Stubble burning down News: ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਮਹੱਤਵਪੂਰਨ ਕਮੀ ਆਈ ਹੈ: ਸੀ.ਏ.ਕਿਊ.ਐਮ.
Published : Oct 30, 2023, 9:30 pm IST
Updated : Oct 30, 2023, 9:30 pm IST
SHARE ARTICLE
Stubble burning down News
Stubble burning down News

ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 56 ਫੀ ਸਦੀ ਅਤੇ ਹਰਿਆਣਾ ’ਚ 40 ਫੀ ਸਦੀ ਦੀ ਕਮੀ ਦਰਜ ਕੀਤੀ ਗਈ

Stubble burning down News: 15 ਸਤੰਬਰ ਤੋਂ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 56 ਫੀ ਸਦੀ ਅਤੇ 40 ਫੀ ਸਦੀ ਦੀ ਕਮੀ ਆਈ ਹੈ। ਕੇਂਦਰ ਦੇ ਹਵਾ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ.ਏ.ਕਿਊ.ਐਮ.) ਦੇ ਅਨੁਸਾਰ, 15 ਸਤੰਬਰ ਤੋਂ 29 ਅਕਤੂਬਰ ਦੀ ਮਿਆਦ ’ਚ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਐਨ.ਸੀ.ਆਰ. (ਰਾਸ਼ਟਰੀ ਰਾਜਧਾਨੀ ਖੇਤਰ) ਇਲਾਕੇ ’ਚ 2022 ਦੌਰਾਨ ਪਰਾਲੀ ਸਾੜਨ ਦੀਆਂ 13,964 ਘਟਨਾਵਾਂ ਹੋਈਆਂ ਜੋ 2023 ’ਚ ਘਟ ਕੇ 6,391 ਹੋ ਗਈਆਂ।

ਸੀ.ਏ.ਕਿਊ.ਐਮ. ਨੇ ਕਿਹਾ ਕਿ 2021 ਦੀ ਇਸੇ ਮਿਆਦ ’ਚ ਪਰਾਲੀ ਸਾੜਨ ਦੇ 11,461 ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਇਸ ਸਾਲ 45 ਦਿਨਾਂ ਦੇ ਅਰਸੇ ਦੌਰਾਨ ਪਰਾਲੀ ਸਾੜਨ ਦੀਆਂ 5,254 ਘਟਨਾਵਾਂ ਹੋਈਆਂ, ਜਦਕਿ 2022 ’ਚ 12,112 ਅਤੇ 2021 ’ਚ 9,001 ਘਟਨਾਵਾਂ ਵਾਪਰੀਆਂ। ਇਹ ਕ੍ਰਮਵਾਰ 56.6 ਫੀ ਸਦੀ ਅਤੇ 41.6 ਫੀ ਸਦੀ ਦੀ ਕਮੀ ਨੂੰ ਦਰਸਾਉਂਦਾ ਹੈ।

45 ਦਿਨਾਂ ਦੀ ਮਿਆਦ ਦੌਰਾਨ ਇਸ ਸਾਲ ਹਰਿਆਣਾ ’ਚ ਪਰਾਲੀ ਸਾੜਨ ਦੇ 1,094 ਮਾਮਲੇ ਸਾਹਮਣੇ ਆਏ ਅਤੇ ਇਹ 2022 ’ਚ 1,813 ਅਤੇ 2021 ’ਚ 2,413 ਦੇ ਮੁਕਾਬਲੇ ਬਹੁਤ ਘੱਟ ਹੈ। ਇਹ ਕ੍ਰਮਵਾਰ 39.7 ਫੀ ਸਦੀ ਅਤੇ 54.7 ਫੀ ਸਦੀ ਦੀ ਕਮੀ ਨੂੰ ਦਰਸਾਉਂਦਾ ਹੈ। ਕੇਂਦਰ ਸਰਕਾਰ ਨੇ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੀਆਂ ਸੂਬਾ ਸਰਕਾਰਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਦੇ ਤਹਿਤ ਲਗਭਗ 3,333 ਕਰੋੜ ਰੁਪਏ ਅਲਾਟ ਕੀਤੇ ਹਨ।

ਇਸ ਫੰਡ ’ਚੋਂ ਕਿਸਾਨਾਂ, ਖਪਤਕਾਰ ਕੇਂਦਰਾਂ ਅਤੇ ਸਹਿਕਾਰੀ ਸਭਾਵਾਂ ਨੂੰ ਖੇਤਾਂ ’ਚ ਪਰਾਲੀ ਦੇ ਪ੍ਰਬੰਧਨ ਅਤੇ ਮਸ਼ੀਨਾਂ ਅਤੇ ਉਪਕਰਨ ਖਰੀਦਣ ’ਚ ਸਹਾਇਤਾ ਦਿੱਤੀ ਜਾਂਦੀ ਹੈ। ਉਪਲਬਧ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਦੀ ਕੁੱਲ ਗਿਣਤੀ ਪੰਜਾਬ ’ਚ 1,17,672, ਹਰਿਆਣਾ ’ਚ 80,071 ਅਤੇ ਉੱਤਰ ਪ੍ਰਦੇਸ਼-ਐਨ.ਸੀ.ਆਰ. ’ਚ 7,986 ਹਨ। ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਸੀ.ਆਰ.ਐਮ. ਮਸ਼ੀਨਾਂ ਦੀ ਉਪਲਬਧਤਾ ਨੂੰ ਵਧਾਉਣ ਲਈ, ਪੰਜਾਬ ’ਚ 23,000 ਮਸ਼ੀਨਾਂ, ਹਰਿਆਣਾ ’ਚ 7,572 ਮਸ਼ੀਨਾਂ ਅਤੇ ਉੱਤਰ ਪ੍ਰਦੇਸ਼ ’ਚ 595 ਮਸ਼ੀਨਾਂ ਪ੍ਰਾਪਤ ਕਰਨ ਲਈ ਵਾਧੂ ਖਰੀਦ ਪ੍ਰਕਿਰਿਆ ਚੱਲ ਰਹੀ ਹੈ।

ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਕਮੀ ਦੇ ਬਾਵਜੂਦ ਪੰਜਾਬ ’ਚ ਪਿਛਲੇ ਦਿਨੀਂ ਅਜਿਹੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋਇਆ ਹੈ। ਆਉਣ ਵਾਲੇ ਹਫ਼ਤਿਆਂ ’ਚ ਫਸਲ ਕੱਟਣ ਦੀਆਂ ਗਤੀਵਿਧੀਆਂ ਸਿਖਰ ’ਤੇ ਪਹੁੰਚਣ ਦੀ ਉਮੀਦ ਹੈ। ਸੀ.ਏ.ਕਿਊ.ਐਮ. ਨੇ ਦਸਿਆ ਕਿ ਸਿਰਫ਼ 29 ਅਕਤੂਬਰ ਨੂੰ ਹੀ ਪੰਜਾਬ ’ਚ ਪਰਾਲੀ ਸਾੜਨ ਦੇ 1,068 ਮਾਮਲੇ ਸਾਹਮਣੇ ਆਏ ਹਨ।

ਦਿੱਲੀ ਦੇ ਕਈ ਹਿੱਸਿਆਂ ’ਚ ਹਵਾ ਪ੍ਰਦੂਸ਼ਣ ‘ਗੰਭੀਰ’ ਸ਼੍ਰੇਣੀ ’ਚ ਪੁੱਜਾ

ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿਚ ਸੋਮਵਾਰ ਨੂੰ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿਚ ਦਾਖਲ ਹੋ ਗਿਆ, ਜਦਕਿ ਸ਼ਹਿਰ ਦਾ ਸਮੁੱਚਾ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਲਗਾਤਾਰ ਤੀਜੇ ਦਿਨ ‘ਬਹੁਤ ਖਰਾਬ’ ਸ਼੍ਰੇਣੀ ਵਿਚ ਰਿਹਾ। ਮੌਸਮ ਨਿਗਰਾਨੀ ਏਜੰਸੀਆਂ ਨੇ ਇਹ ਜਾਣਕਾਰੀ ਦਿਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ, ਸ਼ਹਿਰ ਦਾ 24 ਘੰਟੇ ਦਾ ਔਸਤ ਏ.ਕਿਊ.ਆਈ. ਸ਼ਾਮ 4 ਵਜੇ 347 ਦਰਜ ਕੀਤਾ ਗਿਆ, ਜੋ ਐਤਵਾਰ ਨੂੰ 325, ਸ਼ਨਿਚਰਵਾਰ ਨੂੰ 304 ਅਤੇ ਸ਼ੁਕਰਵਾਰ ਨੂੰ 261 ਤੋਂ ਵੀ ਮਾੜਾ ਰਿਹਾ। ਏ.ਕਿਊ.ਆਈ. ਵੀਰਵਾਰ ਨੂੰ 256, ਬੁੱਧਵਾਰ ਨੂੰ 243 ਅਤੇ ਮੰਗਲਵਾਰ ਨੂੰ 220 ਸੀ।

ਸ਼ਹਿਰ ਦਾ ਏ.ਕਿਊ.ਆਈ. ਰੋਹਿਣੀ ’ਚ 406, ਵਜ਼ੀਰਪੁਰ ’ਚ 416 ਅਤੇ ਮੁੰਡਕਾ ’ਚ 414 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ’ਚ ਆਉਂਦਾ ਹੈ। ਉਸੇ ਸਮੇਂ, ਗੁਆਂਢੀ ਸ਼ਹਿਰ ਗਾਜ਼ੀਆਬਾਦ ’ਚ ਏ.ਕਿਊ.ਆਈ. 272, ਫਰੀਦਾਬਾਦ ’ਚ 300, ਗੁਰੂਗ੍ਰਾਮ ’ਚ 203, ਨੋਇਡਾ ’ਚ 303 ਅਤੇ ਗ੍ਰੇਟਰ ਨੋਇਡਾ ’ਚ 336 ਸੀ।

For more news apart from Stubble burning down by 54% in some states, stay tuned to Rozana Spokesman

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement