2018 'ਚ ਤਲਾਸ਼ੀ ਦੌਰਾਨ ਦੋਵਾਂ ਤੋਂ ਬਰਾਮਦ ਹੋਈ ਸੀ 10 ਕਿਲੋ ਹੈਰੋਇਨ
ਲੁਧਿਆਣਾ: ਲੁਧਿਆਣਾ ਵਧੀਕ ਸੈਸ਼ਨ ਜੱਜ ਸ਼ਿਵਮੋਹਨ ਗਰਗ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਜੋੜੇ ਨੂੰ ਵੀਹ ਸਾਲ ਦੀ ਸਜ਼ਾ ਸੁਣਾਈ ਹੈ। ਸਰਕਾਰੀ ਪੱਖ ਅਨੁਸਾਰ 26 ਨਵੰਬਰ 2018 ਨੂੰ ਪੁਲਿਸ ਨੂੰ ਇੱਕ ਸ਼ੱਕੀ ਕਾਰ ਦੇ ਆਉਣ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ: ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ Reel, ਰਾਤ ਨੂੰ ਸੜਕ ਵਿਚਕਾਰ ਖੜ੍ਹ ਨੌਜਵਾਨ ਨੇ ਬਣਵਾਈ ਰੀਲ
ਪੁਲਿਸ ਟੀਮ ਨੇ ਗੱਡੀਆਂ ਦੀ ਚੈਕਿੰਗ ਕਰਦਿਆਂ ਕਾਰ ਨੂੰ ਰੋਕਿਆ। ਪੁਲਿਸ ਨੂੰ ਕਾਰ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਮਿਲੇ ਸਨ। ਪੁਲਿਸ ਨੇ ਦੋਵਾਂ ਨੂੰ ਹੇਠਾਂ ਉਤਾਰ ਕੇ ਕਾਰ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਹਿਰ 'ਚੋਂ ਮਿਲੀ ਤੈਰਦੀ ਹੋਈ ਲਾਸ਼, ਲੋਕਾਂ ਨੇ ਪੁਲਿਸ ਨੂੰ ਦਿਤੀ ਸੂਚਨਾ
ਤਲਾਸ਼ੀ ਦੌਰਾਨ ਕਾਰ ਵਿਚੋਂ 10 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੋਤੀਨਗਰ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਆਪਣਾ ਨਾਂ ਮੁਹੰਮਦ ਅਰਬੀ ਅਤੇ ਜਮੀਲਾ ਬੇਗਮ ਵਾਸੀ ਜਲਾਲਾਬਾਦ ਜੰਮੂ ਕਸ਼ਮੀਰ ਦੱਸਿਆ। ਰਿਸ਼ਤੇ ਵਿਚ ਦੋਵੇਂ ਪਤੀ-ਪਤਨੀ ਹਨ।