
ਰੈਜੀਮੈਂਟਲ ਅਫਸਰਾਂ ਵੱਲੋਂ ਭੇਟ ਕੀਤਾ ਗਿਆ ਯਾਦਗਾਰੀ ਚਿੰਨ੍ਹ
ਚੰਡੀਗੜ੍ਹ: ਡਿਫੈਂਸ ਸਰਵਿਸਿਜ਼ ਆਫੀਸਰਜ਼ ਇੰਸਟੀਚਿਊਟ (DSOI) ਸੈਕਟਰ 36 ਵਿਖੇ ਆਸਾਮ ਰੈਜੀਮੈਂਟ ਦੇ ਅਧਿਕਾਰੀਆਂ ਵੱਲੋਂ ਬ੍ਰਿਗੇਡੀਅਰ ਐਸ.ਐਸ. ਚੌਧਰੀ (ਸੇਵਾਮੁਕਤ) ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਅਸਾਮ ਰੈਜੀਮੈਂਟ ਅਤੇ ਅਰੁਣਾਚਲ ਸਕਾਊਟਸ ਦੇ ਕਰਨਲ ਵੱਲੋਂ ਬ੍ਰਿਗੇਡੀਅਰ ਚੌਧਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
Assam Regiment celebrates 100th birthday of Brigadier
ਇਹ ਵੀ ਪੜ੍ਹੋ: ਭਾਰਤ ਵਿਚ ਸ਼ਿਫਟ ਹੋਵੇਗਾ PhonePe! Walmart ਨੂੰ ਭਰਨਾ ਪਵੇਗਾ 83 ਅਰਬ ਰੁਪਏ ਦਾ ਟੈਕਸ
ਬ੍ਰਿਗੇਡੀਅਰ ਚੌਧਰੀ ਨੇ ਅਸਾਮ ਰੈਜੀਮੈਂਟ ਦੀ 5ਵੀਂ ਬਟਾਲੀਅਨ ਦੀ ਸਥਾਪਨਾ ਕੀਤੀ ਸੀ ਅਤੇ ਉਹਨਾਂ ਨੂੰ 1944 ਵਿਚ ਭਾਰਤੀ ਫੌਜ ਦੀ 8 ਪੰਜਾਬ ਰੈਜੀਮੈਂਟ ਵਿਚ ਕਮਿਸ਼ਨ ਕੀਤਾ ਗਿਆ। ਵੰਡ ਦੌਰਾਨ ਹੋਏ ਦੰਗਿਆਂ ਸਮੇਂ ਉਹਨਾਂ ਨੇ ਰੋਹਤਕ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿਚ ਸਰਗਰਮ ਭੂਮਿਕਾ ਨਿਭਾਈ ਸੀ।
Assam Regiment celebrates 100th birthday of Brigadier
ਇਹ ਵੀ ਪੜ੍ਹੋ: ਗਾਹਕ ਤੋਂ ਕੈਰੀ ਬੈਗ ਲਈ ਪੈਸੇ ਵਸੂਲਣੇ ਪਏ ਮਹਿੰਗੇ: ‘24 Seven’ ਨੂੰ ਹੋਇਆ 26 ਹਜ਼ਾਰ ਦਾ ਜੁਰਮਾਨਾ
ਆਜ਼ਾਦੀ ਤੋਂ ਬਾਅਦ ਹੋਏ ਪੁਨਰਗਠਨ ਵਿਚ ਜਦੋਂ ਉਹਨਾਂ ਨੂੰ ਅਸਾਮ ਰੈਜੀਮੈਂਟ ਅਲਾਟ ਕੀਤੀ ਗਈ ਤਾਂ ਉਹਨਾਂ ਨੇ ਸ਼ਿਲਾਂਗ ਵਿਚ ਅਸਾਮ ਰੈਜੀਮੈਂਟਲ ਸੈਂਟਰ ਦੇ ਐਡਜੂਟੈਂਟ ਵਜੋਂ ਸੇਵਾ ਨਿਭਾਈ।
Assam Regiment celebrates 100th birthday of Brigadier
ਇਹ ਵੀ ਪੜ੍ਹੋ: ਸਤਵੰਤ ਸਿੰਘ (ਇੰਦਰਾ ਗਾਂਧੀ ਕਤਲ ਮਾਮਲਾ) ਦੀ ਯਾਦ ’ਚ ਪਿੰਡ ਅਗਵਾਨ ’ਚ ਬਣੇ ਗੁਰਦੁਆਰਾ ਸਾਹਿਬ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ
ਇਸ ਤੋਂ ਬਾਅਦ 1963 ਵਿਚ ਉਹਨਾਂ ਨੇ ਲੈਫਟੀਨੈਂਟ ਕਰਨਲ ਦੇ ਰੈਂਕ ’ਤੇ ਰਹਿੰਦਿਆਂ 5 ਅਸਾਮ ਨੂੰ ਉਭਾਰਿਆ। 1965 ਦੀ ਜੰਗ ਵਿਚ ਜਦੋਂ ਯੂਨਿਟ ਡੇਰਾ ਬਾਬਾ ਨਾਨਕ ਸੈਕਟਰ ਵਿਚ ਪੰਜਾਬ ਥੀਏਟਰ ਵਿਖੇ ਤਾਇਨਾਤ ਸੀ ਤਾਂ ਐਸਐਸ ਚੌਧਰੀ ਨੇ ਬਟਾਲੀਅਨ ਦੀ ਕਮਾਂਡ ਸਰਗਰਮੀ ਨਾਲ ਸੰਭਾਲੀ ਸੀ।