Bathinda Honor Killing: ਬਠਿੰਡਾ ਵਿਚ ਪ੍ਰੇਮੀ ਜੋੜੇ ਦਾ ਕਤਲ; ਸਹੁਰੇ ਘਰ ਗਏ ਪੁਲਿਸ ਮੁਲਾਜ਼ਮ ’ਤੇ ਸਾਲੇ ਨੇ ਕੀਤਾ ਹਮਲਾ!
Published : Dec 4, 2023, 10:45 am IST
Updated : Dec 4, 2023, 12:19 pm IST
SHARE ARTICLE
Bathinda Honor Killing
Bathinda Honor Killing

ਪ੍ਰਵਾਰ ਦੀ ਮਰਜ਼ੀ ਵਿਰੁਧ ਕਰਵਾਈ ਸੀ ਕੋਰਟ ਮੈਰਿਜ

Bathinda Honor Killing: ਬਠਿੰਡਾ ਦੇ ਪਿੰਡ ਤੁੰਗਵਾਲੀ 'ਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਪਣੇ ਸਹੁਰੇ ਘਰ ਗਏ ਨੌਜਵਾਨ ਦਾ ਉਸ ਦੇ ਸਾਲੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿਤਾ। ਇਸ ਦੌਰਾਨ ਮੁਲਜ਼ਮ ਨੇ ਅਪਣੀ ਭੈਣ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਦਾ ਵੀ ਕਤਲ ਕਰ ਦਿਤਾ।

ਦਸਿਆ ਜਾ ਰਹਾ ਹੈ ਕਿ ਲੜਕੇ ਅਤੇ ਲੜਕੀ ਨੇ ਪ੍ਰਵਾਰ ਦੀ ਮਰਜ਼ੀ ਵਿਰੁਧ ਕੋਰਟ ਮੈਰਿਜ ਕਰਵਾਈ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਗਮੀਤ ਸਿੰਘ ਪੁਲਿਸ ਵਿਚ ਕਾਂਸਟੇਬਲ ਸੀ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦਸਿਆ ਕਿ ਉਸ ਦੇ ਵੱਡੇ ਭਰਾ ਕਾਂਸਟੇਬਲ ਜਗਮੀਤ ਸਿੰਘ ਨੇ ਨਰਸ ਬੇਅੰਤ ਕੌਰ ਉਰਫ ਮਨੀ ਵਾਸੀ ਦਸਮੇਸ਼ ਨਗਰ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਸਮੇਂ ਬੇਅੰਤ ਕੌਰ ਅਪਣੇ ਪਿਤਾ ਦੇ ਘਰ ਰਹਿ ਰਹੀ ਸੀ।

ਐਤਵਾਰ ਸ਼ਾਮ ਨੂੰ ਉਹ ਅਪਣੇ ਪਿਤਾ ਕੇਵਲ ਸਿੰਘ ਅਤੇ ਭਰਾ ਜਗਮੀਤ ਸਿੰਘ ਨਾਲ ਅਪਣੇ ਮੌਜੂਦਾ ਘਰ ਆਦਰਸ਼ ਨਗਰ ਤੋਂ ਪਿੰਡ ਤੁੰਗਵਾਲੀ ਸਥਿਤ ਅਪਣੇ ਪੁਰਾਣੇ ਘਰ ਆਇਆ ਹੋਇਆ ਸੀ। ਇਸ ਦੌਰਾਨ ਜਗਮੀਤ ਸਿੰਘ ਅਪਣੀ ਪਤਨੀ ਨੂੰ ਮਿਲਣ ਚਲਾ ਗਿਆ। ਉਸ ਨੇ ਦੋਸ਼ ਲਾਇਆ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ ’ਤੇ ਹਮਲਾ ਕਰ ਦਿਤਾ। ਜਗਮੀਤ ਨੂੰ ਬਚਾਉਣ ਆਈ ਬੇਅੰਤ ਕੌਰ ਦਾ ਵੀ ਕਤਲ ਕਰ ਦਿਤਾ ਗਿਆ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਨਥਾਣਾ ਦੀ ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਹੈ।

 (For more news apart from Bathinda Honor Killing News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement