Bathinda News: ਬਠਿੰਡਾ ਏਮਜ਼ 'ਚ ਕੀਤਾ ਰੈਫਰ
A police constable was shot in Bathinda News in punjabi : ਬਠਿੰਡਾ ਦੀ ਪੁਲਿਸ ਲਾਈਨ ਵਿਚ ਤਾਇਨਾਤ ਹੌਲਦਾਰ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਕਾਂਸਟੇਬਲ ਆਪਣੀ ਰਾਈਫਲ ਦੀ ਜਾਂਚ ਕਰ ਰਿਹਾ ਸੀ। ਜਿਸ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ ਭੇਜਿਆ ਗਿਆ ਅਤੇ ਇੱਥੋਂ ਉਸ ਨੂੰ ਮੁੜ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Rohit Sharma Daughter News: ''ਪਾਪਾ ਇਕ ਮਹੀਨੇ 'ਚ ਹੱਸਣਗੇ'', ਧੀ ਸਮਾਇਰਾ ਨੇ ਦੱਸਿਆ ਪਿਤਾ ਰੋਹਿਤ ਸ਼ਰਮਾ ਦਾ ਹਾਲ, ਵੀਡੀਓ ਹੋਈ ਵਾਇਰਲ
ਜ਼ਖ਼ਮੀ ਪੁਲਿਸ ਕਾਂਸਟੇਬਲ ਦੀ ਪਛਾਣ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਬਠਿੰਡਾ ਪੁਲਿਸ ਲਾਈਨਜ਼ ਵਿੱਚ ਰਿਜ਼ਰਵ ਨੰਬਰ ਇਕ ਵਿੱਚ ਤਾਇਨਾਤ ਸੀ। ਐਸਪੀ ਹੈੱਡਕੁਆਰਟਰ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੁਲਿਸ ਕਾਂਸਟੇਬਲ ਅਮਨਪ੍ਰੀਤ ਸਿੰਘ ਡਿਊਟੀ ਲਈ ਗਿਆ ਤਾਂ ਉਸ ਨੇ ਆਪਣੀ ਰਾਈਫਲ ਦੀ ਚੈੱਕ ਕਰਨੀ ਸ਼ੁਰੂ ਕੀਤੀ ਤਾਂ ਅਚਾਨਕ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: Cabbage worms News: ਪਕਾਉਣ ਤੋਂ ਬਾਅਦ ਵੀ ਨਹੀਂ ਮਰਦੇ ਪੱਤਾਗੋਭੀ ਦੇ ਕੀੜੇ, ਡਾਕਟਰ ਨੇ ਦੱਸਿਆ ਖ਼ਤਰੇ ਤੋਂ ਕਿਵੇਂ ਜਾ ਸਕਦਾ ਬਚਿਆ?
ਉਸ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਬਾਅਦ ਵਿਚ ਉਸ ਨੂੰ ਬਠਿੰਡਾ ਰੈਫਰ ਤੇ ਹੁਣ ਉਸ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕਾਂਸਟੇਬਲ ਦੀ ਹਾਲਤ ਖਤਰੇ ਤੋਂ ਬਾਹਰ ਹੈ, ਇਹ ਸਭ ਅਚਾਨਕ ਵਾਪਰਿਆ ਹਾਦਸਾ ਹੈ।