
ਹੁਸ਼ਿਆਰ ਵਿਦਿਆਰਥੀਆਂ ਨੂੰ ਵੀ ਪਾ ਰਿਹਾ ਮਾਤ
ਮੋਗਾ: ਸੋਸ਼ਲ ਮੀਡੀਆ ਤੇ ਇਕ ਵੀਡੀਓ ਜਨਤਕ ਹੋ ਰਹੀ ਹੈ ਜੋ ਕਿ ਮੋਗੇ ਜਿਲ੍ਹੇ ਦੇ ਪਿੰਡ ਰਾਊਕੇ ਦੀ ਹੈ। ਇਸ ਵੀਡੀਉ ਨੂੰ ਦੇਖ ਕੇ ਤੁਹਾਡੇ ਹੋਸ ਉੱਡ ਜਾਣਗੇ। ਇੰਨਾਂ ਹੀ ਨਹੀਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਇੱਕ ਬਜ਼ੁਰਗ ਕਿਸਾਨ ਸਿਰਫ਼ ਖੇਤੀ ਹੀ ਨਹੀਂ ਕਰਦਾ ਸਗੋਂ ਖੇਤੀ ਦੇ ਨਾਲ ਨਾਲ ਇੰਨੀ ਜਾਣਕਾਰੀ ਰੱਖਦਾ ਹੈ ਕਿ ਸੰਸਾਰ ਦੀ ਰਾਜਧਾਨੀਆਂ ਕਿਹੜੀਆਂ ਹਨ। ਇਸ ਵੀਡੀਉ ਵਿਚ ਬਜ਼ੁਰਗ ਬਿਨਾਂ ਰੁਕੇ ਸੰਸਾਰ ਦੀਆਂ ਸਾਰੀਆਂ ਰਾਜਧਾਨੀਆਂ ਸੁਣਾਈ ਜਾ ਰਿਹਾ ਹੈ।
Students
ਵੀਡੀਓ ‘ਚ ਬਜ਼ੁਰਗ ਕਹਿ ਰਿਹਾ ਹੈ ਕਿ ਯੂ.ਐੱਸ.ਏ ਦੀ ਰਾਜਧਾਨੀ ਵਾਸ਼ਿੰਟਨ ਡੀ.ਸੀ ਹੈ। ਇੰਨਾਂ ਹੀ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਨਾਈਟਡ ਸਟੇਟ ਆਫ ਅਮੇਰੀਕਾ ਯੂ.ਐੱਸ.ਏ ਦੀ ਫੁੱਲ ਫਾਰਮ ਹੈ। ਕਾਬਲੇਗੌਰ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
Comments
ਉੱਥੇ ਹੀ ਲੋਕਾਂ ਵੱਲੋਂ ਕੁਮੈਟ ਕਰ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸਲ ਵਿਚ ਲੋਕਾਂ ਨੂੰ ਅਜਿਹੇ ਬਾਪੂ ਵਰਗਿਆਂ ਨੂੰ ਲੀਡਰ ਚੁਣਨਾ ਚਾਹੀਦਾ ਹੈ। ਇੰਨਾ ਹੀ ਨਹੀਂ ਉੱਥੇ ਹੀ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਵਿਚ ਕਿਸੇ 1 ਵੀ ਲੀਡਰ ਕੋਲੋ 5 ਰਾਜਧਾਨੀਆਂ ਦੇ ਨਾਮ ਦੱਸਣ ਨੂੰ ਕਿਹਾ ਜਾਵੇ ਤਾਂ ਸ਼ਾਇਦ ਹੀ ਕੋਈ ਇਸ ਸਵਾਲ ਦਾ ਜਵਾਬ ਦੇ ਸਕੇ।
Comments
ਦੱਸ ਦੇਈਏ ਕਿ ਇਹ ਬਜ਼ੁਰਗ ਅੱਜ-ਕੱਲ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਵੀ ਮਾਤ ਪਾ ਰਿਹਾ ਹੈ। ਜਿੱਥੇ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ। ਉੱਥੇ ਹੀ ਇਹ ਬਜ਼ੁਰਗ ਉਹਨਾਂ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।