Punjab Stubble Burning Cases: ਅਕਤੂਬਰ ਵਿਚ ਪੰਜਾਬ ’ਚ ਦਰਜ ਹੋਏ ਪਰਾਲੀ ਸਾੜਨ ਦੇ 7454 ਮਾਮਲੇ; ਅੰਮ੍ਰਿਤਸਰ ਸੱਭ ਤੋਂ ਅੱਗੇ
Published : Nov 4, 2023, 11:36 am IST
Updated : Nov 4, 2023, 11:50 am IST
SHARE ARTICLE
Punjab Stubble Burning Cases News
Punjab Stubble Burning Cases News

957 ਕੇਸਾਂ ਨਾਲ ਸੰਗਰੂਰ ਦੂਜੇ ਅਤੇ ਤਰਨਤਾਰਨ 928 ਮਾਮਲਿਆਂ ਨਾਲ ਤੀਜੇ ਨੰਬਰ ’ਤੇ

Punjab Stubble Burning Cases: ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਣ ਪਰ ਸੂਬੇ ਵਿਚ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ। ਕਾਰਪੋਰੇਸ਼ਨ ਰੈਜ਼ੀਡਿਊ ਬਰਨਿੰਗ ਇਨਫਰਮੇਸ਼ਨ ਐਂਡ ਮੈਨੇਜਮੈਂਟ ਸਿਸਟਮ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ਵਿਚ ਪੰਜਾਬ ਵਿਚ ਪਰਾਲੀ ਸਾੜਨ ਦੇ ਕੁੱਲ 7454 ਮਾਮਲੇ ਸਾਹਮਣੇ ਆਏ ਹਨ। ਜਿਸ ਵਿਚ 13% ਕੇਸ ਸਿਰਫ ਅੰਮ੍ਰਿਤਸਰ ਦੇ ਹਨ। ਇਸ ਦੇ ਨਾਲ ਹੀ ਪਿਛਲੇ ਤਿੰਨ ਦਿਨਾਂ ਵਿਚ 5359 ਮਾਮਲੇ ਸਾਹਮਣੇ ਆਏ ਹਨ।

ਅਕਤੂਬਰ 2023 ਦੇ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਦੀਆਂ 993 ਘਟਨਾਵਾਂ ਨਾਲ ਅੰਮ੍ਰਿਤਸਰ ਪਹਿਲੇ ਨੰਬਰ 'ਤੇ ਹੈ। ਅਕਤੂਬਰ ਵਿਚ ਦਰਜ ਕੀਤੇ ਗਏ ਕੇਸਾਂ ਵਿਚੋਂ 13.32% ਇਕੱਲੇ ਅੰਮ੍ਰਿਤਸਰ ਵਿਚ ਹੋਏ। ਜਦਕਿ ਸੰਗਰੂਰ 957 ਕੇਸਾਂ ਨਾਲ ਦੂਜੇ ਅਤੇ ਤਰਨਤਾਰਨ 928 ਮਾਮਲਿਆਂ ਨਾਲ ਤੀਜੇ ਨੰਬਰ ’ਤੇ ਹੈ।

ਇਸੇ ਤਰ੍ਹਾਂ ਫ਼ਿਰੋਜ਼ਪੁਰ ਵਿਚ ਪਰਾਲੀ ਸਾੜਨ ਦੇ 784 ਅਤੇ ਪਟਿਆਲਾ ਵਿਚ 726 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ 500 ਤੋਂ ਵੀ ਘੱਟ ਹਨ।

ਅਕਤੂਬਰ ਮਹੀਨੇ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ 50% ਘੱਟ ਮਾਮਲੇ ਸਾਹਮਣੇ ਆਏ ਹਨ। ਪਰ ਪਿਛਲੇ ਤਿੰਨ ਦਿਨਾਂ ਤੋਂ ਕੇਸਾਂ ਵਿਚ ਅਚਾਨਕ ਹੋਏ ਵਾਧੇ ਤੋਂ ਬਾਅਦ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪੰਜਾਬ ਵਿਚ ਸ਼ੁਕਰਵਾਰ ਨੂੰ ਪਰਾਲੀ ਸਾੜਨ ਦੀਆਂ 1551 ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਸੀਜ਼ਨ ਵਿਚ ਹੁਣ ਤਕ ਪਰਾਲੀ ਸਾੜਨ ਦੇ ਕੁੱਲ 12813 ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਪਿਛਲੇ ਤਿੰਨ ਦਿਨਾਂ ਦੀ ਹੀ ਗੱਲ ਕਰੀਏ ਤਾਂ ਪੰਜਾਬ ਵਿਚ 5359 ਮਾਮਲੇ ਸਾਹਮਣੇ ਆਏ ਹਨ, ਜੋ ਅਕਤੂਬਰ ਮਹੀਨੇ ਦੇ 70% ਤਕ ਹਨ।

(For more news apart from Punjab Stubble Burning Cases, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement