
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜਲੰਧਰ ਦੀ ਫਗਵਾੜਾ ਸਥਿਤ...
ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜਲੰਧਰ ਦੀ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਪਹਿਲਾਂ ਆਦਮਪੁਰ ਏਅਰਪੋਰਟ ਉਤੇ ਪਹੁੰਚੇ ਅਤੇ ਉਥੋਂ ਹੈਲੀਕਾਪਟਰ ਤੋਂ ਐਲਪੀਯੂ ਪਹੁੰਚੇ। ਉਨ੍ਹਾਂ ਦਾ ਇੱਥੇ ਪਹੁੰਚਣ ਉਤੇ ਬੜੀ ਧੂਮਧਾਮ ਨਾਲ ਸਵਾਗਤ ਕੀਤਾ ਗਿਆ।
106th Indian Science Congressਸਾਇੰਸ ਕਾਂਗਰਸ ਵਿਚ ਦੇਸ਼ ਅਤੇ ਵਿਦੇਸ਼ ਤੋਂ ਕਾਫ਼ੀ ਸੰਖਿਆ ਵਿਚ ਵਿਗਿਆਨੀ ਅਤੇ ਮਾਹਰ ਆਏ ਹੋਏ ਹਨ। ਇਸ ਵਿਚ ਕਈ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਵੀ ਆਏ ਹਨ। ਬਾਅਦ ਵਿਚ ਉਹ ਗੁਰਦਾਸਪੁਰ ਵਿਚ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਨਗੇ। ਸਾਇੰਸ ਕਾਂਗਰਸ ਦੇ ਰੰਗ ਮੰਚ ਉਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। ਸਾਇੰਸ ਕਾਂਗਰਸ ਵਿਚ 60 ਦੇਸ਼ਾਂ ਦੇ 20 ਹਜ਼ਾਰ ਵਿਗਿਆਨੀ ਹਿੱਸਾ ਲੈ ਰਹੇ ਹਨ।
ਇਸ ਵਿਚ ਐਲਪੀਯੂ ਸਮੇਤ ਸਕੂਲਾਂ-ਕਾਲਜਾਂ ਦੇ 50 ਹਜ਼ਾਰ ਵਿਦਿਆਰਥੀ ਵੀ ਸ਼ਿਰਕਤ ਕਰ ਰਹੇ ਹਨ। ਸਮਾਰੋਹ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਹਰਸ਼ਵਰੱਧਨ ਅਤੇ ਫ਼ਤਹਿ ਸਾਂਪਲਾ ਵੀ ਮੌਜੂਦ ਹਨ। ਦੋਵਾਂ ਥਾਵਾਂ ‘ਤੇ ਸੁਰੱਖਿਆ ਦੇ ਬੇਹੱਦ ਕਰੜੇ ਇੰਤਜ਼ਾਮ ਕੀਤੇ ਗਏ ਹਨ। ਸਾਇੰਸ ਕਾਂਗਰਸ ਵਿਚ ਪ੍ਰਤੀਨਿੱਧੀ ਪਹੁੰਚ ਗਏ ਹਨ। ਇੰਡੀਅਨ ਸਾਇੰਸ ਕਾਂਗਰਸ ਦੀ ਥੀਮ ਫਿਊਚਰ ਇੰਡੀਆ, ਸਾਇੰਸ ਐਂਡ ਟੈਕਨੋਲੋਜੀ ਰੱਖੀ ਗਈ ਹੈ। ਇਸ ਥੀਮ ਉਤੇ ਪੂਰਾ ਐਲਪੀਯੂ ਕੈਂਪਸ ਸਜਾਇਆ ਗਿਆ ਹੈ।