ਟਾਟਾ ਸੰਨਜ਼ ਚੇਅਰਮੈਨ ਵਲੋਂ ਕੈਪਟਨ ਨਾਲ ਮੀਟਿੰਗ, ਸੂਬੇ ‘ਚ ਤਾਜ ਹੋਟਲਜ਼ ਦੇ ਵੱਡੇ ਪਸਾਰ ਦਾ ਸੰਕੇਤ
Published : Dec 4, 2018, 5:56 pm IST
Updated : Dec 4, 2018, 5:56 pm IST
SHARE ARTICLE
Tata sons chairman meets Punjab CM
Tata sons chairman meets Punjab CM

ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਨਅਤ ਨੂੰ ਦਿਤੇ ਹਾਂ-ਪੱਖੀ ਹੁਲਾਰੇ ਤੋਂ ਉਤਸ਼ਾਹਤ ਹੁੰਦਿਆਂ ਮੈਸਰਜ ਟਾਟਾ ਸੰਨਜ਼ ਵਲੋਂ ਪੰਜਾਬ...

ਚੰਡੀਗੜ੍ਹ (ਸਸਸ) : ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਨਅਤ ਨੂੰ ਦਿਤੇ ਹਾਂ-ਪੱਖੀ ਹੁਲਾਰੇ ਤੋਂ ਉਤਸ਼ਾਹਤ ਹੁੰਦਿਆਂ ਮੈਸਰਜ ਟਾਟਾ ਸੰਨਜ਼ ਵਲੋਂ ਪੰਜਾਬ ਵਿਚ ਤਾਜ ਗਰੁੱਪ ਆਫ ਹੋਟਲਜ਼ ਦਾ ਵੱਡੇ ਪੱਧਰ 'ਤੇ ਵਿਸਤਾਰ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੰਪਨੀ ਤੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਕੰਪਨੀ ਵਲੋਂ ਸੂਬੇ ਵਿਚ ਕਾਰੋਬਾਰ ਦਾ ਵਿਸਤਾਰ ਕਰਨ ਲਈ 10 ਤੋਂ 15 ਪ੍ਰਾਜੈਕਟਾਂ ਦੀ ਸ਼ਨਾਖਤ ਕੀਤੀ ਗਈ ਹੈ। 

AMeetingਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਟਾਟਾ ਸੰਨਜ਼ ਨੂੰ ਪਟਿਆਲਾ ਵਿਚ ਛੋਟੀ ਨਦੀ ਅਤੇ ਵੱਡੀ ਨਦੀ ਦੀ ਕਾਇਆਕਲਪ ਕਰਨ ਲਈ ਅਪਣੇ ਪ੍ਰਸਤਾਵਿਤ ਪ੍ਰਾਜੈਕਟ ਬਾਰੇ ਵਿਸਥਾਰਤ ਪ੍ਰਾਜੈਕਟ ਰਿਪੋਰਟ ਲਿਆਉਣ ਲਈ ਆਖਿਆ। ਇਸ ਪ੍ਰਾਜੈਕਟ 'ਤੇ 550 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ ਅਤੇ ਇਸ ਵਿਚ 10 ਸਾਲਾਂ ਲਈ ਸਾਂਭ-ਸੰਭਾਲ ਕਰਨਾ ਵੀ ਸ਼ਾਮਲ ਹੋਵੇਗਾ। ਮੁੱਖ ਮੰਤਰੀ ਵਲੋਂ ਸੂਬੇ ਵਿਚ ਆਟੋ ਪਲਾਂਟ ਦੀ ਸਥਾਪਨਾ ਕਰਨ ਦੇ ਦਿਤੇ ਗਏ ਸੁਝਾਅ 'ਤੇ ਕੰਪਨੀ ਦੇ ਚੇਅਰਮੈਨ ਨੇ ਵਿਚਾਰ ਕਰਨ ਦੀ ਸਹਿਮਤੀ ਪ੍ਰਗਟਾਈ।

ਚੇਅਰਮੈਨ ਨੇ ਸੂਬੇ ਵਿਚ ਫੂਡ ਪ੍ਰਾਸੈਸਿੰਗ, ਪਰਚੂਨ ਅਤੇ ਆਈ.ਟੀ ਸੈਕਟਰ ਦਾ ਵਿਸਤਾਰ ਕਰਨ ਵਿਚ ਵੀ ਦਿਲਚਸਪੀ ਦਿਖਾਈ ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਹੁਲਾਰਾ ਦੇਣ ਲਈ ਨਵੀਂ ਉਦਯੋਗਿਕ ਨੀਤੀ ਲਿਆਂਦੀ ਗਈ ਹੈ। ਇਸ ਕਰਕੇ ਇਸ ਨੀਤੀ ਤਹਿਤ ਵੱਖ-ਵੱਖ ਰਿਆਇਤਾਂ ਦੇ ਮੱਦੇਨਜ਼ਰ ਕਾਰੋਬਾਰ ਵਧਾਉਣ ਦੀ ਅਥਾਹ ਸੰਭਾਵਨਾ ਹੈ। 

cCaptain Amarinder Singh & Tata Sons Chairmanਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੰਦਰਸ਼ੇਖਰਨ ਨੇ ਮੀਟਿੰਗ ਦੌਰਾਨ ਆਖਿਆ ਕਿ ਪਰਚੂਨ ਅਤੇ ਸਰਵਿਸ ਸੈਕਟਰ ਨੂੰ ਵਿਕਸਿਤ ਕਰਨ ਲਈ ਜਿਆਦਾ ਸ਼ੁਰਆਤੀ ਸਮੇਂ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਸੂਬੇ ਵਿਚ ਵਿਸਤਾਰ ਲਈ ਆਕਰਸ਼ਿਤ ਪ੍ਰਸਤਾਵ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਉਦਯੋਗ ਨੂੰ ਦੇਣ ਲਈ ਵਾਧੂ ਬਿਜਲੀ ਹੈ ਅਤੇ ਇੱਥੇ ਕਾਮਿਆ ਦੀ ਵੀ ਕੋਈ ਸਮੱਸਿਆ ਨਹੀਂ ਹੈ। ਅੰਮ੍ਰਿਤਸਰ ਤੋਂ ਏਅਰ ਏਸ਼ੀਆ ਦੀ ਉਡਾਨਾਂ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਚੰਦਰਸ਼ੇਖਰਨ ਨੇ ਵਾਅਦਾ ਕੀਤਾ ਕਿ ਉਹ ਕੰਪਨੀ ਦੇ ਹਵਾਬਾਜੀ ਵਿੰਗ ਦੀਆਂ ਘਰੇਲੂ ਉਡਾਨਾਂ ਦੇ ਰਾਹੀਂ ਅੰਮ੍ਰਿਤਸਰ ਨਾਲ ਸੰਪਰਕ ਬਨਆਉਣ ਬਾਰੇ ਵਿਚਾਰ ਕਰਨਗੇ। ਇਸ ਤੋਂ ਪਹਿਲਾਂ ਮੈਸਰਜ ਟਾਟਾ ਸੰਨਜ਼ ਲਿ. ਨੇ ਪ੍ਰਦੂਸ਼ਣ ਅਤੇ ਨਹਿਰਾਂ-ਖਾਲ੍ਹਿਆਂ ਦੀ ਮਾੜੀ ਹਾਲਤ ਨਾਲ ਨਿਪਟਣ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪ੍ਰਤੀ ਦਿਲਚਸਪੀ ਵਿਖਾਈ ਅਤੇ ਪਟਿਆਲਾ ਵਿਚ ਛੋਟੀ ਨਦੀ ਅਤੇ ਵੱਡੀ ਨਦੀ ਦੀ ਮੁੜ ਸੁਰਜੀਤੀ ਬਾਰੇ ਪਟਿਆਲਾ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ (ਪੀ.ਡੀ.ਏ) ਨੂੰ ਪੇਸ਼ਕਾਰੀ ਕੀਤੀ।

dSignificant expansion of Taj Hotels in the stateਇਸ ਪ੍ਰਾਜੈਕਟ ਵਿਚ ਛੋਟੀ ਨਦੀ, ਵੱਡੀ ਨਦੀ ਅਤੇ ਪਟਿਆਲਾ ਸ਼ਹਿਰ ਦੇ ਹੋਰ ਜਲ ਸ੍ਰੋਤ ਦੀਆਂ ਥਾਵਾਂ ਦੀ ਸੁਰਜੀਤੀ ਦਾ ਟੀਚਾ ਹੈ। ਇਸ ਦੇ ਨਾਲ ਨਦੀ ਵਿਚ ਪੈ ਰਹੇ ਗੰਦੇ ਪਾਣੀ ਅਤੇ ਸੀਵਰੇਜ਼ ਦੇ ਅਣਸੋਧੇ ਪਾਣੀ ਨੂੰ ਰੋਕ ਕੇ ਟ੍ਰੀਟਮੈਂਟ ਪਲਾਂਟਾ ਵੱਲ ਭੇਜਿਆ ਜਾਵੇਗਾ ਅਤੇ ਇਸ ਤੋਂ ਬਾਅਦ ਸੋਧਿਆ ਗਿਆ ਸਾਫ਼ ਪਾਣੀ ਜਲ ਸ੍ਰੋਤਾਂ ਵਿਚ ਛੱਡਿਆ ਜਾਵੇਗਾ ਜੋ ਪੂਰੀ ਤਰ੍ਹਾਂ ਸਾਫ਼ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ। ਇਸ ਪ੍ਰਾਜੈਕਟ ਵਿਚ ਰਣਨੀਤਿਕ ਥਾਵਾਂ 'ਤੇ ਰਬਰ ਡੈਮ ਦੇ ਨਿਰਮਾਣ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ

ਤਾਂ ਜੋ ਤਾਜੇ ਪਾਣੀ ਦੇ ਵੱਖਰੇ ਜਲ ਸ੍ਰੋਤ ਤਿਆਰ ਕੀਤੇ ਜਾ ਸੱਕਣ ਜੋ ਹੜ੍ਹ ਪ੍ਰਬੰਧਨ ਨੂੰ ਯਕੀਨੀ ਬਨਾਉਣਗੇ। ਜਲ ਸ੍ਰੋਤਾਂ ਦੇ ਦੋਵੇ ਕਿਨਾਰਿਆਂ 'ਤੇ ਪੌਦੇ ਲਾਉਣ, ਘੁੰਮਣ-ਫਿਰਨ/ ਹੋਰ ਥਾਵਾਂ ਵਿਕਸਿਤ ਕਰਨ ਦੇ ਨਾਲ ਥੀਮ ਪਾਰਕ ਵਿਕਸਿਤ ਕਰਨ ਦਾ ਵੀ ਪ੍ਰਸਤਾਵ ਹੈ। ਟਾਟਾ ਪਾਵਰ ਸੀ.ਈ.ਓ ਪਰਵੀਨ ਸਿਨਹਾ ਅਤੇ ਟਾਟਾ ਸੰਨਜ਼ ਪ੍ਰੈਸੀਡੈਂਟ ਬਣਵਾਲੀ ਅਗਰਵਾਲ ਵੀ ਮੀਟਿੰਗ ਵਿਚ ਹਾਜ਼ਰ ਸਨ।

ਮੁੱਖ ਮੰਤਰੀ ਦੇ ਨਾਲ ਉਦਯੋਗ ਅਤੇ ਕਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵਾਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਇਨਵੈਸਟਮੈਂਟ ਪ੍ਰਮੋਸ਼ਨ-ਕਮ-ਇੰਡਸਟਰੀਜ਼ ਤੇ ਕਮਰਸ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸੀ.ਈ.ਓ ਇਨਵੇਸਟ ਪੰਜਾਬ ਰਜਤ ਅਗਰਵਾਲ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement