ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰ ਕੇ ਨਿਵੇਕਲੀ ਮਿਸਾਲ ਬਣ ਰਹੀ ਹੈ ਬੀਬੀ ਕਮਲਜੀਤ ਕੌਰ
Published : Aug 20, 2018, 9:14 am IST
Updated : Aug 20, 2018, 9:14 am IST
SHARE ARTICLE
Bibi Kamaljit Kaur gives information about vegetables
Bibi Kamaljit Kaur gives information about vegetables

ਅੰਨ੍ਹੇਵਾਹ ਕੀਟਨਾਸ਼ਕਾਂ ਤੇ ਹੋਰਨਾ ਕੈਮੀਕਲਾਂ ਨੂੰ ਜ਼ਮੀਨ 'ਤੇ ਸੁੱਟ ਕੇ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਨੂੰ ਵਧਾਉਣ ਦੀ ਧਾਰਨਾ...............

ਬਰਨਾਲਾ : ਅੰਨ੍ਹੇਵਾਹ ਕੀਟਨਾਸ਼ਕਾਂ ਤੇ ਹੋਰਨਾ ਕੈਮੀਕਲਾਂ ਨੂੰ ਜ਼ਮੀਨ 'ਤੇ ਸੁੱਟ ਕੇ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਨੂੰ ਵਧਾਉਣ ਦੀ ਧਾਰਨਾ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀ ਰਹਿਣ ਵਾਲੀ ਬੀਬੀ ਕਮਲਜੀਤ ਕੌਰ ਨੇ ਸਫ਼ਲਤਾਪੂਰਵਕ ਤੋੜ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਜਦੋਂ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ ਨੇ ਵਾਤਾਵਰਣ ਗੰਧਲਾ ਕੀਤਾ ਹੋਇਆ ਹੈ ਤਾਂ ਇਸ ਕਿਸਾਨ ਬੀਬੀ ਨੇ ਕੁਦਰਤੀ ਖੇਤੀ ਜ਼ਰੀਏ ਘਰੇਲੂ ਬਗੀਚੀਆਂ ਦੀ ਮਦਦ ਨਾਲ ਕੈਮੀਕਲ ਰਹਿਤ ਸਬਜੀਆਂ ਪੈਦਾ ਕਰਕੇ ਕਈ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ।

ਸਿਰਫ਼ ਆਪਣੀ ਆਰਗੈਨਿਕ ਬਗੀਚੀ ਤੋਂ ਸ਼ੁਰੂਆਤ ਕਰਨ ਵਾਲੀ ਬੀਬੀ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਅੱਜ 2,000 ਦੇ ਕਰੀਬ ਕੀਟਨਾਸ਼ਕ ਰਹਿਤ ਬਗੀਚੀਆਂ ਚੱਲ ਰਹੀਆਂ ਹਨ। ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਹ ਇੱਕ ਘਰੇਲੂ ਔੌਰਤ ਸੀ ਪਰ ਇੱਕ ਵਾਰ ਉਹ ਇੱਕ ਸੈਮੀਨਾਰ ਵਿੱਚ ਗਈ, ਜਿੱਥੇ ਕੁਝ ਬੋਲਾਂ ਨੇ ਉਸਦਾ ਹਿਰਦਾ ਹਲੂਣ ਕੇ ਰੱਖ ਦਿਤਾ ਕਿ ਅੱਜ ਅਣਜਾਣੇ ਵਿੱਚ ਹੀ ਉਹ ਆਪਣੇ ਬੱਚਿਆਂ ਦੀ ਥਾਲੀ ਵਿੱਚ ਜ਼ਹਿਰ ਪਰੋਸ ਰਹੀ ਹੈ।

ਉਸਨੇ ਦੱਸਿਆ ਕਿ ਉੱਥੇ ਉਸਨੂੰ ਪਤਾ ਚੱਲਿਆ ਕਿ ਇਸ ਤੋਂ ਇਲਾਵਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੈਂਸਰ, ਬੱਚੇਦਾਨੀ ਦੀਆਂ ਰਸੌਲੀਆਂ ਤੇ ਹੋਰ ਬਿਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਖੁਦ ਸਬਜੀਆਂ ਦੀ ਕਾਸ਼ਤ ਸ਼ੁਰੂ ਕੀਤੀ ਤੇ ਹੋਰਨਾਂ ਬੀਬੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਵੀ ਆਪਣੇ ਘਰ ਲਈ ਲੋੜੀਂਦੀ ਸਬਜੀ ਘਰ ਵਿੱਚ ਹੀ ਪੈਦਾ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਦੇਖਦੇ ਹੀ ਦੇਖਦੇ ਇਹ ਪਹਿਲਾਂ ਇੱਕ ਪਿੰਡ, ਫਿਰ ਦੂਸਰੇ ਪਿੰਡ ਤੇ ਹੁਣ ਲਗਭਗ 20 ਤੋਂ ਉੱਪਰ ਪਿੰਡਾਂ ਵਿੱਚ ਇੱਕ ਕੜੀ ਬਣ ਗਿਆ ਅਤੇ ਅੱਜ 2000 ਤੋਂ ਵਧੇਰੇ ਕਿਸਾਨ ਬੀਬੀਆਂ ਦੀਆਂ ਆਰਗੈਨਿਕ ਕਿਚਨ ਬਗੀਚੀਆਂ

ਉਸ ਦੀ ਦੇਖ ਰੇਖ ਹੇਠ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡ ਭੋਤਨਾ, ਚੁੱਘਾਂ, ਮੱਲ੍ਹੀਆਂ ਤੇ ਹੋਰ ਕਈ ਪਿੰਡਾਂ ਵਿੱਚ ਜ਼ਹਿਰ ਮੁਕਤ ਸਬਜੀਆਂ ਘਰੇਲੂ ਬਗੀਚੀਆਂ ਰਾਹੀਂ ਰਸੋਈ ਲਈ ਮੁਹੱਈਆ ਕਰਵਾ ਰਹੀ ਹੈ। ਬੀਬੀ ਕਮਲਜੀਤ ਕੌਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਿੱਚ ਆਤਮਾ ਸਕੀਮ ਤਹਿਤ ਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਦਿੱਤੀ ਜਾ ਰਹੀ ਸਿਖਲਾਈ 'ਚ ਖੁਦ ਵੀ ਸ਼ਿਰਕਤ ਕਰਦੀ ਹੈ ਤੇ ਹੋਰਨਾਂ ਬੀਬੀਆਂ ਨੂੰ ਵੀ ਇਸ ਲਈ ਪ੍ਰੇਰਤ ਕਰਦੀ ਹੈ।

ਉਹਨਾਂ ਖੁਦ ਵੀ ਆਤਮਾ ਸਕੀਮ ਤਹਿਤ ਸਵੈ ਸਹਾਇਤਾ ਗਰੁੱਪ ਬਣਾਣਿਆ ਹੋਇਆ ਹੈ ਜੋ ਕਿ ਆਚਾਰ ਮੁਰੱਬੇ ਚਟਣੀਆਂ ਆਦਿ ਬਣਾ ਕੇ ਆਪਣੀ ਪਰਵਾਰਕ ਆਮਦਨ 'ਚ ਵਾਧਾ ਕਰਦੇ ਹਨ ਅਤੇ ਹੋਰਨਾ ਬੀਬੀਆਂ ਨੂੰ ਸਵੈ ਸਹਾਇਤਾ ਗਰੁੱਪ ਬਣਾਉਣ ਲਈ ਉਤਸਾਹਿਤ ਕਰਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਲੋੜ੍ਹੀਆਂ ਜ਼ਹਿਰਾਂ ਅਤੇ ਖਾਦਾਂ ਦੀ ਵਰਤੋਂ ਘਟਾ ਕੇ ਕੁਦਰਤੀ ਖੇਤੀ ਦੇ ਢੰਗ ਨੂੰ ਅਪਣਾਉਣ ਤਾਂ ਜੋ ਖੇਤੀ ਆਧਾਰਤ ਮਿਆਰੀ ਵਸਤਾਂ ਤਿਆਰ ਕੀਤੀਆਂ ਜਾ ਸਕਣ।

ਡੀ.ਸੀ. ਗੁਪਤਾ ਨੇ ਇਹ ਵੀ ਕਿਹਾ ਕਿ ਬੀਬੀ ਕਮਲਜੀਤ ਕੌਰ ਤੋਂ ਸੇਧ ਲੈ ਕੇ ਬਰਨਾਲਾ ਵਾਸੀ ਆਰਗੈਨਿਕ ਕਿਚਨ ਗਾਰਡਨ ਦਾ ਮਾਡਲ ਜ਼ਰੂਰ ਅਪਣਾਉਣ ਤਾਂ ਜੋ ਘੱਟੋ-ਘੱਟ ਆਪਣੇ ਖਾਣ ਲਈ ਤਾਂ ਜ਼ਹਿਰ ਮੁਕਤ ਸਬਜੀ ਪੈਦਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਅਪੀਲ ਕੀਤੀ ਕਿ ਖੇਤੀ ਤੋਂ ਹੋਣ ਵਾਲੀ ਆਮਦਨ ਵਧਾਉਣ ਅਤੇ ਜ਼ਹਿਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਆਪਣੇ ਖੇਤਾਂ ਦੀ ਮਿੱਟੀ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਮੁਫ਼ਤ ਪਰਖ ਕਰਵਾ ਕੇ ਹੀ ਲੋੜੀਂਦੀ ਮਾਤਰਾ 'ਚ ਖਾਦਾਂ ਦੀ ਵਰਤੋਂ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement