
ਹਮਲੇ ਨੂੰ ਦਸਿਆ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੀ ਮੂੰਹ ਬੋਲਦੀ ਤਸਵੀਰ
ਚੰਡੀਗੜ੍ਹ : ਹਲਕਾ ਅਮਰਗੜ ਦੇ ਸੀਨੀਅਰ ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੋਰ ਬਡਲਾ ਡੈਲੀਗੇਟ ਪੀਪੀਸੀਸੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਬਾਹਰ ਸੁਖਬੀਰ ਬਾਦਲ ਉੱਪਰ ਹਮਲਾ ਬੇਹੱਦ ਮੰਦਭਾਗਾ ਹੈ। ਇਸਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ।
ਉਨ੍ਹਾਂ ਹਮਲੇ ਨੂੰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੀ ਮੂੰਹ ਬੋਲਦੀ ਤਸਵੀਰ ਕਰਾਰ ਦਿਤਾ। ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਲਾਅ ਐਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਆਏ ਦਿਨ ਕਤਲ ਅਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ।
ਬੀਬੀ ਬਡਾਲਾ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਅੱਤਵਾਦ ਦਾ ਸੰਤਾਪ ਕਈ ਦਹਾਕੇ ਭੁਗਤਿਆ ਹੈ ਜਿਸ ਕਰਕੇ ਹਜ਼ਾਰਾਂ ਬੇਦੋਸਿਆ ਨੂੰ ਆਪਣੀ ਜਾਨ ਗੁਆਉਣੀ ਪਈ ਸੀ । ਹੁਣ ਫੇਰ ਗੈਗਸਟਰ, ਲੁਟੇਰੇ ਅਤੇ ਗੁੰਡਾ ਅਨਸਰ ਬੇਖੌਫ ਫਿਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।