ਵਿਦਿਆਰਥੀ ਨੇ ਸਕੂਲ 'ਚ ਚਲਾਈ ਗੋਲੀ, 1 ਹੋਰ ਵਿਦਿਆਰਥੀ ਜ਼ਖਮੀ

By : GAGANDEEP

Published : Nov 4, 2022, 9:18 pm IST
Updated : Nov 4, 2022, 9:18 pm IST
SHARE ARTICLE
photo
photo

ਜ਼ਖਮੀ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ

 

ਧੌਲਪੁਰ - ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਸਰਕਾਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਗੋਲੀਬਾਰੀ ਵਿੱਚ ਸੱਤਵੀਂ ਜਮਾਤ ਦਾ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ।ਪੁਲਿਸ ਨੇ ਦੱਸਿਆ ਕਿ ਮੌਰੋਲੀ ਪਿੰਡ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਰਾਮਹਰੀ (16) ਜ਼ਖ਼ਮੀ ਹੋ ਗਿਆ। ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਜੈਪੁਰ ਰੈਫ਼ਰ ਕਰ ਦਿੱਤਾ ਗਿਆ ਹੈ।

ਥਾਣਾ ਕੋਤਵਾਲੀ ਦੇ ਇੰਚਾਰਜ ਅਨਿਲ ਜਸੋਰੀਆ ਨੇ ਦੱਸਿਆ ਕਿ ਇਸ ਸੰਬੰਧ 'ਚ ਮੌਰੋਲੀ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸਚਿਨ ਖ਼ਿਲਾਫ਼ ਗੋਲੀ ਚਲਾਉਣ ਦੇ ਮਾਮਲੇ 'ਚ ਜ਼ਖਮੀ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਕੂਲ ਸਟਾਫ਼ ਅਨੁਸਾਰ ਗੋਲੀ ਚਲਾਉਣ ਵਾਲਾ ਵਿਦਿਆਰਥੀ ਸਚਿਨ ਕਾਫ਼ੀ ਸਮੇਂ ਤੋਂ ਸਕੂਲ ਨਹੀਂ ਆ ਰਿਹਾ ਸੀ। ਕਈ ਦਿਨਾਂ ਬਾਅਦ ਉਹ ਸ਼ੁੱਕਰਵਾਰ ਨੂੰ ਸਕੂਲ ਪਹੁੰਚਿਆ। ਇਸ ਤੋਂ ਬਾਅਦ ਜਦੋਂ ਰਾਮਹਰੀ ਛੁੱਟੀ ਦੌਰਾਨ ਟਾਇਲਟ ਗਿਆ ਤਾਂ ਸਚਿਨ ਨੇ ਦੇਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement