Punjab News: ਪੰਜਾਬ ਵਿਚ ਨਸ਼ਾ ਤਸਕਰਾਂ ਕੋਲੋਂ ਜ਼ਬਤ ਕੀਤੀ 51 ਕਰੋੜ ਰੁਪਏ ਦੀ ਜਾਇਦਾਦ ਦੀ ਜਾਂਚ ਕਰੇਗੀ ਈਡੀ!
Published : Nov 30, 2023, 11:21 am IST
Updated : Nov 30, 2023, 11:21 am IST
SHARE ARTICLE
Punjab News ED to probe property seized from drug smugglers
Punjab News ED to probe property seized from drug smugglers

ਜਨਤਕ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਾਰੇ ਕੀਤੀ ਜਾਵੇਗੀ ਜਾਂਚ

Punjab News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੰਜਾਬ ਵਿਚ ਤਸਕਰਾਂ ਤੋਂ ਜ਼ਬਤ ਕੀਤੀ ਗਈ ਜਾਇਦਾਦ ਦੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਜਨਤਕ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਹਾਲ ਹੀ ਵਿਚ ਰੋਪੜ ਜ਼ਿਲ੍ਹੇ ਵਿਚ ਨਸ਼ਾ ਤਸਕਰ ਜਗਦੀਸ਼ ਭੋਲਾ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਦੀ ਵਾਪਰੀ ਘਟਨਾ ਤੋਂ ਬਾਅਦ ਸਾਰੀਆਂ ਜਾਇਦਾਦਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਗਿਆ ਹੈ।

ਸੂਬੇ ਦੇ 28 ਪੁਲਿਸ ਖੇਤਰਾਂ ਵਿਚ ਅਜਿਹੀਆਂ ਜਾਇਦਾਦਾਂ ਹਨ। ਨਸ਼ਿਆਂ ਦੇ ਕੇਸਾਂ ਵਿਚ ਕਈ ਜਾਇਦਾਦਾਂ ਕੁਰਕ ਹੋਏ ਨੂੰ ਦਸ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਨ੍ਹਾਂ ਨਾਲ ਸਬੰਧਤ ਮਾਮਲੇ ਅਦਾਲਤ ਵਿਚ ਹਨ। ਹਾਲਾਂਕਿ, ਮਾਲ ਵਿਭਾਗ ਈਡੀ ਦੀ ਸੂਚਨਾ 'ਤੇ ਜਮ੍ਹਾਂਬੰਦੀ ਸਮੇਤ ਅਜਿਹੀਆਂ ਸਾਰੀਆਂ ਜਾਇਦਾਦਾਂ 'ਤੇ ਨਜ਼ਰ ਰੱਖਦਾ ਹੈ ਤਾਂ ਜੋ ਅੰਤਿਮ ਫੈਸਲਾ ਹੋਣ ਤਕ ਕੋਈ ਖਰੀਦ-ਵੇਚ ਨਾ ਹੋ ਸਕੇ।

ਈਜਡੀ ਨੇ ਹੁਣ ਤਕ ਪੰਜਾਬ 'ਚ ਕਰੀਬ 51 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜੋ ਡਰੱਗਜ਼ ਦੇ ਪੈਸੇ ਨਾਲ ਖਰੀਦੀਆਂ ਗਈਆਂ ਸਨ। ਈਡੀ ਕੋਲ ਇਨ੍ਹਾਂ ਵਿਚੋਂ ਕਈ ਸੰਪਤੀਆਂ ਦੀ ਮੌਜੂਦਾ ਸਥਿਤੀ ਬਾਰੇ ਕੋਈ ਅੱਪਡੇਟ ਨਹੀਂ ਹੈ, ਜੋ ਹੁਣ ਨਵੀਂ ਜਾਂਚ ਵਿਚ ਪਤਾ ਲੱਗੇਗਾ। ਦਸਿਆ ਜਾ ਰਿਹਾ ਹੈ ਕਿ ਈਡੀ ਨੂੰ ਸ਼ੱਕ ਹੈ ਕਿ ਅਜਿਹੀਆਂ ਕਈ ਹੋਰ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਈਡੀ ਦਾ ਮੁੱਖ ਧਿਆਨ ਵਾਹੀਯੋਗ ਜ਼ਮੀਨ 'ਤੇ ਹੈ। ਮਾਲਵੇ ਅਤੇ ਦੁਆਬੇ ਵਿਚ ਤਸਕਰਾਂ ਤੋਂ ਜ਼ਬਤ ਕੀਤੀ ਜਾਇਦਾਦ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਤਰਨਤਾਰਨ, ਮੁਕਤਸਰ ਅਤੇ ਅੰਮ੍ਰਿਤਸਰ ਵਿਚ ਸੱਭ ਤੋਂ ਵੱਧ ਜਾਇਦਾਦ

ਪੰਜਾਬ ਵਿਚ ਈਡੀ ਵਲੋਂ ਤਰਨਤਾਰਨ, ਮੁਕਤਸਰ ਅਤੇ ਅੰਮ੍ਰਿਤਸਰ ਵਿਚ ਸੱਭ ਤੋਂ ਵੱਧ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਤਰਨਤਾਰਨ 'ਚ ਕਰੀਬ 12 ਕਰੋੜ ਰੁਪਏ ਦੀਆਂ ਡੇਢ ਦਰਜਨ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਪੰਜਾਬ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਨੇ ਪੰਜਾਬ ਦੇ ਤਸਕਰਾਂ ਵਲੋਂ ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਬਣਾਈਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੰਜਾਬ ਦੇ ਮੁਹਾਲੀ 'ਚ 1 ਲੱਖ 40 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਈਡੀ ਨੇ ਜ਼ਬਤ ਕੀਤੀਆਂ 150 ਜਾਇਦਾਦਾਂ

ਈਡੀ ਨੇ ਨਸ਼ੇ ਦੇ ਕਾਰੋਬਾਰ ਤੋਂ ਕਮਾਏ ਪੈਸੇ ਨਾਲ ਖਰੀਦੀਆਂ ਕਰੀਬ 150 ਜਾਇਦਾਦਾਂ ਜ਼ਬਤ ਕੀਤੀਆਂ ਹਨ। ਨਸ਼ਾ ਤਸਕਰਾਂ ਅਤੇ ਹੋਰਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਇਹ ਸੂਚੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਵਿਚ ਕਾਫੀ ਵਾਹੀਯੋਗ ਜ਼ਮੀਨ ਹੈ। ਤਸਕਰਾਂ ਦੇ ਘਰਾਂ ਅਤੇ ਦੁਕਾਨਾਂ ਦੇ ਨਾਲ-ਨਾਲ ਵਾਹੀਯੋਗ ਜ਼ਮੀਨ, ਲਗਜ਼ਰੀ ਕਾਰਾਂ, ਸੋਨੇ ਦੇ ਗਹਿਣੇ ਅਤੇ ਬੈਂਕਾਂ ਵਿਚ ਜਮ੍ਹਾ ਪੈਸਾ ਵੀ ਜ਼ਬਤ ਕੀਤਾ ਗਿਆ ਹੈ।

ਤਸਕਰਾਂ ਦੀ ਪਹਿਲੀ ਪਸੰਦ ਵਾਹੀਯੋਗ ਜ਼ਮੀਨ

ਪਿਛਲੇ 15 ਸਾਲਾਂ ਦੌਰਾਨ ਪੰਜਾਬ ਦੇ ਵੱਡੇ ਤਸਕਰਾਂ ਦੀ ਪਹਿਲੀ ਪਸੰਦ ਵਾਹੀਯੋਗ ਜ਼ਮੀਨਾਂ ਨੂੰ ਖਰੀਦਣਾ ਰਿਹਾ ਹੈ। ਨਸ਼ੇ ਵੇਚ ਕੇ ਕਮਾਏ ਕਾਲੇ ਧਨ ਨਾਲ ਸ਼ਹਿਰਾਂ ਨੇੜੇ ਜਾਇਦਾਦਾਂ ਖਰੀਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਸਰਹੱਦੀ ਖੇਤਰ ਨਾਲ ਸਬੰਧਤ ਸਮੱਗਲਰਾਂ ਨੇ ਅਪਣੇ ਕਾਲੇ ਧਨ ਦਾ ਸੱਭ ਤੋਂ ਵੱਧ ਜਾਇਦਾਦਾਂ ਵਿਚ ਨਿਵੇਸ਼ ਕੀਤਾ ਹੈ। ਇਹ ਖ਼ੁਲਾਸਾ ਨਸ਼ਾ ਤਸਕਰਾਂ ਨੂੰ ਰੋਕਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਵਲੋਂ ਵੱਖ-ਵੱਖ ਮਾਮਲਿਆਂ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ।

(For more news apart from ED to probe property seized from drug smugglers, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement