
ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਾਲੂਗੰਜ ਥਾਣੇ 'ਚ ਐੱਫ.ਆਈ.ਆਰ. ਕੀਤੀ ਦਰਜ
ਮੁਹਾਲੀ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਪੰਜਾਬ ਦੀ ਇੱਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਾਲੂਗੰਜ ਥਾਣੇ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਿਸ ਹੁਣ ਲੜਕੀ ਦਾ ਮੈਡੀਕਲ ਕਰਵਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਥਾਣੇ 'ਚ ਡਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਅੰਦਰ ਆਉਣ ਦੀ ਹੋਵੇਗੀ ਮਨਾਹੀ
ਸੂਤਰਾਂ ਅਨੁਸਾਰ ਮੁਲਜ਼ਮ ਪਾਰਟੀ ਦਾ ਅਧਿਕਾਰੀ ਦੱਸਿਆ ਜਾਂਦਾ ਹੈ। ਉਹ ਹੋਟਲ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਜਦਕਿ ਪੀੜਤ ਲੜਕੀ ਪੰਜਾਬ ਦੀ ਰਹਿਣ ਵਾਲੀ ਹੈ। ਪੀੜਤਾ ਵੀ ਹੋਟਲ ਕਾਰੋਬਾਰ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸੜਕ ਪਾਰ ਕਰ ਰਹੇ ਪੋਤੀ, ਪੋਤੇ ਤੇ ਦਾਦੇ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ
ਬਲਾਤਕਾਰ ਦੀ ਇਹ ਘਟਨਾ ਅਪ੍ਰੈਲ ਮਹੀਨੇ ਦੀ ਦੱਸੀ ਜਾਂਦੀ ਹੈ ਪਰ ਲੜਕੀ ਨੇ ਹੁਣ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਲਈ ਪੁਲਿਸ ਹਰ ਪਹਿਲੂ ਨੂੰ ਦੇਖ ਕੇ ਇਸ ਮਾਮਲੇ ਵਿਚ ਅੱਗੇ ਵਧ ਰਹੀ ਹੈ। ਜਿਸ ਨੌਜਵਾਨ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ, ਉਹ ਸ਼ਿਮਲਾ ਦੇ ਖਲੀਨੀ ਦਾ ਰਹਿਣ ਵਾਲਾ ਹੈ।