Contraband delivery on doorstep: ਫੇਸਬੁੱਕ ਰਾਹੀਂ ਲੋਕਾਂ ਦੇ ਘਰ ਤਕ ਪਹੁੰਚਾਈ ਜਾ ਰਹੀ ਪਾਬੰਦੀਸ਼ੁਦਾ ਸਮੱਗਰੀ!
Published : Dec 4, 2023, 11:52 am IST
Updated : Dec 4, 2023, 11:52 am IST
SHARE ARTICLE
Contraband being ‘delivered’ on doorstep via Facebook!
Contraband being ‘delivered’ on doorstep via Facebook!

ਸ਼ਰੇਆਮ ਅਪਲੋਡ ਹੋ ਰਹੀਆਂ ਅਫੀਮ ਤਿਆਰ ਕਰਨ ਦੀਆਂ ਵੀਡੀਉਜ਼

Contraband delivery on doorstep: ਡਰੱਗ ਜਾਂ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਦੁਆਰਾ ਬਣਾਏ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਰੱਖ ਰਿਹਾ ਸਾਈਬਰ ਵਿੰਗ: ਰੁਪਿੰਦਰ ਕੌਰ ਸਰਾਂ

ਲੁਧਿਆਣਾ: ਰਾਜਸਥਾਨ ਦੇ ਇਕ ਅਫੀਮ ਸਪਲਾਇਰ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਰਾਹੀ ਨਸ਼ੇ ਦੇ ਆਦੀ ਲੋਕਾਂ ਦੇ ਘਰ ਤਕ ਪਾਬੰਦੀਸ਼ੁਦਾ ਸਮੱਗਰੀ ਪਹੁੰਚਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਮੀਡੀਆ ਰੀਪੋਰਟ ਅਨੁਸਾਰ ਕਾਨੂੰਨ ਦਾ ਕੋਈ ਡਰ ਨਾ ਹੋਣ ਕਾਰਨ ਕਥਿਤ ਵਿਅਕਤੀ ਅਫੀਮ ਤਿਆਰ ਕਰਨ ਦੀਆਂ ਵੀਡੀਉਜ਼ ਅਪਲੋਡ ਕਰ ਰਿਹਾ ਹੈ, ਜਿਸ ਨੂੰ ਹਜ਼ਾਰਾਂ ਨੌਜਵਾਨ ਦੇਖ ਰਹੇ ਹਨ। ਇਕ ਅਖ਼ਬਾਰ ਦੇ ਪੱਤਰਕਾਰ ਨੇ ਜਦੋਂ ਫੇਸਬੁੱਕ ਮੈਸੇਂਜਰ 'ਤੇ ਕਥਿਤ ਸਪਲਾਇਰ ਕੋਲੋਂ 200 ਗ੍ਰਾਮ ਅਫੀਮ ਖਰੀਦਣ ਦੀ ਮੰਗ ਕੀਤੀ, ਤਾਂ ਉਸ ਨੇ ਕਿਹਾ ਕਿ ਉਹ 250 ਗ੍ਰਾਮ ਤੋਂ ਘੱਟ ਨਸ਼ੀਲੇ ਪਦਾਰਥ ਨਹੀਂ ਵੇਚਦਾ ਅਤੇ 1 ਕਿਲੋ ਅਫੀਮ ਦੀ ਕੀਮਤ 1 ਲੱਖ ਰੁਪਏ ਹੈ।

ਡਿਲੀਵਰੀ ਬਾਰੇ ਪੁੱਛੇ ਜਾਣ 'ਤੇ, ਕਥਿਤ ਸਪਲਾਇਰ ਨੇ ਕਿਹਾ ਕਿ ਨਸ਼ਾ ਦੀ ਡੋਰਸਟੈਪ ਡਿਲੀਵਰੀ ਦੀ ਕੀਮਤ ਮਾਰਕੀਟ ਕੀਮਤ ਨਾਲੋਂ 10 ਫ਼ੀ ਸਦੀ ਵੱਧ ਹੋਵੇਗੀ। ਸਪਲਾਇਰ ਨੇ ਕਿਹਾ, “ਜੇ ਮੈਨੂੰ ਲੁਧਿਆਣੇ ਵਿਚ 1 ਕਿਲੋ ਅਫੀਮ ਦੀ ਡਿਲਿਵਰੀ ਕਰਨੀ ਪਵੇ, ਤਾਂ ਮੈਂ 1.10 ਲੱਖ ਚਾਰਜ ਕਰਾਂਗਾ,” ਉਸ ਨੇ ਅੱਗੇ ਕਿਹਾ ਕਿ ਖੇਪ ਦੀ ਹੋਮ ਡਿਲੀਵਰੀ ਲਈ ਪਹਿਲਾਂ ਭੁਗਤਾਨ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਪੇਜ ਵੀ ਬਣਾਏ ਗਏ ਹਨ ਜਿਥੇ ਖਾਤਾ ਧਾਰਕ ਦੇਸ਼ ਦੇ ਬਣੇ ਹਥਿਆਰਾਂ ਦੀਆਂ ਤਸਵੀਰਾਂ ਪੋਸਟ ਕਰਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਭਰ ਵਿਚ ਪਹੁੰਚਾਉਣ ਦਾ ਵਾਅਦਾ ਕਰਦੇ ਹਨ।

ਇਸ ਸਬੰਧੀ ਵਧੀਕ ਡੀਸੀਪੀ, ਕਰਾਈਮ, ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਹਥਿਆਰਾਂ ਦੇ ਸਪਲਾਇਰਾਂ ਵਲੋਂ ਸੌਦੇਬਾਜ਼ੀ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਲੁਧਿਆਣਾ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੇ ਇਕ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿਚ ਨਾਭਾ ਜੇਲ ਵਿਚ ਬੰਦ ਇਕ ਗੈਂਗਸਟਰ ਨੇ ਇੰਦੌਰ ਦੇ ਇਕ ਡੀਲਰ ਨਾਲ ਇੰਸਟਾਗ੍ਰਾਮ ਰਾਹੀਂ ਅਪਣੇ ਗੈਂਗ ਲਈ ਹਥਿਆਰ ਖਰੀਦਣ ਦਾ ਸੌਦਾ ਕੀਤਾ ਸੀ।

ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਸਾਈਬਰ ਵਿੰਗ ਕਥਿਤ ਤੌਰ 'ਤੇ ਡਰੱਗ ਜਾਂ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਦੁਆਰਾ ਬਣਾਏ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ਗੱਲ ਦੀ ਪੁਸ਼ਟੀ ਕਰਾਂਗੇ ਕਿ ਕੀ ਰਾਜਸਥਾਨ ਤੋਂ ਇਕ ਲਾਇਸੰਸਸ਼ੁਦਾ ਅਫੀਮ ਕਾਸ਼ਤਕਾਰ ਫੇਸਬੁੱਕ ਰਾਹੀਂ ਨਸ਼ਾ ਵੇਚ ਰਿਹਾ ਹੈ। ਇਹ ਵੀ ਸੰਭਾਵਨਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ”।

(For more news apart from Contraband being ‘delivered’ on doorstep via Facebook!, stay tuned to Rozana Spokesman)

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement