ਟੈਂਡਰ ਘੁਟਾਲਾ-ਮੀਨੂੰ ਪੰਕਜ ਅਤੇ ਇੰਦਰਜੀਤ ਇੰਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਨਿਲ ਜੈਨ ਦੀ ਹੋਈ ਗ੍ਰਿਫ਼ਤਾਰੀ
Published : Nov 4, 2022, 10:12 am IST
Updated : Nov 4, 2022, 10:12 am IST
SHARE ARTICLE
Tender scam- Arrest warrant issued against Meenu Pankaj and Inderjit Indi
Tender scam- Arrest warrant issued against Meenu Pankaj and Inderjit Indi

ਇਸ ਦੇ ਨਾਲ ਹੀ ਤੀਜੇ ਦੋਸ਼ੀ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਨੂੰ ਦਿੱਤਾ ਗਿਆ ਅਲਟੀਮੇਟਮ ਵੀ ਖਤਮ ਹੋਣ ਵਾਲਾ ਹੈ।

 

ਲੁਧਿਆਣਾ: ਟੈਂਡਰ ਘੁਟਾਲੇ ਵਿਚ ਵੀਰਵਾਰ ਨੂੰ ਅਦਾਲਤ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਮੀਨੂੰ ਪੰਕਜ ਮਲਹੋਤਰਾ ਅਤੇ ਇੰਦਰਜੀਤ ਸਿੰਘ ਉਰਫ਼ ਇੰਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜਿਸ ਤਹਿਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 19 ਨਵੰਬਰ ਤੱਕ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਤੀਜੇ ਦੋਸ਼ੀ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਨੂੰ ਦਿੱਤਾ ਗਿਆ ਅਲਟੀਮੇਟਮ ਵੀ ਖਤਮ ਹੋਣ ਵਾਲਾ ਹੈ।

ਜੇਕਰ ਤਿੰਨੋਂ ਪੇਸ਼ ਨਹੀਂ ਹੁੰਦੇ ਜਾਂ ਫੜੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਪਿਛਲੇ ਤਿੰਨ ਮਹੀਨਿਆਂ ਤੋਂ ਵਿਜੀਲੈਂਸ ਨੇ ਮੁਲਜ਼ਮਾਂ ਦੀ ਭਾਲ ਵਿਚ 13 ਛਾਪੇ ਮਾਰੇ ਅਤੇ 9 ਨੋਟਿਸ ਭੇਜੇ ਹਨ। ਇਸ ਦੇ ਬਾਵਜੂਦ ਮੀਨੂੰ, ਇੰਦੀ ਅਤੇ ਸਿੰਗਲਾ ਵਿਚੋਂ ਕੋਈ ਵੀ ਨਜ਼ਰ ਨਹੀਂ ਆਇਆ। ਸਿੰਗਲਾ ਦੇ ਵਿਦੇਸ਼ 'ਚ ਹੋਣ ਕਾਰਨ ਵਿਜੀਲੈਂਸ ਨੇ ਉਹਨਾਂ ਨੂੰ ਕੁਝ ਰਾਹਤ ਦਿੰਦਿਆਂ 24 ਨਵੰਬਰ ਤੱਕ ਪੇਸ਼ ਹੋਣ ਦਾ ਅਲਟੀਮੇਟਮ ਦਿੱਤਾ ਹੈ। ਪਰ ਵਿਜੀਲੈਂਸ ਨੇ ਮੀਨੂੰ ਅਤੇ ਇੰਦੀ ਦੋਵਾਂ ਦੇ ਖਿਲਾਫ ਸੀਜੇਐਮ ਸੁਮਿਤ ਕੱਕੜ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ।

ਮਾਮਲੇ ’ਚ ਨਾਮਜ਼ਦ ਅਨਿਲ ਜੈਨ ਦੀ ਹੋਈ ਗ੍ਰਿਫ਼ਤਾਰੀ

ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਨਾਮਜ਼ਦ ਕੌਂਸਲਰ ਅਨਿਲ ਜੈਨ ਨੂੰ ਪਿੰਡ ਥੋਥੜ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਅਨਿਲ ਜੈਨ ਥੋਥੜ ਰੋਡ 'ਤੇ ਸਥਿਤ ਆਪਣੇ ਸ਼ੈਲਰ 'ਚ ਲੁਕਿਆ ਹੋਇਆ ਹੈ।

ਵਿਜੀਲੈਂਸ ਨੇ ਮੁਲਜ਼ਮ ਨੂੰ ਫੜਨ ਲਈ ਪੂਰਾ ਜਾਲ ਵਿਛਾਇਆ। ਸਭ ਤੋਂ ਪਹਿਲਾਂ ਪੁਲਿਸ ਸਾਦੇ ਕੱਪੜਿਆਂ 'ਚ ਮੌਕੇ 'ਤੇ ਪਹੁੰਚੀ। ਸ਼ੈਲਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਪੁਲੁਸ ਨੇ ਸ਼ੈਲਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ੈਲਰ ਨਹੀਂ ਖੁੱਲ੍ਹਿਆ। ਇਸ ਦੌਰਾਨ ਵਿਜੀਲੈਂਸ ਅਧਿਕਾਰੀ ਵੀ ਉਥੇ ਪਹੁੰਚ ਗਏ। ਪਿੰਡ ਦੀ ਪੰਚਾਇਤ ਵੀ ਇਕੱਠੀ ਹੋ ਗਈ। ਕਾਫੀ ਜੱਦੋਜਹਿਦ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਅਨਿਲ ਜੈਨ ਤੱਕ ਪਹੁੰਚਣ ਵਿਚ ਕਾਮਯਾਬ ਹੋਏ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement