤ ਚੈੱਕ ਦਿੱਤੇ ਗਏ ਹਨ

ਚੰਡੀਗੜ੍ਹ: ਮਸ਼ਹੂਰ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਲੱਦਾਖ਼ ਦੀ ਗਲਵਾਨ ਘਾਟੀ ਵਿਖੇ ਚੀਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸ਼ਹੀਦ ਹੋਣ ਵਾਲੇ 20 ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।

File Photo File Photo

ਇਸ ਤਹਿਤ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਤਹਿਤ ਚੈੱਕ ਦਿੱਤੇ ਗਏ ਹਨ। ਅਗਲੇ ਮਹੀਨੇ ਤੋਂ ਇਹ ਪੈਨਸ਼ਨ ਸਿੱਧੀ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ। ਇਸਦੇ ਨਾਲ ਹੀ ਬਾਕੀ ਰਹਿੰਦੇ ਨੌਂ ਪਰਿਵਾਰਾਂ ਨੂੰ ਵੀ ਜਲਦ ਹੀ ਇਹ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।

S.P.Singh OberoiS.P.Singh Oberoi

ਉੱਘੇ ਕਾਰੋਬਾਰੀ ਤੇ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਮੁਖੀ ਓਬਰਾਏ ਨੇ ਦੱਸਿਆ ਕਿ 11 ਸ਼ਹੀਦਾਂ 'ਚ ਪੰਜਾਬ ਤੋਂ ਗੁਰਦਾਸਪੁਰ ਦੇ ਸਤਨਾਮ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਮਾਨਸਾ ਦੇ ਗੁਰਤੇਜ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ, ਜੰਮੂ-ਕਸ਼ਮੀਰ ਦੇ ਅਬਦੁਲ, ਹਿਮਾਚਲ ਦੇ ਅੰਕੁਸ਼ ਠਾਕੁਰ, ਉਤਰਾਖੰਡ ਦੇ ਚਤਰੀਸ਼ ਬਿਸ਼ਟ, ਬਿਹਾਰ ਦੇ ਰਾਹੁਲ ਰੇਨਸਵਾਲ, ਛੱਤੀਸਗੜ੍ਹ ਦੇ ਗਣੇਸ਼ ਰਾਮ ਕੁੰਜਮ,

File Photo  sarbat da bhala charitable trust

ਯੂ. ਪੀ. ਦੇ ਮਹੇਸ਼ ਕੁਮਾਰ ਅਤੇ ਵਾਰਾਨਸੀ (ਯੂ. ਪੀ.) ਦੇ ਰਮੇਸ਼ ਯਾਦਵ ਦੇ ਪਰਿਵਾਰ ਸ਼ਾਮਲ ਹਨ। ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸ੍ਰੀ ਨਗਰ ਦੇ ਜਵਾਨ ਅਬਦੁਲ ਜੋ ਕਿ ਗਲਵਾਨ ਘਾਟੀ 'ਚ ਸ਼ਹੀਦ ਹੋ ਗਏ ਸਨ, ਉਹਨਾਂ ਦੀ ਦੋ ਸਾਲ ਦੀ ਬੇਟੀ ਨੂੰ ਗੋਦ ਲੈ ਕੇ ਉਸ ਦੇ ਪਾਲਣ-ਪੋਸ਼ਣ ਦੇ ਹੁਣ ਤੋਂ ਲੈ ਕੇ ਪੜ੍ਹਾਈ ਅਤੇ ਵਿਆਹ ਤੱਕ ਦੇ ਸਾਰੇ ਖ਼ਰਚਿਆਂ ਦਾ ਜ਼ਿੰਮਾ 'ਸਰਬੱਤ ਦਾ ਭਲਾ' ਟਰੱਸਟ ਵਲੋਂ ਚੁੱਕਿਆ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement