16 ਸਾਲਾ ਦੇ ਤਨਵੀਰ ਦੀ ਲਾਸ਼ ਬਲਾਚੌਰ ਨੇੜੇ ਨਹਿਰ ‘ਚੋਂ ਮਿਲੀ, 5 ਦਿਨਾਂ ਤੋਂ ਸੀ ਲਾਪਤਾ
Published : Nov 4, 2020, 12:34 pm IST
Updated : Nov 4, 2020, 12:34 pm IST
SHARE ARTICLE
tanveer
tanveer

ਕੋਈ ਚਿੱਟੀ ਰੰਗ ਦੀ ਕਾਰ ਉਸ ਨੂੰ ਬਿਠਾ ਕੇ ਆਪਣੇ ਨਾਲ ਲੈ ਗਈ ਸੀ।

ਬਲਾਚੌਰ : ਬੀਤੀ 30 ਅਕਤੂਬਰ ਦੀ ਸ਼ਾਮ ਨੂੰ ਬਲਾਚੌਰ ਤੋਂ ਲਾਪਤਾ ਹੋਏ 16 ਸਾਲਾ ਤਨਵੀਰ ਦੀ ਲਾਸ਼ ਮੰਗਲਵਾਰ ਨੂੰ ਸਰਹਿੰਦ ਪੁਲਿਸ ਨੇ ਪਿੰਡ ਮਲਕਪੁਰ ਨੇੜੇ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਅਤੇ ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ 16 ਸਾਲਾ ਤਨਵੀਰ ਸਿੰਘ ਪੇਂਟ ਲੈਣ ਲਈ ਘਰ ਤੋਂ 2000 ਰੁਪਏ ਲੈ ਕਸ ਬਾਹਰ ਨਿਕਲਿਆ ਸੀ ਪਰ ਘਰ ਨਹੀਂ ਆਇਆ, ਜਿਸ ਤੋਂ ਬਾਅਦ ਉਸਦੀ ਮਾਂ ਕਮਲੇਸ਼ ਕੌਰ ਅਤੇ ਭੈਣ ਹਰਮੀਤ ਕੌਰ ਨੇ ਪੁਲਿਸ ਨੂੰ ਸੂਚਿਤ ਕੀਤਾ।

ਇਹ ਜਾਣਕਾਰੀ ਮਿਲੀ ਸੀ ਕਿ ਕੋਈ ਚਿੱਟੀ ਰੰਗ ਦੀ ਕਾਰ ਉਸ ਨੂੰ ਬਿਠਾ ਕੇ ਆਪਣੇ ਨਾਲ ਲੈ ਗਈ ਸੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਕਾਰ ‘ਚ ਤਨਵੀਰ ਬੈਠ ਕੇ ਗਿਆ ਹੈ ਉਹ ਤਨਵੀਰ ਦੇ ਗੁਆਂਢੀਆਂ ਦੀ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਬੀਤੇ ਦਿਨੀ ਜਦੋਂ ਤਨਵੀਰ ਦੀ ਮੌਤ ਦੀ ਖਬਰ ਪੂਰੇ ਇਲਾਕੇ ‘ਚ ਫੈਲੀ ਤਾਂ ਲੋਕਾਂ ‘ਚ ਸੋਗ ਦੀ ਲਹਿਰ ਦੇ ਨਾਲ-ਨਾਲ ਗੁੱਸਾ ਵੀ ਸੀ। ਤਨਵੀਰ ਦੇ ਮਾਮਾ ਗੁਰਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਬਲਾਚੌਰ ਦਾ ਦੁਪਹਿਰ ਨੂੰ ਫੋਨ ਆਇਆ ਕਿ ਘਰ ਦਾ ਕੋਈ ਵੀ ਮੈਂਬਰ ਉਨ੍ਹਾਂ ਕੋਲ ਨਾ ਆਏ ਕਿਤੇ ਜਾਣਾ ਹੈ। 

ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਰਮਵੀਰ ਸਿੰਘ ਡੀ. ਐੱਸ. ਪੀ. ਨਾਲ ਚਲਾ ਗਿਆ। ਰਸਤੇ ‘ਚ ਡੀ. ਐੱਸ. ਪੀ. ਨੇ ਉਨ੍ਹਾਂ ਨੂੰ ਦੱਸਿਆ ਕਿ ਤਨਵੀਰ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਫਤਿਹਗੜ੍ਹ ਸਾਹਿਬ ਕੋਲ ਮਿਲੀ ਹੈ। ਉਥੇ ਸ਼ਹਿਰ ‘ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਲੋਕਾਂ ‘ਚ ਗੁੱਸਾ ਦਿਖਾਈ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਤਰਨਵੀਰ ਸਿੰਘ ਦੇ ਪਿਤਾ ਗੁਰਚਰਨ ਸਿੰਘ ਅਦਾਲਤ ਵਿਚ ਨੌਕਰੀ ਕਰਦੇ ਸਨ, ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਮੌਤ ਮਗਰੋਂ ਤਰਸ ਦੇ ਅਧਾਰ 'ਤੇ ਤਰਨਵੀਰ ਸਿੰਘ ਦੀ ਵੱਡੀ ਭੈਣ ਨੂੰ ਨੌਕਰੀ ਮਿਲੀ ਸੀ, ਇਹ ਮੁੰਡਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement