Fact Check: ਭਾਜਪਾ ਦਾ ਝੰਡਾ ਲੈ ਕੇ ਏਸ਼ੀਆ ਕੱਪ ਦੇਖ ਰਹੇ ਪਾਰਟੀ ਸਮਰਥਕ? ਜਾਣੋ ਤਸਵੀਰ ਦੀ ਅਸਲ ਸੱਚਾਈ
Published : Sep 4, 2023, 5:39 pm IST
Updated : Sep 4, 2023, 5:39 pm IST
SHARE ARTICLE
Fact Check Image of BJP flag on cricket stadium stand has no link with Asia cup indo pak circket match
Fact Check Image of BJP flag on cricket stadium stand has no link with Asia cup indo pak circket match

ਵਾਇਰਲ ਹੋਈ ਇਹ ਤਸਵੀਰ ਏਸ਼ੀਆ ਕੱਪ ਦੀ ਨਹੀਂ ਬਲਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ

RSFC (Team Mohali)- 3 ਸਤੰਬਰ 2023 ਨੂੰ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਇਆ ਮਹਾਮੁਕਾਬਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਸਮਰਥਕ ਨਿਰਾਸ਼ ਹੋ ਗਏ ਸਨ। ਇਸ ਮੈਚ ਨੂੰ ਲੈ ਕੇ ਕਈ ਚੀਜ਼ਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਤੇ ਇਸ ਸਬੰਧ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਸਟੇਡੀਅਮ ਦੇ ਸਟੈਂਡ 'ਤੇ ਭਾਜਪਾ ਦਾ ਝੰਡਾ ਅਤੇ ਕੁਝ ਦੂਰੀ 'ਤੇ ਭਾਰਤ ਦਾ ਤਿਰੰਗਾ ਝੰਡਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਏਸ਼ੀਆ ਕੱਪ 2023 ਦੇ ਭਾਰਤ-ਪਾਕਿਸਤਾਨ ਮੈਚ ਦੌਰਾਨ ਦੇਖੀ ਗਈ ਸੀ। ਇਸ ਤਸਵੀਰ ਨੂੰ ਸ਼ੇਅਰ ਕਰਕੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਐਕਸ ਅਕਾਊਂਟ ਅਮਿਤ ਰਾਓ ਨੇ ਲਿਖਿਆ, "ਕਾਂਗਰਸ ਸਮਰਥਕ ਤਿਰੰਗੇ ਝੰਡੇ ਨਾਲ ਮੈਚ ਦੇਖ ਰਹੇ ਹਨ। ਭਾਜਪਾ ਸਮਰਥਕ ਭਾਜਪਾ ਦੇ ਝੰਡੇ ਨਾਲ ਮੈਚ ਦੇਖ ਰਹੇ ਹਨ। ਇਹ ਵਿਚਾਰਧਾਰਾ ਦਾ ਇੱਕ ਸਪੱਸ਼ਟ ਅੰਤਰ ਹੈ।"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਹੋਈ ਇਹ ਤਸਵੀਰ ਏਸ਼ੀਆ ਕੱਪ ਦੀ ਨਹੀਂ ਬਲਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ 'ਚ ਖੇਡਿਆ ਗਿਆ ਸੀ।

ਸਪੋਕਸਮੈਨ ਦੀ ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ ਅਤੇ ਗੂਗਲ ਰਿਵਰਸ ਇਮੇਜ ਸਰਚ ਦੁਆਰਾ ਇਸ ਤਸਵੀਰ ਦੇ ਅਸਲ ਸਰੋਤ ਦੀ ਖੋਜ ਸ਼ੁਰੂ ਕੀਤੀ।

ਵਾਇਰਲ ਇਹ ਤਸਵੀਰ ਏਸ਼ੀਆ ਕੱਪ ਦੀ ਨਹੀਂ ਹੈ

ਸਾਨੂੰ ਇਹ ਤਸਵੀਰ 7 ਜੂਨ, 2023 ਦੇ ਫ੍ਰੀ ਪ੍ਰੈਸ ਜਰਨਲ ਦੇ ਲੇਖ ਵਿਚ ਪ੍ਰਕਾਸ਼ਿਤ ਮਿਲੀ। ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ ਸੀ, "WTC Final: BJP Flag At The Oval Draws Mixed Reactions From Fans, Sparks Political Debate Among Netizens"

 

ਇਸ ਖਬਰ ਮੁਤਾਬਕ ਇਹ ਤਸਵੀਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ, ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ 'ਚ ਖੇਡਿਆ ਗਿਆ ਸੀ। ਇੱਥੇ ਇਸ ਖ਼ਬਰ ਵਿੱਚ ਇੰਗਲੈਂਡ ਵਿਚ ਰਹਿੰਦੇ ਭਾਰਤੀ ਪ੍ਰਸ਼ੰਸਕਾਂ ਦੀ ਗੱਲ ਕੀਤੀ ਗਈ ਅਤੇ ਇਸ ਮੈਚ ਦੌਰਾਨ ਵਾਇਰਲ ਹੋਈ ਤਸਵੀਰ ਬਾਰੇ ਟਵੀਟ ਅਤੇ ਪ੍ਰਤੀਕਿਰਿਆਵਾਂ ਬਾਰੇ ਵੀ ਦੱਸਿਆ ਗਿਆ।

FPJFPJ

ਇਸ ਤਸਵੀਰ ਨੂੰ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ 7 ਜੂਨ 2023 ਨੂੰ ਆਪਣੇ ਟਵਿੱਟਰ 'ਤੇ ਮਜ਼ਾਕੀਆ ਅੰਦਾਜ਼ ਨਾਲ ਸਾਂਝਾ ਕੀਤਾ ਸੀ। ਇਹ ਟਵੀਟ ਹੇਠਾਂ ਦੇਖਿਆ ਜਾ ਸਕਦਾ ਹੈ।

 

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਹੋਈ ਇਹ ਤਸਵੀਰ ਏਸ਼ੀਆ ਕੱਪ ਦੀ ਨਹੀਂ ਬਲਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ 'ਚ ਖੇਡਿਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement