
ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ।
ਤਰਨਤਾਰਨ : ਇਕ ਵਾਰ ਫਿਰ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਬੀਤੀ ਦੇਰ ਰਾਤ ਦੇਖਿਆ ਗਿਆ ਸੀ ਤੇ ਇਸ ਉੱਤੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਫਾਈਰਿੰਗ ਵੀ ਕੀਤੀ ਗਈ। ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਸੀਮਾ ’ਤੇ ਇਕੱਠੇ ਦੋ ਡਰੋਨ ਦੇਖੇ ਗਏ। ਕੇਮਕਰਨ ਖੇਤਰ ’ਚ ਦੋ ਪਾਕਿਸਤਾਨੀ ਡਰੋਨ ਦੇਖੇ ਗਏ।
ਇਹ ਵੀ ਪੜ੍ਹੋ - 9 ਮਹੀਨਿਆਂ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਫੁੱਲ, ਕਿਹਾ ਅਫਸਰਾਂ ਨੇ ਬਹੁਤ ਕੀਤਾ ਪਰੇਸ਼ਾਨ
DRONE
ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਇਕ ਡਰੋਨ ਨੂੰ ਡੇਗ ਦਿੱਤਾ। ਪੂਰੇ ਖੇਤਰ ’ਚ ਬੀਐੱਸਐੱਫ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ। ਸਰਚ ਅਭਿਆਨ ’ਚ ਬੀਐੱਸਐੱਫ ਦੇ ਜਾਵਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਲੱਗੇ ਹੋਏ ਹਨ।
BSF
ਬੀਤੀ ਰਾਤ ਨੂੰ ਹੀ ਬੀਐੱਸਐੱਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋ ਘੁਸਪੈਠ ਜਾਂ ਡਰੋਨ ਭੇਜਣ ਦੀ ਹਰਕਤ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ’ਚ ਚੌਕਸੀ ਵਧਾ ਦਿੱਤੀ ਗਈ ਸੀ। ਸ਼ਨਿਚਰਵਾਰ ਨੂੰ ਸਵੇਰ ਦੇ ਸਮੇਂ ਰਾਜੋਕੇ ਪੋਸਟ ਦੇ ਕੋਲ ਪਾਕਿਸਤਾਨ ਵੱਲੋ ਇਕੱਠੇ ਦੋ ਡਰੋਨ ਭਾਰਤੀ ਸੀਮਾ ’ਚ ਵੜਦੇ ਦੇਖੇ ਗਏ।
ਇਹ ਵੀ ਪੜ੍ਹੋ - ਇਸ ਮਹੀਨੇ ਅਮਰੀਕੀ ਦੌਰੇ ’ਤੇ ਜਾ ਸਕਦੇ ਹਨ PM ਮੋਦੀ, ਰਾਸ਼ਟਰਪਤੀ ਜੋ ਬਾਈਡਨ ਨਾਲ ਹੋਵੇਗੀ ਮੁਲਾਕਾਤ
ਇਸ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਦੋਵੇਂ ਪਾਕਿਸਤਾਨੀ ਡਰੋਨਾਂ ’ਤੇ ਫਾਇਰਿੰਗ ਕੀਤੀ। ਦੱਸਿਆ ਜਾਂਦਾ ਹੈ ਕਿ ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ ਤੇ ਇਸ ਦੌਰਾਨ ਇਕ ਡਰੋਨ ਨੂੰ ਡੇਗਣ ’ਚ ਕਾਮਯਾਬੀ ਪ੍ਰਾਪਤ ਕੀਤੀ।
Pakistan drone
ਹਾਲਾਂਕਿ ਅਜੇ ਤੱਕ ਡਰੋਨ ਡੇਗਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਖਦਸ਼ਾ ਲਗਾਇਆ ਜਾ ਰਿਹਾ ਹੈ ਕਿ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਨਸ਼ੀਲੇ ਪਦਾਰਥ ਜਾਂ ਹਥਿਆਰ ਸੁੱਟੇ ਗਏ ਹੋ ਸਕਦੇ ਹਨ।