
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ.............
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਆਖ਼ਰ ਉਨਾਂ੍ਹ ਕਮੇਟੀ ਦੇ ਕਾਲਜਾਂ ਦਾ 5 ਫ਼ੀ ਸਦੀ ਹਿੱਸਾ ਦਿੱਲੀ ਯੂਨੀਵਰਸਟੀ ਨੂੰ ਕਿਉਾ ਨਹੀਂ ਦਿਤਾ, ਕਿਉਾਕਿ ਯੂਨੀਵਰਸਟੀ ਨਿਯਮਾਂ ਮੁਤਾਬਕ ਜੇ ਇਹ ਹਿੱਸਾ ਨਾ ਦਿਤਾ ਜਾਵੇ ਤਾਂ ਯੂਨੀਵਰਸਟੀ ਵਲੋਂ ਇਸ ਬਾਰੇ ਫੈਸਲਾ ਲਏ ਜਾਣ ਕਾਰਨ ਕਾਲਜਾਂ ਦੀ ਮਾਨਤਾ 'ਤੇ ਤਲਵਾਰ ਲਟਕ ਸਕਦੀ ਹੈ |
ਉਨ੍ਹਾਂ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਕਾਲਜਾਂ ਦੀ ਮੁਖ ਪ੍ਰਬੰਧਕ ਹੈ ਤੇ ਇਸ ਬਾਰੇ ਕੋਈ ਕਦਮ ਨਾ ਪੁੱਟੇ ਜਾਣਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਬਾਦਲਾਂ ਦੇ ਨਜ਼ਦੀਕੀਆਂ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਵਲੋਂ ਕਮੇਟੀ ਅਧੀਨ ਕਾਲਜਾਂ ਤੋਂ ਪਿਛਲੇ ਪੰਜ ਸਾਲਾਂ ਦੀ ਵਸੂਲੀ ਲਈ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਇਸ ਨਾਲ ਸਿੱਖ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਸਕਦਾ ਹੈ | ਪਹਿਲਾਂ ਹੀ ਕਮੇਟੀ ਗੁਰਦਵਾਰਾ ਫ਼ੰਡ ਨੂੰ ਅਖਉਤੀ ਖੁਰਦ ਬੁਰਦ ਕਰ ਚੁਕੀ ਹੈ |