6 ਮਹੀਨਿਆਂ ਤੋਂ ਬਾਪ ਦੇ ਰਿਹੀ ਸੀ ਇਸ ਘਿਨੌਣੇ ਕੰਮ ਨੂੰ ਅੰਜਾਮ
ਸਰਹਿੰਦ - ਲੜਕੀਆਂ ਨਾਲ ਬਦਸਲੂਕੀ ਦੀਆਂ ਖ਼ਬਰਾਂ ਹਰ ਰੋਜ਼ ਸਾਡੇ ਸਮਾਜਿਕ ਨਿਘਾਰ ਦੀ ਕਹਾਣੀ ਬਿਆਨ ਕਰਦੀਆਂ ਹਨ, ਅਤੇ ਉਦੋਂ ਮਨੁੱਖਤਾ ਹੋਰ ਵੀ ਸ਼ਰਮਸਾਰ ਹੁੰਦੀ ਹੈ ਜਦੋਂ ਲੜਕੀਆਂ ਨਾਲ ਘਿਨਾਉਣੀ ਕਰਤੂਤ ਕਰਨ ਵਾਲਾ ਕੋਈ ਆਪਣਾ ਹੀ ਨਿੱਕਲਦਾ ਹੈ। ਅਜਿਹੀ ਹੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਰਹਿੰਦ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਬਾਪ ਨੇ ਹੀ ਆਪਣੀ ਧੀ ਨਾਲ ਹਵਸ ਤੇ ਹੈਵਾਨੀ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ।
ਥਾਣਾ ਸਰਹਿੰਦ ਦੀ ਪੁਲਿਸ ਨੇ ਇੱਕ ਪਿਤਾ 'ਤੇ ਆਪਣੀ ਹੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 3 ਭੈਣ ਭਰਾ ਹਨ। ਜਦੋਂ ਉਹ ਲੜਕੀ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਤਾਂ ਉਸ ਸਮੇਂ ਉਸ ਦੀ ਕਿਸੇ ਮੁੰਡੇ ਨਾਲ ਦੋਸਤੀ ਸੀ, ਅਤੇ ਉਸ ਸਮੇਂ ਉਸ ਦੇ ਪਿਤਾ ਨੇ ਉਸ ਦੇ ਮੋਬਾਇਲ ਫ਼ੋਨ ਵਿੱਚ ਉਸ ਲੜਕੇ ਨਾਲ ਕੀਤੀ ਚੈਟ ਪੜ੍ਹ ਕੇ ਬਹੁਤ ਗੁੱਸਾ ਕੀਤਾ ਸੀ।
ਲੜਕੀ ਨੇ ਦੱਸਿਆ ਕਿ ਉਸ ਦੇ ਬਾਪ ਵੱਲੋਂ ਉਸ ਨਾਲ ਬਲਾਤਕਾਰ 6 ਮਹੀਨੇ ਤੋਂ ਜਾਰੀ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਬਾਪ ਨੇ ਲੜਕੀ ਨੂੰ ਧਮਕੀ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਬਹੁਤ ਮਾੜਾ ਹੋਵੇਗਾ। ਡਰ ਤੋਂ ਲੜਕੀ ਬਹੁਤ ਦਿਨਾਂ ਤੱਕ ਕੁਝ ਨਹੀਂ ਬੋਲੀ। ਲੜਕੀ ਇੱਕ ਨਿੱਜੀ ਸਕੂਲ 'ਚ ਪੜ੍ਹਦੀ ਹੈ ਅਤੇ ਹੁਣ ਉਸ ਨੇ ਆਪਣੇ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੂੰ ਇਸ ਬਾਰੇ ਦੱਸਿਆ, ਜਿਨ੍ਹਾਂ ਦੇ ਕਹਿਣ 'ਤੇ ਚਾਈਲਡ ਪ੍ਰੋਡੇਕਸ਼ਨ ਕਮੇਟੀ ਵਾਲੇ ਸਕੂਲ 'ਚ ਪਹੁੰਚੇ ਅਤੇ ਲੜਕੀ ਨੂੰ ਲੈ ਗਏ।
ਲੜਕੀ ਨੂੰ ਦੋਰਾਹਾ ਵਿਖੇ ਚਾਈਲਡ ਪ੍ਰੋਡੇਕਸ਼ਨ ਕਮੇਟੀ ਵੱਲੋਂ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਉਸ ਦੇ ਪਿਤਾ ਦੇ ਖ਼ਿਲਾਫ਼ ਥਾਣਾ ਸਰਹਿੰਦ ਵਿਖੇ ਆਈ. ਪੀ. ਸੀ. ਦੀ ਧਾਰਾ 376, 506 ਅਤੇ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਸੰਬੰਧੀ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।