ਹਰਿਆਣੇ ਦੀ ਸ਼ੇਰਨੀ ਨੇ ਮੋਦੀ ਸਰਕਾਰ ਦੀਆਂ ਖੋਲ੍ਹੀਆਂ ਪੋਲਾਂ
Published : Dec 4, 2020, 1:17 am IST
Updated : Dec 4, 2020, 1:17 am IST
SHARE ARTICLE
image
image

ਹਰਿਆਣੇ ਦੀ ਸ਼ੇਰਨੀ ਨੇ ਮੋਦੀ ਸਰਕਾਰ ਦੀਆਂ ਖੋਲ੍ਹੀਆਂ ਪੋਲਾਂ

ਨਵੀਂ ਦਿੱਲੀ, 3 ਦਸੰਬਰ : ਸੋਸ਼ਲ ਮੀਡੀਆ 'ਤੇ ਹਰਿਆਣਾ ਦੀ ਸ਼ੇਰਨੀ ਦੀ ਵੀਡੀਉ ਵਾਇਰਲ ਹੋ ਰਹੀ ਹੈ। ਵੀਡੀਉ ਵਿਚ ਉਸ ਨੇ ਮੋਦੀ ਤੋਂ ਲੈ ਖੱਟੜ ਸਰਕਾਰ ਦੀਆਂ ਵੱਖੀਆਂ ਉਧੇੜ ਕੇ ਰੱਖ ਦਿਤੀਆਂ ਨੇ। ਵੀਡੀਉ ਦਿੱਲੀ ਬਾਰਡਰ ਦੀ ਹੈ ਜਿਥੇ ਭਰੀ ਭੀੜ 'ਚ ਇਸ ਕਿਸਾਨ ਬੀਬੀ ਨੇ ਜਿਥੇ ਹੁੱਬ ਹੁੱਬ ਪੰਜਾਬੀਆਂ ਤੇ ਹਰਿਆਣਵੀਆਂ ਦੀਆਂ ਸਿਫ਼ਤਾਂ ਸੁਣਾਈਆਂ, ਉਥੇ ਹੀ ਭਾਜਪਾ ਨੂੰ ਵੀ ਅਜਿਹੀ ਲਾਹਨਤਾਂ ਪਾ ਛੱਡੀਆਂ ਜਿਸ ਨੂੰ ਸੁਣ ਹਰ ਇਕ ਭਾਜਪਾ ਆਗੂ ਸ਼ਰਮਸਾਰ ਹੋ ਜਾਵੇਗਾ। ਕਿਸਾਨ ਬੀਬੀ ਨੇ ਕਿਹਾ ਕਿ ਮੇਰੇ ਘਰਦਿਆਂ ਨੇ ਮੈਨੂੰ  ਤਿਆਰ ਕਰ ਕੇ ਸੀਨਾ ਤਾਨ ਕੇ ਭੇਜਿਆ ਹੈ। 6 ਸਾਲ ਤੋਂ ਲੜਾਈ ਲੜ ਰਹੇ ਹਾਂ, ਕੋਈ ਕਾਂਗਰਸ ਨਹੀਂ, ਕੋਈ ਬੀਜੇਪੀ ਨਹੀਂ। ਜੇ ਕੋਈ ਕਿਸਾਨ ਦੇ ਹਿੱਤ ਵਿਚ ਨਹੀਂ ਆਉਂਦਾ ਤਾਂ ਉਹ ਅਪਣੀ ਮਾਂ ਦਾ ਪੁੱਤ ਨਹੀਂ। ਕਿਸਾਨ ਦਾ ਇਕ-ਇਕ ਪੁੱਤ ਸਾਡੇ ਧਰਨੇ ਵਿਚ ਆਵੇਗਾ। ਸਾਰਿਆਂ ਜ਼ਿਲ੍ਹਿਆਂ ਦੇ ਕਿਸਾਨ ਧਰਨੇ ਵਿਚ ਆ ਰਹੇ ਹਨ। ਕਿਸਾਨ ਬੀਬੀ ਨੇ ਮੋਦੀ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਕਿ ਇਕ ਵਾਰ ਤੂੰ ਸਾਹਮਣੇ ਆ ਜਾ ਤੈਨੂੰ ਕਿਸਾਨ ਲਲਕਾਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨਾ ਤਾਂ ਕਿਸੇ ਦੀ ਸੀ ਨਾ ਹੀ ਕਿਸੇ ਦੀ ਹੋਵੇਗੀ, ਇਹ ਸਿਰਫ਼ ਗੱਲਾਂ ਵਿਚ ਫਸਾਉਣ ਵਾਲੇ ਹਨ। ਮੁਕੇਸ਼ ਅੰਬਾਨੀ, ਅਡਾਨੀ ਇਨ੍ਹਾਂ ਪੂੰਜੀਵਤੀਆਂ ਨੂੰ ਅੱਗੇ ਵਧਾਇਆ ਹੈ। ਕਿਸਾਨ ਬੀਬੀ ਨੇ ਕਿਹਾ ਕਿ ਜਿੰਨੇ ਸਾਡੇ ਅੰਦਰ ਦਰਦ ਹਨ ਅਸੀਂ ਤੇਰੇ ਕੋਲੋਂ ਇਕ ਇਕ ਦਰਦ ਦਾ ਹਿਸਾਬ ਲੈ ਕੇ ਛੱਡਾਂਗੇ।  (ਸਸਸ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement