
ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਅੱਜ ਰਾਜ ਭਰ ਦੀਆਂ 60 ਮੰਡੀ ਵਿਚ ਵਿਕ ਰਹੇ ਫਲਾਂ ਅਤੇ ਸਬਜੀਆ ਦੀ ਗੁਣਵਤਾ ਦੀ ਜਾਂਚ ਕੀਤੀ...
ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਅੱਜ ਰਾਜ ਭਰ ਦੀਆਂ 60 ਮੰਡੀ ਵਿਚ ਵਿਕ ਰਹੇ ਫਲਾਂ ਅਤੇ ਸਬਜੀਆ ਦੀ ਗੁਣਵਤਾ ਦੀ ਜਾਂਚ ਕੀਤੀ ਗਈ । ਇਸ ਜਾਂਚ ਦੌਰਾਨ 75 ਕੁਇੰਟਲ ਫ਼ਲ ਅਤੇ ਸਬਜੀਆਂ ਬਰਾਮਦ ਕੀਤੀਆਂ ਗਈਆਂ ਜੋ ਕਿ ਮਨੁੱਖੀ ਵਰਤੋਂ ਲਈ ਨੁਕਸਾਨਦੇਹ ਸਨ। ਬਰਾਮਦ ਕੀਤੇ ਗਏ ਫ਼ਲ਼ਾਂ ਅਤੇ ਸਬਜੀਆ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ ।ਉਕਤ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ਼੍ਰੀ ਕੇ.ਐਸ ਪੰਨੂੰ ਨੇ ਦਿੱਤੀ। ਸ਼੍ਰੀ ਪੰਨੂੰ ਦੱਸਿਆ ਕਿ ਮਿਸ਼ਨ ਤੰਦੁਰਸਤ ਪੰਜਾਬ ਅਧੀਨ ਚਲ ਰਹੀਆ ਲਗਾਤਾਰ ਚੈਕਿੰਗ ਸਦਕੇ ਕਿਸੇ ਵੀ ਮੰਡੀ ਵਿੱਚ ਮਸਾਲਾ ਲਗਾ ਕੇ ਪਕਾਏ ਹੋਏ ਫ਼ਲਾਂ ਬਰਾਮਦ ਨਹੀਂ ਹੋਏ,
Vegetables
ਜੋ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਦੀ ਸਫਲਤਾ ਨੂੰ ਦਰਸਾਂਉਦਾ ਹੈ। ਉਹਨਾਂ ਕਿਹਾ ਕਿ ਕੁਝ ਮੰਡੀਆਂ ਵਿੱਚ ਖਰਾਬ ਫ਼ਲਾਂ ਅਤੇ ਸਬਜੀਆਂ ਦੀ ਵਿਕਰੀ ਅਜੇ ਵੀ ਹੋ ਰਹੀ ਹੈ ਜਿਸ ਨਾਲ ਤੰਦਰੁਸਤ ਪੰਜਾਬ ਦੇ ਮਿਸ਼ਨ ਨੁੰ ਢਾਹ ਲਾਗ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਰਾਜ ਭਰ ਦੀਆਂ ਮੰਡੀਆਂ ਵਿੱਚ ਮੰਡੀ ਸੁਪਰਵਾਈਜਰ ਤਾਇਨਾਤ ਕਰਨਾਂ ਯਕੀਨੀ ਬਨਾਉਣ ਅਤੇ ਇਹ ਮੰਡੀ ਸੁਪਰਵਾਈਜਰ ਇਹ ਯਕੀਨੀ ਬਨਾਉਣਗੇ ਕਿ ਫਲਾਂ ਸਬਜੀਆਂ ਦੀ ਬੋਲੀ ਦਾ ਰਿਕਾਰਡ,
ਮਾਰਕੀਟ ਫੀਸ ਦੀ ਵਸੂਲੀ, ਜੇ ਫਾਰਮ ਉਪਲੰਬਧ ਕਰਵਾਉਣਾਂ, ਸਹੀ ਭਾਰ ਤੋਲਣ ਅਤੇ ਹੋਰ ਰੁਟੀਨ ਦੇ ਕੰਮਾਂ ਤੋਂ ਇਲਾਵਾ ਇਸ ਗੱਲ ਨੂੰ ਵੀ ਯਕੀਨੀ ਬਨਾਉਣਗੇ ਕਿ ਮਿਆਰੀ ਫ਼ਲਾਂ ਅਤੇ ਸਬਜੀਆਂ ਦੀ ਹੀ ਵਿਕਰੀ ਮੰਡੀ ਵਿੱਚ ਹੋਵੇ। ਸ਼੍ਰੀ ਪੰਨੂੰ ਨੇ ਦੱਸਿਆ ਕਿ ਰਾਜ ਪੱਧਰੀ ਰੇਡ ਦੌਰਾਨ ਸਮਾਣਾ,ਸਰਹਿੰਦ, ਲੁਧਿਆਣਾ, ਕੋਟਕਪੂਰਾ, ਮੁਕਤਸਰ, ਗੁਰਦਾਸਪੁਰ ਅਤੇ ਪੱਟੀ ਦੀ ਮੰਡੀਆਂ ਵਿਚੋਂ ਜਿਆਦਾ ਪੱਕੇ ਹੋਏ ਫ਼ਲ ਅਤੇ ਸਬਜੀਆਂ ਬਰਾਮਦ ਹੋਏ ਜੋ ਕਿ ਮਨੁੱਖੀ ਵਰਤੋਂ ਲਈ ਹਾਨੀਕਾਰਕ ਸਨ।