Punjabi Language: ਜਦੋਂ ਪੰਜਾਬ ਵਿਚ ਰਹਿਣ ਵਾਲੇ ਕਹਿਣ ਕਿ ਸਾਡੀ ਜ਼ੁਬਾਨ ਹਿੰਦੀ ਹੈ
Published : Dec 4, 2023, 7:43 am IST
Updated : Dec 4, 2023, 7:53 am IST
SHARE ARTICLE
Punjabi Language
Punjabi Language

ਪੰਜਾਬ ਵਾਸੀ ਅਪਣੀ ਪਹਿਚਾਣ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਤੋਂ ਇਲਾਵਾ ਡੇਰਿਆਂ ਨਾਲ ਵੀ ਕਰਾਉਣ ਲੱਗੇ

Punjabi Language: ਪੰਜਾਬ ਵੀ ਦੂਜੇ ਕਈ ਸੂਬਿਆਂ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਹੋਂਦ ਵਿਚ ਆਇਆ ਸੀ ਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਸ਼ਹਿਰਾਂ ਵਿਚ ਵੱਸਣ ਵਾਲੇ ਕਹਿਣ ਕੇ ਸਾਡੀ ਜ਼ੁਬਾਨ ਹਿੰਦੀ ਹੈ, ਉਦੋਂ ਪੰਜਾਬ ਵਿਚ ਮਾਂ ਬੋਲੀ ਪੰਜਾਬੀ ਨੂੰ ਖ਼ਤਰਾ ਬਾਹਰੀ (ਪ੍ਰਵਾਸੀ) ਮਜ਼ਦੂਰਾਂ ਦੇ ਨਾਲ-ਨਾਲ ਪੰਜਾਬ ਦਾ ਖਾਣ, ਪਹਿਨਣ ਅਤੇ ਪੰਜਾਬ ਵਿਚ ਰਹਿਣ ਵਾਲੇ ਜੋ ਸਦੀਆਂ ਤੋਂ ਪੰਜਾਬ ਵਿਚ ਰਹਿਣ ਦੇ ਬਾਵਜੂਦ ਅਪਣੇ ਆਪ ਨੂੰ ਪੰਜਾਬੀ ਨਹੀਂ ਮੈਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸੱਭ ਤੋਂ ਪਹਿਲਾ ਦਸਦੇ ਹਨ।

ਹੋਰ ਜਾਣਕਾਰੀ ਪੁਛਣ ’ਤੇ ਮੈਂ ਬਾਣੀਆਂ ਜੱਟ, ਅਰੋੜਾ, ਭਾਪਾ, ਮਜ਼੍ਹਬੀ, ਰਾਮਦਾਸੀਆ ਤੇ ਹੁਣ ਬਹੁਤੇ ਡੇਰਿਆਂ ਦਾ ਹਵਾਲਾ ਦਿੰਦੇ ਨਾਨਕ ਸਰੀਏ, ਰਾੜਾ ਸਾਹਿਬ, ਬਿਆਸ ਵਾਲੇ, ਸੱਚਾ ਸੌਦਾ, ਨੂਰਮਹਿਲੀਏ, ਭਨਿਆਰੇ ਵਾਲੇ, ਨਿਰੰਕਾਰੀ ਆਦਿ। ਹੋਰ ਪਤਾ ਨਹੀਂ ਕਿਥੇ ਕਿਥੇ ਜੋੜ ਕੇ ਦਸਦੇ ਹਨ। ਪਰ ਉਕਤ ਸੱਭ ਕੁੱਝ ਤੋਂ ਪਹਿਲਾਂ ਜੇਕਰ ਹਰ ਪੰਜਾਬੀ ਅਪਣੇ ਆਪ ਨੂੰ ਸੱਭ ਤੋਂ ਪਹਿਲਾਂ ਪੰਜਾਬੀ ਹੋਣਾ ਸਾਬਤ ਕਰ ਦੇਵੇ, ਤਾਂ ਜਿਥੇ ਪੰਜਾਬ ਦੇ ਸਾਰੇ ਮਸਲੇ ਅਪਣੇ ਆਪ ਹੱਲ ਹੁੰਦੇ ਹਨ, ਉਥੇ ਪੰਜਾਬ ਅਤੇ ਪੰਜਾਬੀ ਖ਼ੁਸ਼ਹਾਲ ਹੋਣਗੇ ਅਤੇ ਹਰ ਵਿਰੋਧੀ ਪੰਜਾਬ ਵਲ ਗਹਿਰੀ ਅੱਖ ਨਾਲ ਨਹੀਂ ਦੇਖੇਗਾ। ਕੈਨੇਡਾ, ਅਮਰੀਕਾ, ਚਾਈਨਾ, ਆਸਟਰੇਲੀਆ ਆਦਿ ਦੇਸ਼ਾਂ ਵਿਚ ਪੰਜਾਬੀਆਂ ਦੇ ਜਾਂ ਹੋਰ ਪ੍ਰਵਾਸੀਆਂ ਦੇ ਜਾਣ ਨਾਲ ਉਨ੍ਹਾਂ ਦੀ ਬੋਲੀ ਦੀ ਹੋਂਦ ਖ਼ਤਮ ਨਹੀਂ ਹੁੰਦੀ ਕਿਉਂਕਿ ਉਥੇ ਜਾਣ ਵਾਲਾ ਹਰ ਵਿਅਕਤੀ ਉਥੋਂ ਦੀ ਭਾਸ਼ਾ ਅੰਗਰੇਜ਼ੀ, ਫ਼ਰੈਂਚ ਆਦਿ ਪਹਿਲਾ ਸਿੱਖ ਕੇ ਜਾਂਦਾ ਹੈ ਅਤੇ ਉਥੇ ਜਾ ਕੇ ਉਨ੍ਹਾਂ ਦੀ ਬੋਲੀ ਹੀ ਬੋਲਦਾ ਹੈ, ਜਦੋਂ ਕਿ ਉਲਟ ਦੇਸ਼ ਵਿਚ ਜਾਣ ਵਾਲੇ ਕੋਈ ਵੀ ਵਿਦੇਸ਼ੀ ਇਕ, ਦੋ-ਬੱਚੇ ਹੀ ਪੈਦਾ ਕਰਦੇ ਹਨ। ਜਦੋਂ ਕਿ ਲੰਮਾ ਸਮਾਂ (ਜਿੰਨਾ ਚਿਰ ਉਹ ਉਥੋਂ ਦੇ ਕਲਚਰ ਨੂੰ ਪੂਰੀ ਤਰ੍ਹਾਂ ਅਪਣਾ ਨਹੀਂ ਲੈਂਦੇ) ਉਨ੍ਹਾਂ ਨੂੰ ਉਕਤ ਦੇਸ਼ਾਂ ਵਿਚ ਪ੍ਰਾਪਰਟੀ ਖ਼ਰੀਦਣ ਦੀ ਇਜਾਜ਼ਤ ਹੀ ਨਹੀਂ ਹੁੰਦੀ।

ਜਦੋਂ ਕਿ ਪੰਜਾਬ ਵਿਚ ਪ੍ਰਵਾਸੀਆਂ ਦੀ ਆਮਦ ਨਾਲ ਪੰਜਾਬੀ ਬੋਲੀ ਦੀ ਹੋਂਦ ਨੂੰ ਖ਼ਤਰਾ ਦਿਨੋਂ ਦਿਨ ਵੱਧ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਸੰਖਿਆ ਪੰਜਾਬੀਆਂ ਨਾਲੋਂ ਕਈ ਗੁਣਾਂ ਵੱਧ ਹੈ ਤੇ ਦੂਜਾ ਉਨ੍ਹਾਂ ਨੂੰ ਪੰਜਾਬ ਵਿਚ ਜਾਇਦਾਦ ਖ਼ਰੀਦਣ ਵਿਚ ਕੋਈ ਦਿੱਕਤ ਨਹੀਂ ਆਉਂਦੀ। ਤੀਜੀ ਉਨ੍ਹਾਂ ਨੂੰ ਅਜਿਹੀ ਕੋਈ ਸ਼ਰਤ ਨਹੀਂ ਕਿ ਉਹ ਇਥੇ ਆ ਕੇ ਪੰਜਾਬੀ ਬੋਲਣ (ਸਗੋਂ ਉਲਟਾ ਬਹੁਤ ਸਾਰੇ ਸਕੂਲਾਂ ਵਿਚ ਪੰਜਾਬੀ ਬੋਲਣ ਤੋਂ ਮਨ੍ਹਾ ਕਰ ਸੰਸਕ੍ਰਿਤ ਬੋਲਣ ਪੜ੍ਹਨ ਲਈ ਮਜਬੂਰ ਕਰਨ ਦੀਆਂ ਘਟਨਾਵਾਂ ਸਾਰੇ ਸੋਸ਼ਲ ਮੀਡੀਆ ਹੀ ਨਹੀਂ ਨੈਸ਼ਨਲ ਚੈਨਲਾਂ ਤਕ ਦੇਖ ਚੁੱਕੇ ਹਨ) ਤੇ ਜਦੋਂ ਤਕ ਦਸਵੀਂ ਜਾਂ ਬਾਰ੍ਹਵੀਂ ਅਤੇ ਪੰਜਾਬੀ ਦੇ ਦੋ ਤਿਹਾਈ ਭਾਵ 65 ਫ਼ੀ ਸਦੀ ਨਾਲ ਪਾਸ ਨਹੀਂ ਕਰਦੇ ਪੰਜਾਬ ਵਿਚ ਰਹਿਣ ਤੋਂ ਇਲਾਵਾ ਕੋਈ ਵੀ ਪ੍ਰਮਾਣ ਪੱਤਰ ਆਦਿ ਵੀ ਨਹੀਂ ਬਣਾ ਸਕਦੇ। ਭਾਵੇਂ ਇਹ ਸ਼ਰਤਾਂ ਦੂਜੀਆਂ ਸਟੇਟਾਂ ਵੀ ਅਪਣੀ ਮਾਂ ਬੋਲੀ ਆਦਿ ਲਈ ਲਾਗੂ ਕਰਨ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਪੰਜਾਬ ਅਤੇ ਪੰਜਾਬੀ ਨੂੰ ਬਚਾਉਣ ਲਈ ਪੰਜਾਬ ਦੀ ਮਾਨ ਸਰਕਾਰ ਨੂੰ ਜ਼ਰੂਰ ਲੈਣੇ ਚਾਹੀਦੇ ਹਨ।

ਹਿੰਦੂ ਵੀਰਾਂ ਲਈ ਉਨ੍ਹਾਂ ਦਾ ਕਾਂਸੀ ਤੀਰਥ (ਮੁਕੱਦਸ) ਤੇ ਪਵਿੱਤਰ ਸਥਾਨ ਹੈ। ਇਸੇ ਤਰ੍ਹਾਂ ਮੁਸਲਮਾਨ ਭਰਾਵਾਂ ਲਈ ਮੱਕਾ (ਸੱਭ ਤੋਂ ਮੁਕਦਸ) ਸਥਾਨ ਹੈ। ਇਜ਼ਰਾਈਲ ਨੇ ਅਪਣੀ ਸਥਾਨ ਬਣਾ ਲਈ, ਪਰ ਸਾਡੇ ਸਿੱਖ (ਪੰਜਾਬੀਆਂ) ਨਾਲ ਜੁੜਿਆਂ ਲਈ ਕੋਈ ਥਾਂ ਹੈ ਵੀ ਜੇ ਹੈ ਤਾਂ ਵੀ ਸਾਡੇ ਦੇ ਮਹਾਨ ਸਮਝੇ ਜਾਂਦੇ ਅਸਥਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਵੀ ਖੁਸਦੀ ਜਾਂਦੀ ਦਿਖਾਈ ਦੇ ਰਹੀ ਹੈ ਤੇ ਜਦੋਂ ਸਾਡੇ ਮੁਕੱਦਸ ਅਸਥਾਨਾਂ ’ਤੇ ਵੀ ਦੂਜਿਆਂ ਮਜ਼੍ਹਬਾਂ ਜਿਹੀ ਪਕੜ (ਮਜ਼ਬੂਤ) ਨਹੀਂ ਰਹੇਗੀ, ਫਿਰ ਅਸੀ ਅਪਣੀ ਹੋਂਦ ਨੂੰ ਕਿਵੇਂ ਬਚਾਵਾਂਗੇ। ਸਾਨੂੰ ਹਿੰਦੂ, ਸਿੱਖ, ਮੁਸਲਮਾਨ, ਈਸਾਈਆਂ ਆਦਿ ਵਿਚ ਵੰਡ ਕੇ ਇਸ ਦਾ ਸਾਰਾ ਲਾਭ ਸਿਆਸੀ ਲੋਕਾਂ ਨੂੰ ਹੋਇਆ, ਜਿੰਨਾ ਸਾਨੂੰ ਧਰਮ, ਨਸਲ ਅਤੇ ਜਾਤ-ਪਾਤ ਦੇ ਆਧਾਰ ’ਤੇ ਵੰਡਿਆ ਜਿਸ ਦਿਨ ਪੰਜਾਬ ਵਿਚ ਰਹਿਣ ਵਾਲਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਅਸੀਂ ਸੱਭ ਤੋਂ ਪਹਿਲਾਂ ਪੰਜਾਬੀ ਹਾਂ ਸਾਰੀਆਂ ਅਲਾਮਤਾਂ ਹੀ ਖ਼ਤਮ ਹੋ ਜਾਣਗੀਆਂ। ਲਗਦਾ ਕੁੱਝ ਸਮੇਂ ਤੋਂ ਇਨ੍ਹਾਂ ਸਿਆਸਤਦਾਨਾਂ ਸਾਡੀ ਪੰਜਾਬੀਆਂ ਵਾਲੀ ਅਣਖ, ਜਜ਼ਬਾ, ਕ੍ਰਾਂਤੀਕਾਰੀ ਜਜ਼ਬੇ ਨੂੰ ਲਾਲਚਾਂ ਰਾਹੀਂ ਖ਼ਤਮ ਕਰਨਾ ਸ਼ੁਰੂ ਕੀਤਾ ਹੋਇਆ ਹੈ ਜਿਸ ਨੂੰ ਹੈ ਪੰਜਾਬੀ ਨੂੰ ਸਮਝਣ ਦੀ ਲੋੜ ਹੈ।

(For more news apart from When people living in Punjab say that our language is Hindi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement