
ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ
ਮੋਹਾਲੀ: ਬੰਦੀ ਸਿੰਘਾਂ ਦੀ ਰਿਹਾਈ ਲਈ ਵਾਈ.ਪੀ.ਐਸ. ਚੌਕ ’ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਵਲੋਂ ਚੰਡੀਗੜ੍ਹ ਤੋਂ ਮੁਹਾਲੀ ਜਾਣ ਵਾਲੇ ਰਾਹ ਨੂੰ ਕਰੀਬ 8 ਮਹੀਨਿਆਂ ਬਾਅਦ ਇਕ ਪਾਸੇ ਤੋਂ ਖੋਲ੍ਹਣ ਦੀ ਸਹਿਮਤੀ ਦੇ ਦਿਤੀ ਗਈ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਇਸ ਸੜਕ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: Fact Check: ਭਾਜਪਾ ਦਾ ਝੰਡਾ ਲੈ ਕੇ ਏਸ਼ੀਆ ਕੱਪ ਦੇਖ ਰਹੇ ਪਾਰਟੀ ਸਮਰਥਕ? ਜਾਣੋ ਤਸਵੀਰ ਦੀ ਅਸਲ ਸੱਚਾਈ
ਇਸ ਸਬੰਧੀ ਅੱਜ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਵਲੋਂ ਇਕ ਪਾਸਿਉਂ ਸੜਕ ਖੋਲ੍ਹ ਦਿਤੀ ਗਈ। ਇਸ ਸਬੰਧੀ ਅੱਜ ਫਿਰ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ, ਜਿਸ ਦੌਰਾਨ ਕੌਮੀ ਇਨਸਾਫ਼ ਮੋਰਚਾ ਵਲੋਂ ਸਹਿਮਤੀ ਦਿਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਅਤੇ ਕਈ ਸਾਲਾਂ ਤੋਂ ਜੇਲਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਇਹ ਮੋਰਚਾ 7 ਜਨਵਰੀ ਨੂੰ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: G-20 Summit: ਸੁਪ੍ਰੀਮ ਕੋਰਟ ਮੈਟਰੋ ਸਟੇਸ਼ਨ ਤੋਂ ਇਲਾਵਾ ਕੋਈ ਸਟੇਸ਼ਨ ਨਹੀਂ ਹੋਵੇਗਾ ਬੰਦ: ਐਸ.ਐਸ. ਯਾਦਵ
ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਅਰਾਈਵ ਸੇਫ ਸੁਸਾਇਟੀ ਵਲੋਂ ਐਡਵੋਕੇਟ ਰਵੀ ਕਮਲ ਗੁਪਤਾ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ਜ਼ਰੀਏ ਉਨ੍ਹਾਂ ਨੇ ਇਹ ਰਸਤਾ ਖੁਲ੍ਹਵਾਉਣ ਦੀ ਮੰਗ ਕੀਤੀ ਸੀ। ਇਸ ਨੂੰ ਲੈ ਕੇ ਹਾਈ ਕੋਰਟ ਵਲੋਂ ਕਈ ਵਾਰ ਚੰਡੀਗੜ੍ਹ ਅਤੇ ਮੋਹਾਲੀ ਪ੍ਰਸ਼ਾਸਨ ਨੂੰ ਹੁਕਮ ਦਿਤੇ ਗਏ ਸਨ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਜੇਕਰ ਇਹ ਰਸਤਾ ਨਹੀਂ ਖੁਲ੍ਹਵਾਇਆ ਗਿਆ ਤਾਂ ਫ਼ੌਜ ਬੁਲਾਈ ਜਾਵੇਗੀ।