ਕੱਚੇ ਮੁਲਾਜ਼ਮਾਂ ਨੇ ਮਨਾਈ ਕਾਲੀ ਦਿਵਾਲੀ
Published : Nov 4, 2018, 4:03 pm IST
Updated : Nov 4, 2018, 6:11 pm IST
SHARE ARTICLE
Black Diwali
Black Diwali

ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੈਂਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ਵਿਚ ਦਿਵਾਲੀ ਦੇ ਮੋਕੇ ਦੀਵੇ ਬੁਝਾ ਦਿੱਤੇ ਗਏ ਹਨ।

ਚੰਡੀਗੜ੍ਹ, (ਸ.ਸ.ਸ.) : ਦਿਵਾਲੀ ਦਾ ਤਿਉਹਾਰ ਭਾਰਤ ਦੇਸ਼ ਦਾ ਇਕ ਬਹੁਤ ਵੱਡਾ ਤਿਉਹਾਰ ਹੈ ਅਤੇ ਹਰ ਇੰਨਸਾਨ ਇਸ ਨੂੰ ਪੂਰੇ ਜੋਸ਼ ਅਤੇ ਚਾਅ ਨਾਲ ਮਨਾਉਦਾ ਹੈ । ਇਸ ਤਿਉਹਾਰ ਮੋਕੇ ਸਰਕਾਰਾਂ ਵੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਤੋਹਫੇ ਦਿੰਦੀਆ ਹਨ, ਇਥੋਂ ਤੱਕ ਕੀ ਪ੍ਰਾਈਵੇਟ ਕੰਪਨੀਆ ਵੀ ਆਪਣੇ ਮੁਲਾਜ਼ਮਾਂ ਨੂੰ ਇਸ ਤਿਉਹਾਰ ਤੇ ਬੋਨਸ ਅਤੇ ਹੋਰ ਤੋਹਫਿਆ ਨਾਲ ਨਿਵਾਜਦੀਆ ਹਨ ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਇਤਿਹਾਸ ਦੀ ਅਜਿਹੀ ਸਰਕਾਰ ਸਾਬਿਤ ਹੋ ਗਈ ਹੈ

Black DiwaliBlack Diwaliਜਿਸ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਦੇਣਾ ਤਾਂ ਕੀ ਸੀ ੳੇਲਟਾਂ ਖੋਹ ਲਿਆ ਹੈ ਅਤੇ ਦਿਵਾਲੀ ਦੇ ਮੋਕੇ ਤੇ ਮੁਲਾਜ਼ਮਾਂ ਦੇ ਘਰਾਂ ਦੇ ਦੀਵੇ ਵੀ ਬੁਝਾ ਦਿੱਤੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 19 ਮਹੀਨਿਆ ਦੋਰਾਨ ਮੁਲਾਜ਼ਮਾਂ ਨੂੰ ਇਕ ਪੈਸੇ ਦਾ ਵਾਧਾ ਨਹੀ ਦਿੱਤਾ ਹੈ। ਸਗੋਂ ਮੁਲਾਜ਼ਮਾਂ ਤੋਂ 2400 ਰੁਪਏ ਵਾਧੂ ਵਿਕਾਸ ਟੈਕਸ ਦੇ ਰੂਪ ਵਿਚ ਲੈ ਲਏ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਜੋ ਮਿਲ ਰਹੀਆ ਤਨਖਾਹਾਂ ਸੀ, ਉਨ੍ਹਾਂ ਤੇ ਕੈਂਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ਵਿਚ ਦਿਵਾਲੀ ਦੇ ਮੋਕੇ ਦੀਵੇ ਬੁਝਾ ਦਿੱਤੇ ਗਏ ਹਨ।

ਕਾਂਗਰਸ ਦੇ ਮੁਲਾਜ਼ਮ ਵਿਰੋਧੀ ਇਸ ਫੈਸਲਿਆ ਕਰਕੇ ਕੱਚੇ ਮੁਲਾਜ਼ਮ ਹਤਾਸ਼ ਹੋ ਗਏ ਹਨ ਤੇ ਅੱਜ ਮੁਲਾਜ਼ਮਾਂ ਵੱਲੋਂ ਸ਼੍ਰੀ ਅਮ੍ਰਿੰਤਸਰ ਸਾਹਿਬ ਵਿਖੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੋਜਲਾ, ਜਲੰਧਰ ਮੈਂਬਰ ਪਾਰਲੀਮੈਂਟ ਚੋਧਰੀ ਸੰਤੋਖ ਸਿੰਘ, ਫਿਰੋਜ਼ਪੁਰ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸ਼੍ਰੀ ਮੁਕਤਸਰ ਸਾਹਿਬ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਵਿਧਾਇਕ ਰਾਜ਼ਾ ਵੜਿੰਗ,

Black DiwaliBlack Diwaliਤਰਨਤਾਰਨ ਵਿਖੇ ਵਿਧਾਇਕ ਡਾਂ ਧਰਮਵੀਰ ਅਗਨੀਹੋਤਰੀ,ਪਟਿਆਲਾ ਵਿਧਾਇਕ ਹਰਦਿਆਲ ਸਿੰਘ ਕੰਬੋਜ,ਗੁਰਦਾਸਪੁਰ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਮੰਤਰੀ ਅਰੁਣਾ ਚੋਧਰੀ, ਫਤਿਹਗੜ ਸਾਹਿਬ ਵਿਧਾਇਕ ਕਾਕਾ ਰਣਦੀਪ ਸਿੰਘ, ਬਰਨਾਲਾ ਵਿਧਾਇਕ ਕੇਵਲ ਢਿੱਲੋਂ, ਬਠਿੰਡਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਦਿ ਦੇ ਘਰ ਜਾ ਕੇ ਮਿਠਾਈ ਦੀ ਜਗ੍ਹਾ ਕੋਲਿਆ ਦੇ ਡੱਬੇ ਦੇ ਕੇ ਕਿਹਾ ਕਿ ਜਿਵੇ ਸਰਕਾਰ ਮੁਲਾਜ਼ਮਾਂ ਨਾਲ ਕਰ ਰਹੀ ਹੈ ਅਸੀ ਵੀ ਉਸੀ ਤਰੀਕੇ ਵਧਾਈ ਦੇਣ ਆਏ ਹਾਂ।

ਇਸ  ਸੰਬੰਧੀ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਇਮਰਾਨ ਭੱਟੀ ਅਸ਼ੀਸ਼ ਜੁਲਾਹਾ ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ,ਸਤਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਆਪਣੇ ਕੀਤੇ ਵਾਅਦਿਆ ਤੋਂ ਮੁਕਰ ਰਹੇ ਹਨ। ਆਗੂਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ  ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ਵਿਚ ਲੈਣ ਦਾ ਬਿੱਲ ਪਾਸ ਕੀਤਾ ਸੀ

Celebrated Black Diwali by EmployeesCelebrated Black Diwali by Employeesਪਰ ਸੱਤਾ ਵਿਚ ਆਉਣ ਤੇ ਕਾਂਗਰਸ ਵੱਲੋਂ ਇਸ ਐਕਟ ਨੂੰ ਦੱਬ ਲਿਆ ਹੈ ਅਤੇ ਹੁਣ ਜਿਵੇਂ ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਦਸੰਬਰ 2018 ਦੇ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲੈ ਕੇ ਆਵਾਂਗੇ। ਆਗੂਆਂ  ਨੇ ਕਿਹਾ ਕਿ ਪਹਿਲਾਂ ਤੋਂ ਪਾਸ ਹੋਏ ਬਿੱਲ ਨੂੰ ਮੁੜ ਵਿਧਾਨ ਸਭਾ ਵਿਚ ਲਿਆਉਣਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਉਣ ਵੱਲ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਰਨ ਵਾਲੇ ਐਕਟ ਵਿਚ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੀ ਮੁਲਾਜ਼ਮ ਵਿਰੋਧੀ ਸੋਧ ਕੀਤੀ

Black Diwali Celebrated by employeesBlack Diwali Celebrated by employeesਤਾਂ ਮੁਲਾਜ਼ਮ ਉਸ ਨੂੰ ਬਰਦਾਸ਼ਤ ਨਹੀ ਕਰਨਗੇ। ਆਗੂਆਂ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰ ਅਤੇ ਨਰੇਗਾ ਵਰਕਰ ਤੇ ਘੱਟੋ ਘੱਟ ਉਜ਼ਰਤ ਕਾਨੂੰਨ ਲਾਗੂ ਕਰਨ ਤੋਂ ਵੀ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਘੱਟੋ ਘੱਟ ਉਜ਼ਰਤ ਕਾਨੂੰ ਨੂੰ ਲਾਗੂ ਕਰਦੇ ਹੋਏ ਆਸ਼ਾ ਵਰਕਰ ਅਤੇ ਨਰੇਗਾ ਵਰਕਰ ਦੀ ਤਨਖਾਹ ਫਿਕਸ ਕਰੇ। ਕਾਂਗਰਸ ਦੇ ਵਿਧਾਇਕ ਮੰਤਰੀ ਅਤੇ ਐਮ.ਪੀ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹਨ ਜਦਕਿ ਵੋਟਾਂ ਵੇਲੇ ਇਹੀ ਲੀਡਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੇ ਸਨ।

ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾਂ ਤਨਖਾਹਾਂ ਘਟਾਉਣ ਅਤੇ ਵਾਧੂ ਟੈਕਸ ਲਾਉਣ ਦੇ ਮਾਰੂ ਫੈਸਲੇ ਕੀਤੇ ਹਨ ਜਿਸ ਕਰਕੇ ਹੁਣ ਇਹ ਕਾਂਗਰਸੀ ਮਿਠਾਈ ਦੇ ਹੱਕਦਾਰ ਤਾਂ ਨਹੀ ਹਨ। ਲੋਕ ਸਭਾ ਦੀਆ ਚੋਣਾਂ ਨਜ਼ਦੀਕ ਆ ਰਹੀਆਂ ਹਨ ਤੇ ਇਹੀ ਕਾਂਗਰਸੀ ਆਗੂ ਫਿਰ ਵੋਟਾ ਮੰਗਣ ਲਈ ਜਨਤਾ ਦੀ ਕਚਿਹਰੀ ਵਿਚ ਆਉਣਗੇ ਤੇ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਸਰਕਾਰ ਦਾ ਪਿੰਡ-ਪਿੰਡ ਪੱਧਰ ਤੇ ਵਿਰੋਧ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement