ਬੇਅਦਬੀਆਂ ਦੇ ਜ਼ਿੰਮੇਵਾਰ ਬਾਦਲ ਦਲ ਨੂੰ 1984 ਦੇ ਇਨਸਾਫ਼ ਲਈ ਧਰਨੇ 'ਤੇ ਬੈਠਣ ਦਾ ਹੱਕ ਨਹੀਂ : ਸਰਨਾ
Published : Nov 4, 2018, 10:41 am IST
Updated : Nov 4, 2018, 10:41 am IST
SHARE ARTICLE
Paramjit Singh Sarna
Paramjit Singh Sarna

ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੋਂ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ਼ ਬਾਦਲ ਦਲ........

ਅੰਮ੍ਰਿਤਸਰ  : ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੋਂ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ਼ ਬਾਦਲ ਦਲ ਦੇ ਕਠਪੁਤਲੀ ਨੇਤਾਵਾਂ ਵਲੋਂ ਕੀਤਾ ਭ੍ਰਿਸ਼ਟਾਚਾਰ, ਘੋਟਾਲੇ ਅਤੇ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਜੱਗ ਜਾਹਰ ਹੋਣ ਤੋਂ ਬਾਅਦ ਬਾਦਲ ਦਲ ਸਿਖਾਂ 'ਚ ਆਪਣਾ ਸਿਆਸੀ, ਵਕਾਰੀ ਤੇ ਪੰਥਕ ਮਿਆਰ ਪੂਰੀ ਤਰ੍ਹਾਂ ਗੁਆ ਚੁੱਕਾ ਹੈ। 

ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਨਾਟਕ ਕਰਨ ਦੀ ਥਾਂ ਦਿੱਲੀ ਪੁਲਿਸ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਵਾਬ ਮੰਗਣ ਲਈ ਧਰਨਾ ਦੇਣ ਕਿ ਬਾਦਲ ਦਲ ਵਲੋਂ ਜਗਦੀਸ਼ ਟਾਈਟਲਰ ਦੇ 1984 ਸਿੱਖ ਨਾਸ਼ਕੂਸ਼ੀ 'ਚ ਸ਼ਾਮਿਲ ਹੋਣ ਦੇ ਸਬੂਤਾਂ ਦੀ ਵੀਡੀਓ ਸੀ.ਡੀ. ਸੌਂਪਣ ਤੋਂ ਬਾਅਦ ਅੱਜ ਤਕ ਟਾਈਟਲਰ ਵਿਰੁੱਧ ਕੋਈ ਕਾਰਵਾਹੀ ਕਿਓਂ ਨਹੀਂ ਹੋਈ? ਜਦਕਿ ਵੀਡੀਓ ਸੀ.ਡੀ. ਸੌਂਪਣ ਸਮੇਂ ਬਾਦਲ ਦਲ ਨੇ ਬੜੇ ਦਾਅਵੇ ਕੀਤੇ ਸਨ ਕਿ ਹੁਣ ਟਾਇਟਲਰ ਨੂੰ ਜੇਲ ਭੇਜ ਦਿਤਾ ਜਾਵੇਗਾ।

 ਪਰੰਤੂ ਅਫਸੋਸ ਕਿ ਪੁਲਿਸ ਨੇ ਤਾਂ ਟਾਈਟਲਰ ਨੂੰ ਗਿਰਫ਼ਤਾਰ ਤਕ ਨਹੀਂ ਕੀਤਾ? ਪੀੜਤਾਂ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਹੈ? ਉਨ੍ਹਾਂ ਕਿਹਾ ਕਿ ਕੇਂਦਰ 'ਚ ਬਾਦਲ ਦੀ ਭਾਈਵਾਲ ਸਰਕਾਰ ਹੋਏ, ਦਿੱਲੀ ਪੁਲਿਸ ਉਸਦੇ ਅਧੀਨ ਹੋਵੇ ਤੇ ਟਾਇਟਲਰ ਦੇ ਖਿਲਾਫ ਪੁਖਤਾ ਵੀਡੀਓ ਸਬੂਤ ਦੇਣ ਦੇ ਬਾਵਜ਼ੂਦ ਕੋਈ ਕਾਰਵਾਹੀ ਨਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਬਾਦਲ ਦਲ ਤੇ ਭਾਜਪਾ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਹੀਂ ਦਿਵਾਉਣਾ ਚਾਹੁੰਦੇ ਬਲਕਿ ਇਸ ਮੁੱਦੇ ਨੂੰ ਆਪਣੇ ਸਿਆਸੀ ਫਾਇਦੇ ਲਈ ਵਰਤਕੇ ਸਿੱਖਾਂ ਦੇ ਜਾਜਪਾਤਾਂ ਨੂੰ ਭੜਕਾਕੇ ਆਪਣੇ ਸਿਆਸੀ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਹਨ।

 ਦਿੱਲੀ ਕਮੇਟੀ ਦੇ ਪ੍ਰਧਾਨ ਜੀ.ਕੇ. ਨੂੰ ਕਿਹਾ ਕਿ ਉਹ ਬਾਦਲ ਦਲ ਵਲੋਂ ਦਿੱਲੀ ਕਮੇਟੀ ਦੇ ਖਜ਼ਾਨੇ ਤੇ ਸੰਸਾਧਨਾਂ ਦੀ ਕੀਤੀ ਲੁੱਟ-ਖਸੁੱਟ ਤੇ ਕਮੇਟੀ ਨੂੰ ਕਰਜ਼ਾਈ ਬਣਾਉਣ ਬਾਰੇ ਸੰਗਤਾਂ ਨੂੰ ਸਪਸ਼ਟੀਕਰਣ ਦੇਣ। ਉਨ੍ਹਾਂ ਕਿਹਾ ਕਿ ਹੁਣ ਇਹ ਪੱਕੇ ਸਬੂਤਾਂ ਸਹਿਤ ਸਿੱਧ ਹੋ ਚੁਕਾ ਹੈ ਕਿ ਬਾਦਲ ਦਲ ਨੇ ਜੀ.ਕੇ. ਰਾਂਹੀ ਫਰਜ਼ੀ ਕੰਪਨੀਆਂ ਬਣਾ ਕੇ ਫਰਜੀ ਬਿੱਲ ਪਾਸ ਕਰਕੇ, ਵਿਦੇਸ਼ਾਂ ਤੋਂ ਆਉਣ ਵਾਲੇ ਦਾਨ ਸਣੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ ਤੇ ਅਜਿਹੇ ਭ੍ਰਿਸ਼ਟਾਚਾਰ ਤੇ ਗੋਲਕ ਦੀ ਲੁੱਟ ਦੀ ਫੇਹਰਿਸੱਟ ਬੜੀ ਲੰਮੀ ਹੈ ਜਿਸਦੀ ਪੜਤਾਲ ਪੁਲਿਸ ਵਲੋਂ ਆਰੰਭ ਹੋ ਚੁੱਕੀ ਹੈ।

ਉਨ੍ਹਾਂ ਨੇ ਬਾਦਲ ਦਲ ਦੇ ਲੀਡਰਾਂ ਨੂੰ ਕਿਹਾ ਕਿ ਉਹ ਆਪਣੀ ਗਲਤੀ ਦੀ ਮਾਫੀ ਸਿੱਖ ਸੰਗਤਾਂ ਤੋਂ ਮੰਗ ਕੇ ਕਮੇਟੀ ਦੇ ਪ੍ਰਬੰਧ ਤੋਂ ਲਾਂਭੇ ਹੋ ਜਾਣ।  ਬਾਦਲ ਦਲ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਨਾ ਤੇ ਇਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਬੰਦ ਕਰੇ ਕਿਓਂਕਿ ਅਜਿਹਾ ਕਰਕੇ ਉਹ ਸਿੱਖਾਂ ਦਾ ਲੀਡਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੱਸੇ ਕਿ ਉਸਨੇ ਪਿਛਲੇ 34 ਸਾਲਾਂ 'ਚ ਅਰਬਾਂ ਰੁਪਏ ਦਾ ਕਾਰੋਬਾਰ ਖੜਾ ਕੀਤਾ ਹੈ ਤੇ ਕਿ ਇਸ ਪਰਿਵਾਰ ਨੇ ਆਪਣੀ ਜੇਬ ਚੋ 34 ਪੈਸੇ ਵੀ ਕਿਸੀ 1984 ਨਸਲਖੁਸ਼ੀ ਦੇ ਪਰਿਵਾਰ ਦੀ ਮਦਦ ਕੀਤੀ।   

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement