ਲੁਧਿਆਣਾ ਵਿਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕੁੱਝ ਡੱਬੇ; ਟਰੈਕ ਵਿਛਾਉਣ ਦਾ ਚੱਲ ਰਿਹਾ ਸੀ ਕੰਮ
Published : Oct 4, 2023, 9:07 am IST
Updated : Oct 4, 2023, 9:07 am IST
SHARE ARTICLE
Goods train coaches derailed in Ludhiana
Goods train coaches derailed in Ludhiana

ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਦੇਰ ਰਾਤ ਤਕ ਡੱਬਿਆਂ ਨੂੰ ਪਟੜੀ 'ਤੇ ਚੜ੍ਹਾਉਣ 'ਚ ਲੱਗੇ ਰਹੇ।

 

ਲੁਧਿਆਣਾ:  ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁੱਝ ਦੂਰੀ 'ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁੱਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ ਪਾਇਲਟ ਨੇ ਤੁਰੰਤ ਮਾਲ ਗੱਡੀ ਨੂੰ ਰੋਕਿਆ ਅਤੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਦੇਰ ਰਾਤ ਤਕ ਡੱਬਿਆਂ ਨੂੰ ਪਟੜੀ 'ਤੇ ਚੜ੍ਹਾਉਣ 'ਚ ਲੱਗੇ ਰਹੇ।

ਇਹ ਵੀ ਪੜ੍ਹੋ: ਮਾਨਸਾ ਜੇਲ ਦਾ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਮੁਅੱਤਲ; ਪੈਸੇ ਬਦਲੇ ਕੈਦੀਆਂ ਨੂੰ ਸਹੂਲਤਾਂ ਦੇਣ ਦੇ ਲੱਗੇ ਇਲਜ਼ਾਮ

ਮਿਲੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਤੋਂ ਕੁੱਝ ਦੂਰੀ 'ਤੇ ਰੇਲਵੇ ਟਰੈਕ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਮਾਲ ਗੱਡੀ ਲੋਹੇ ਦੇ ਗਾਰਡਰਾਂ ਨਾਲ ਭਰ ਕੇ ਉਥੋਂ ਜਾ ਰਹੀ ਸੀ। ਕਾਂਟਾ ਬਦਲਦੇ ਸਮੇਂ ਡੱਬੇ ਪਟੜੀ ਤੋਂ ਉਤਰ ਗਏ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਐਮਰਜੈਂਸੀ ਹੂਟਰ ਵੱਜਣ ਤੋਂ ਬਾਅਦ ਅਧਿਕਾਰੀ ਤੁਰੰਤ ਚੌਕਸ ਹੋ ਗਏ। ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਦੀ ਟੀਮ ਮੌਕੇ 'ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਫ਼ਿਰੋਜ਼ਪੁਰ ਵੱਲ ਜਾ ਰਹੀ ਰੇਲ ਗੱਡੀ ਵੀ ਰੋਕੀ ਗਈ।ਮੌਕੇ ’ਤੇ ਕਰੇਨ ਬੁਲਾ ਕੇ ਮਾਲ ਗੱਡੀ ’ਤੇ ਲੱਦੇ ਲੋਹੇ ਦੇ ਗਰਡਰ ਆਦਿ ਨੂੰ ਉਤਾਰਿਆ ਗਿਆ। ਕਾਫੀ ਮਿਹਨਤ ਤੋਂ ਬਾਅਦ ਰੇਲਗੱਡੀ ਦੇ ਪਹੀਏ ਨੂੰ ਪਟੜੀ 'ਤੇ ਲਿਆਂਦਾ ਗਿਆ।

ਇਹ ਵੀ ਪੜ੍ਹੋ: ਬਹਿਬਲ ਕਲਾਂ ਇਨਸਾਫ਼ ਮੋਰਚਾ ਵਲੋਂ 12 ਅਕਤੂਬਰ ਤੋਂ ਮਰਨ ਵਰਤ ਦਾ ਐਲਾਨ 

ਰੇਲਵੇ ਅਧਿਕਾਰੀ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਡਿਵੀਜ਼ਨ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਸੂਚਨਾ ਮਿਲਣ ’ਤੇ ਐਸਪੀ ਬਲਰਾਮ ਰਾਣਾ ਵੀ ਪੁਲਿਸ ਫੋਰਸ ਨਾਲ ਪਹੁੰਚੇ। ਘਟਨਾ ਵਾਲੀ ਥਾਂ ਨੂੰ ਜੀਆਰਪੀ ਅਤੇ ਪੁਲਿਸ ਨੇ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ।

ਇਹ ਵੀ ਪੜ੍ਹੋ: ਘੱਟ ਗਿਣਤੀ ਸੰਸਥਾਵਾਂ ’ਤੇ ਲਾਗੂ ਨਹੀਂ ਹੋਵੇਗਾ ਐੱਸ.ਸੀ., ਐੱਸ.ਟੀ., ਓ.ਬੀ.ਸੀ. ਰਾਖਵਾਂਕਰਨ : ਮਦਰਾਸ ਹਾਈ ਕੋਰਟ

ਐਸਪੀ ਬਲਰਾਮ ਰਾਣਾ ਨੇ ਦਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਦਾ ਜਾਇਜ਼ਾ ਲੈਣ ਲਈ ਤੁਰੰਤ ਪੁਲਿਸ ਫੋਰਸ ਨਾਲ ਉਥੇ ਪੁੱਜੇ। ਕੁੱਝ ਕੋਚ  ਪਟੜੀ ਤੋਂ ਹੇਠਾਂ ਆ ਗਏ ਸਨ। ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement