ਰਾਜਾ ਵੜਿੰਗ ਨੇ ਕਿਉਂ ਬੰਨ੍ਹਣੀ ਸ਼ੁਰੂ ਕੀਤੀ ਦਸਤਾਰ? EXCLUSIVE ਇੰਟਰਵਿਊ 'ਚ ਪਹਿਲੀ ਵਾਰ ਦੱਸੇ ਜਜ਼ਬਾਤ

By : GAGANDEEP

Published : Jan 5, 2023, 3:21 pm IST
Updated : Jan 5, 2023, 3:42 pm IST
SHARE ARTICLE
 EXCLUSIVE interview
EXCLUSIVE interview

'ਸਾਡੀ ਸਰਕਾਰ ਨੇ ਵੀ 200 ਯੂਨਿਟਾਂ ਬਿਜਲੀ ਮੁਫ਼ਤ ਦਿੱਤੀ, ਪਰ ਅਸੀਂ ਕਦੇ ਮਸ਼ਹੂਰੀ ਨਹੀਂ ਕੀਤੀ'

 

 ਮੁਹਾਲੀ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਆਵੇਗੀ। ਇਸ ਸਬੰਧੀ ਕਾਂਗਰਸੀ ਲੀਡਰਾਂ ਨੇ  ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਭਾਰਤ ਜੋੜੋ ਯਾਤਰਾ ਦੀ ਦਿਸ਼ਾ ਪੰਜਾਬ ਨੂੰ ਵੀ ਜੋੜੇਗੀ ਜਾਂ ਸਿਰਫ ਭਾਰਤ ਹੀ ਰਾਹੁਲ ਗਾਂਧੀ ਦੇ ਪਿੱਛੇ ਲੱਗਾ ਰਹੇਗਾ। ਇਸ ਸਬੰਧੀ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਰਾਜਾ ਵੜਿੰਗ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਹਨਾਂ ਹੋਈ ਗੱਲ ਗੱਲਬਾਤ ਦੇ ਵਿਸ਼ੇਸ਼ ਅੰਸ਼:

ਸਵਾਲ- ਤੁਹਾਡਾ ਨਵਾਂ ਰੂਪ ਕਿਵੇਂ ਚੜ੍ਹ ਕੇ ਆਇਆ?
 ਜਵਾਬ- ਵੈਸੇ ਤਾਂ ਮੈਂ ਪਿਛਲੇ ਦੋ ਸਾਲਾਂ ਤੋਂ ਪੱਗ ਬੰਨ੍ਹਣ ਬਾਰੇ ਸੋਚ ਰਿਹਾ ਸੀ। ਕਈ ਵਾਰ ਮੈਨੂੰ ਲੋਕਾਂ ਨੇ ਵੀ ਕਿਹਾ ਕਿ ਤੁਹਾਨੂੰ ਪੱਗ ਬੰਨ੍ਹਣੀ ਚਾਹੀਦੀ ਹੈ।  ਮੈਂ ਤਿੰਨ ਵਾਰ ਬਿਨ੍ਹਾਂ ਪੱਗ ਤੋਂ ਚੋਣਾਂ ਲੜੀਆਂ। ਮੈਨੂੰ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਨਹੀਂ ਤਾਂ ਇਹ ਬੜਾ ਔਖਾ ਕੰਮ ਹੈ। ਮੈਨੂੰ ਅੰਦਰੋਂ ਲੱਗਿਆ ਕਿ ਹੁਣ ਪੱਗ ਬੰਨ੍ਹਣ ਦੀ ਜ਼ਰੂਰਤ ਹੈ।

ਸਵਾਲ-ਇਕ ਹੁੰਦਾ ਜਨਮ ਤੋਂ ਪੱਗ ਬੰਨ੍ਹਣਾ ਸਿੱਖੋ ਪਰ ਤੁਸੀਂ ਹੁਣ ਚੁਣਿਆ ਪੱਗ ਬੰਨ੍ਹਣ ਬਾਰੇ, ਕਿਵੇ?
 ਜਵਾਬ- ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਨਾ ਹੀ ਮੈਨੂੰ ਪਰਿਵਾਰ ਦੇ ਕਿਸੇ ਮੈਂਬਰ ਨੇ ਮਜ਼ਬੂਰ ਕੀਤਾ। ਹੁਣ ਮੈਨੂੰ ਆਪਣੇ ਆਪ ਨੂੰ ਹੀ ਮਨ ਦੇ ਵਿਚ ਵਿਚਾਰ ਆਇਆ ਕਿ  ਮੈਨੂੰ ਪੱਗ ਬੰਨ੍ਹਣੀ ਚਾਹੀਦੀ ਹੈ। ਪੱਗ ਪੰਜਾਬੀਅਤ ਦਾ ਸਬੂਤ ਵੀ ਹੈ। ਬੇਸ਼ੱਕ ਅਸੀਂ ਪੰਜਾਬੀ ਹਾਂ, ਸਿੱਖੀ ਨੂੰ ਮੰਨਦੇ ਹਾਂ। ਗੁਰੂਆਂ ਨੂੰ ਮੰਨਦੇ ਹਾਂ। ਪਾਠ ਕਰਦੇ ਹਾਂ ਪਰ ਜਿਥੇ ਪੱਗ ਵਾਲਾ ਖੜਾ ਹੋ ਜਾਵੇ ਉਥੇ ਪੰਜਾਬੀਅਤ ਆ ਜਾਂਦੀ ਹੈ। ਅੱਜ ਪੰਜਾਬ ਦੇ ਵਿਚ ਇਹ ਥੋੜ੍ਹਾ ਜਿਹਾ ਤਕੜੇ ਹੋ ਕੇ ਉਸ ਪੰਜਾਬੀਅਤ ਨੂੰ ਵਿਖਾਉਣ ਦੀ ਲੋੜ ਹੈ। ਮੈਂ ਸਿਸਟਮ ਨੂੰ ਵੇਖਿਆ ਕਿ ਪੰਜਾਬੀਆਂ ਨੇ ਦਿੱਲੀ 'ਤੇ ਰਾਜ਼ ਕੀਤਾ। ਪਹਿਲੀ  ਵਾਰ ਲੱਗ ਰਿਹਾ ਹੈ ਕਿ ਦਿੱਲੀ ਦੇ ਲੋਕ ਪੰਜਾਬ 'ਤੇ ਰਾਜ਼ ਕਰਨਾ ਚਾਹੁੰਦੇ ਹਨ। ਇਹੋ ਜਿਹੇ ਵੀ ਮਨ ਦੇ ਵਿਚ ਖਿਆਲ ਆਉਂਦੇ ਸਨ ਪਰ ਇਹ ਸਭ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਨਹੀਂ ਮੈਂ ਪੱਗ ਬੰਨ੍ਹ ਨਹੀਂ ਸੀ ਸਕਦਾ।  

ਸਵਾਲ- ਕੁਝ ਆਪਣੇ ਆਪ ਵਿਚ ਅਲੱਗ ਮਹਿਸੂਸ ਹੋ ਰਿਹਾ ਹੈ।
ਜਵਾਬ- ਹੁਣ ਮੈਨੂੰ ਆਪਣੇ ਆਪ ਨੂੰ ਲੱਗਦਾ ਹੈ ਕਿ ਪੱਗ ਬੰਨ੍ਹ ਕੇ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਗਈਆਂ ਹਨ। ਪੱਗ ਨਾਲ ਕੋਈ ਨਾ ਕੋਈ ਫਰਕ ਤਾਂ ਜ਼ਰੂਰ ਪੈਂਦਾ ਹੈ। ਪੱਗ ਬੰਨ੍ਹਣ ਨਾਲ ਤੁਹਾਨੂੰ ਲੱਗਣ ਲੱਗ ਪੈਂਦਾ ਹੈ ਕਿ ਤੁਸੀਂ ਇਕ ਜ਼ਿੰਮੇਵਾਰ ਵਿਅਕਤੀ ਹੋ।

ਸਵਾਲ- ਤੁਹਾਡੇ ਪੱਗ ਬੰਨ੍ਹਣ ਦੇ ਫੈਸਲੇ 'ਤੇ ਤੁਹਾਡੀ ਪਤਨੀ ਅੰਮ੍ਰਿਤਾ ਵੜਿੰਗ ਦੀ ਕੀ ਪ੍ਰਤੀਕਿਰਿਆ ਆਈ?
ਜਵਾਬ- ਮੈਂ ਉਹਨਾਂ ਨਾਲ ਜਦੋਂ ਪੰਜ -ਛੇ ਸਾਲ ਪਹਿਲਾਂ ਪੱਗ ਬੰਨ੍ਹਣ ਦੀ ਗੱਲ ਕੀਤੀ ਤਾਂ ਉਹਨਾਂ ਦੀ ਪ੍ਰਤੀਕਿਰਿਆ ਵਧੀਆਂ ਨਹੀਂ ਸੀ ਪਰ ਹੁਣ ਮੈਂ ਜਦੋਂ ਪੱਗ ਬੰਨਣ ਲੱਗ ਪਿਆ ਤਾਂ ਮੇਰੀ ਧੀ ਮੈਨੂੰ ਰੋਜ਼ ਦੱਸਦੀ ਹੈ ਕਿ ਅੱਜ ਪੱਗ ਠੀਕ ਲੱਗਦੀ ਹੈ ਤੇ ਅੱਜ ਪੱਗ ਠੀਕ ਨਹੀਂ ਲੱਗਦੀ। ਮੈਂ ਚਿੱਟੀ ਤੇ ਕਰੀਮ ਪੱਗ ਬੰਨ੍ਹਣੀ ਸ਼ੁਰੂ ਕੀਤੀ।  ਹੁਣ ਮੇਰੇ ਪਰਿਵਾਰ ਨੂੰ ਵੀ ਪੱਗ ਵਧੀਆਂ ਲੱਗਦੀ ਹੈ।  ਮੈਂ ਆਪਣੇ ਆਪ ਪੱਗ ਬੰਨ੍ਹ ਲੈਂਦਾ ਪਰ ਹਜੇ ਪੂਰੀ ਤਰ੍ਹਾਂ ਨਹੀਂ ਬੰਨ੍ਹਣੀ ਆਉਂਦੀ  ਜਿਸ ਲਈ ਮੈਂ ਪੱਗ ਬੰਨਣ ਦੀ ਸਿੱਖਲਾਈ ਵੀ ਲੈ ਰਿਹਾ ਹਾਂ। ਮੈਨੂੰ ਹਜੇ ਇਹ ਨਹੀਂ ਪਤਾ ਪੱਗ ਦਾ ਸਾਈਜ਼ ਕਿੰਨਾ ਰੱਖਣਾ ਕਿਉਂਕਿ ਕਦੇ ਪੱਗ ਦਾ ਲੜ ਵੱਡਾ ਪੈ ਜਾਂਦਾ ਤੇ ਕਦੇ ਛੋਟਾ ਪੈਂ ਜਾਂਦਾ।  

ਸਵਾਲ- ਕਾਂਗਰਸ ਨੇ ਜੋ ਤੁਹਾਨੂੰ ਪ੍ਰਧਾਨ ਬਣਾਇਆ ਉਹ ਜ਼ਿੰਮੇਵਾਰੀ ਕਿਵੇਂ ਚੱਲ ਰਹੀ ਹੈ।
ਜਵਾਬ- ਮੈਂ ਟੀਮ ਵਿਚ ਕੰਮ ਕਰਨਾ ਪਸੰਦ ਕਰਦਾ ਹੈ ਕਿ ਅਸੀਂ ਸਾਰੇ ਜਾਣੇ ਰਲ ਮਿਲ ਕੇ ਆਪਣੀਆਂ ਜ਼ਿੰਮਵਾਰੀਆਂ ਨਿਭਾਈਏ। ਇਕੱਲਾ ਵਿਅਕਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ। ਅੱਜ ਦੇ ਜਿਹੜੇ ਹਾਲਾਤ ਹਨ। ਉਸ ਵਿਚ ਕਾਫੀ ਲੋਕਾਂ ਦਾ ਵਧੀਆਂ ਸਾਥ ਮਿਲ ਰਿਹਾ ਹੈ। ਕਿਸੇ ਪ੍ਰਕਾਰ ਦੀ ਕਿੰਤੂ- ਪਰੰਤੂ ਨਹੀਂ ਹੁੰਦੀ। ਪਾਰਟੀ ਦੇ ਸਾਰੇ ਆਗੂਆਂ ਦਾ ਵਧੀਆਂ ਸਾਥ ਮਿਲ ਰਿਹਾ ਹੈ। ਹਾਂ ਕਦੇ ਇਕ ਦੂਜੇ ਵਿਚ ਮਤਭੇਦ ਆ ਵੀ ਜਾਂਦੇ ਹਨ ਉਹ ਅਸੀਂ ਇਕ ਦੂਜੇ ਕੋਲ ਜਾ ਕੇ ਕਲੀਅਰ ਕਰ ਲੈਂਦੇ ਹਾਂ ਪਰ ਮੈਨੂੰ ਅਜਿਹਾ ਕੁਝ ਲੱਗ ਨਹੀਂ ਰਿਹਾ ਕਿ ਕੋਈ ਮੇਰੇ ਖਿਲਾਫ ਹੈ। ਅਸੀਂ ਸਾਰੇ ਹੁਣ ਤੱਕ ਵਧੀਆਂ ਕੰਮ ਕਰ ਰਹੇ ਹਾਂ ਕੱਲ੍ਹ ਦਾ ਮੈਨੂੰ ਪਤਾ ਨਹੀਂ ਹੈ।

ਸਵਾਲ- ਤੁਹਾਡੇ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਪਿਛਲੇ ਸਾਲਾਂ ਵਿਚ  PPCC ਦਾ ਕੰਮ ਵਧੀਆਂ ਨਹੀਂ ਹੋਇਆ। ਕੀ ਤੁਹਾਨੂੰ ਲੱਗਦਾ ਹੈ ਕਿ  PPCC ਕਮਜ਼ੋਰ ਰਹੀ ਹੈ।
ਜਵਾਬ-  ਜੇ ਤੁਸੀਂ ਹੁਣ PPCC  ਦੇ ਕੰਮ ਕਰਨ ਵਾਲੇ ਲੋਕਾਂ ਨੂੰ ਮਿਲੋ ਤਾਂ ਉਹ ਤੁਹਾਨੂੰ ਦੱਸ ਦੇਣਗੇ ਕਿ  PPCC ਹੁਣ ਵਧੀਆਂ ਕੰਮ ਕਰ ਰਹੀ ਹੈ।  ਦਰਅਸਲ ਜੋ ਸੰਗਠਨ ਦਾ ਕੰਮ ਹੁੰਦਾ ਸੀ ਉਹ 15-20 ਸਾਲਾਂ ਵਿਚ ਕਿਤੇ ਨਾ ਕਿਤੇ ਗੁੰਮ ਸੀ। ਸੰਗਠਨ ਦਾ ਕੰਮ ਬਲਾਕ ਪ੍ਰਧਾਨ ਬਣਾਉਣਾ ਹੁੰਦਾ ਸੀ। ਸਾਡਾ ਤਾਂ ਦੋ ਸਾਲ ਜ਼ਿਲ੍ਹਾ ਪ੍ਰਧਾਨ ਹੀ ਨਹੀਂ ਸੀ। ਸੁਨੀਲ ਜਾਖੜ ਨੂੰ ਲਾਇਆ ਫਿਰ ਉਹਨਾਂ ਨੂੰ ਉਤਾਰ ਦਿੱਤਾ। ਚੋਣਾਂ ਵੀ ਨੇੜੇ ਆ ਗਈਆਂ ਸਨ ਉਦੋਂ ਵੀ ਅਸੀਂ ਆਪਣੇ ਜਿਲ੍ਹਾ ਪ੍ਰਧਾਨ ਨਹੀਂ ਲਗਾਏ ਸਨ। ਫਿਰ ਅਸੀਂ ਹੌਲੀ- ਹੌਲੀ ਬਲਾਕ ਪ੍ਰਧਾਨ ਬਣਾਏ। ਅਸੀਂ ਫਾਰਮੇਟ ਬਣਾਇਆ ਕਿ ਹਰ ਤਿੰਨ ਮਹੀਨੇ ਵਿਚ ਰੀਵੀਊ ਹੋਵੇਗਾ। ਇਹ ਨਹੀਂ ਕਿ ਜੋ ਕੋਈ ਬਲਾਕ ਪ੍ਰਧਾਨ ਬਣਨ ਗਿਆ ਉਹ ਪੱਕਾ ਹੀ ਬਣਿਆ ਰਹੇਗਾ। ਮੇਰਾ ਵੀ ਰੀਵੀਊ ਹੋਣਾ ਚਾਹੀਦਾ। ਸਰਕਾਰਾਂ ਆਈਆਂ। ਸਰਕਰਾਂ ਨੇ ਆਪਣੇ ਦਫਤਰਾਂ ਤੋਂ ਕਾਂਗਰਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਅੱਜ ਅਸੀਂ ਕਮਜ਼ੋਰ ਹਾਂ। ਜੇਕਰ ਸੰਗਠਨ  ਅੱਗੇ ਵਧਦੇ ਤਾਂ ਅੱਜ ਅਸੀਂ ਕਮਜ਼ੋਰ ਨਹੀਂ ਹੋਣਾ ਸੀ

ਸਵਾਲ- ਕੀ ਤੁਹਾਨੂੰ ਲੱਗਦਾ ਲੋਕਾਂ ਨੇ 'ਆਪ' ਨੂੰ ਚੁਣਨ ਦਾ ਸਹੀ ਫੈਸਲਾ ਲਿਆ?
ਜਵਾਬ- ਸੂਬੇ ਦੇ ਲੋਕਾਂ ਨੇ ਬਹੁਤਾ ਚੰਗਾ ਫੈਸਲਾ ਨਹੀਂ ਕੀਤਾ ਕਿਉਂਕਿ ਜਿਹੜੀ ਹੁਣ ਸਰਕਾਰ ਆਈ ਹੈ ਉਸ ਨੇ ਪੰਜਾਬ ਦੇ ਹਾਲਾਤ ਹੋਰ ਮਾੜੇ ਕਰ ਦਿੱਤੇ ਹਨ। ਤੁਸੀਂ ਜਿਹੜੇ ਮਰਜ਼ੀ ਲੋਕ ਤੋਂ ਪੁੱਛ ਲਵੋ ਪਰ ਹਾਂ ਜੋ ਹੁੰਦਾ ਚੰਗੇ ਲਈ ਹੁੰਦਾ। ਜੇ ਸਾਡੀ ਦੁਬਾਰਾ ਸਰਕਾਰ ਵੀ ਬਣ ਜਾਂਦੀ ਤਾਂ ਅਸੀਂ ਸੰਗਠਨ ਬਿਲਕੁਲ ਖਤਮ ਕਰ ਦਿੰਦੇ। ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 10 ਸਾਲ ਸਰਕਾਰ ਬਣੀ ਪਰ ਅੱਜ ਅਕਾਲੀ ਦਲ ਖਤਮ ਹੋ ਗਿਆ।

ਸਵਾਲ- ਜੇ ਲੋਕ 'ਆਪ' ਨੂੰ ਵੋਟਾਂ ਨਾ ਪਾਉਂਦੇ ਫਿਰ ਕਿਥੇ ਪਾਉਂਦੇ?
 ਜਵਾਬ- ਅਸੀਂ 'ਆਪ' ਨਾਲੋਂ ਅੱਜ ਵੀ ਚੰਗੇ ਹਾਂ। ਠੀਕ ਹੈ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣਾ ਸੀ, ਲੈ ਆਂਦਾ।

ਸਵਾਲ-'ਆਪ' ਨੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ। 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ।
  ਜਵਾਬ- ਇਹ ਗੱਲਾਂ ਕੀਤੀਆਂ ਜਾ ਰਹੀਆਂ ਹਨ ਕਿ 90% ਜ਼ੀਰੋ ਬਿੱਲ ਆਏ। 200 ਯੂਨਿਟ ਤਾਂ ਅਸੀਂ ਹੀ ਦੇ ਰਹੇ ਸੀ। 100 ਯੂਨਿਟ ਵੱਧ ਦੇ ਕੇ ਇਹਨਾਂ ਨੇ ਕਿਵੇਂ ਲੋਕਾਂ ਦੇ ਬਿੱਲ ਜ਼ੀਰੋ ਕਰ ਦਿੱਤੇ। ਇਹ ਆਮ ਆਦਮੀ ਪਾਰਟੀ ਦੀ ਆਦਤ ਹੈ ਕਿ 100 ਵਾਰ ਝੂਠ ਬੋਲਣਾ ਹੈ ਤੇ ਫਿਰ ਲੋਕ ਉਸਨੂੰ ਹੀ ਸੱਚ ਮੰਨ ਲੈਂਦੇ ਹਨ।  ਗੁਜਰਾਤ, ਹਿਮਾਚਲ ਵਿਚ 'ਆਪ' ਨੇ ਕਰੋੜਾਂ ਰੁਪਏ ਲਗਾ ਦਿੱਤੇ ਪਰ ਉਥੋਂ ਨਤੀਜਾ ਕੀ ਆਇਆ।

ਸਵਾਲ- ਅੱਜ ਹਰ ਪਾਰਟੀ ਇਸ਼ਤਿਹਾਰ 'ਤੇ ਚੱਲ ਰਹੀ ਹੈ। ਭਾਜਪਾ ਵੀ ਇਸ਼ਤਿਹਾਰ ਦੇ ਰਹੀ ਹੈ। ਇਹ ਤੁਹਾਡੀ ਕਮਜ਼ੋਰੀ ਹੈ ਤਾਂ ਉਹਨਾਂ ਦੀ ਖਾਮੀ ਹੈ।  ਜਵਾਬ-ਇਹ ਸਾਡੀ ਕਮਜ਼ੋਰੀ ਤਾਂ ਨਹੀਂ ਸੀ। ਤੁਸੀਂ ਵੇਖੋ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਬਦਲ ਦਿੱਤਾ ਪਰ ਲੋਕ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦੇ ਹਨ। ਠੀਕ ਹੈ ਅਸੀਂ ਇਸ਼ਤਿਹਾਰ ਨਹੀਂ ਦੇ ਸਕੇ ਪਰ ਜ਼ਿਆਦਾ ਇਸ਼ਤਿਹਾਰਬਾਜ਼ੀ ਚੰਗੀ ਗੱਲ ਨਹੀਂ ਹੈ। ਮਸ਼ਹੂਰੀ ਨਾਲ ਤੁਸੀਂ ਨਕਲੀ ਚੀਜ਼ ਨੂੰ ਪ੍ਰਮੋਟ ਕਰਕੇ ਵੇਚ ਦੇਵੋਗੇ ਪਰ ਜਦੋਂ ਕੋਈ ਉਸ ਨੂੰ ਵਰਤੇਗਾ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਇਸ ਵਿਚ ਦਮ ਨਹੀਂ ਹੈ। ਇਸੇ ਕਰਕੇ 'ਆਪ' ਸਰਕਾਰ 9 ਮਹੀਨਿਆਂ ਵਿਚ ਫਲਾਪ ਹੋ ਗਈ।

ਸਵਾਲ-  ਭਾਰਤ ਜੋੜੋ ਯਾਤਰਾ ਪੰਜਾਬ ਆਉਣ ਲੱਗੀ ਹੈ। ਉਥੋਂ ਅਸੀਂ ਕੀ ਉਮੀਦ ਰੱਖਾਂਗੇ?
ਜਵਾਬ-  ਮੈਨੂੰ ਲੱਗਦਾ ਹੈ ਕਿ ਭਾਰਤ ਜੋੜੋ ਯਾਤਰਾ ਇਕ ਬੜੀ ਇਤਿਹਾਸਤਕ ਯਾਤਰਾ ਹੈ। ਰਾਹੁਲ ਜੀ ਨੇ ਬਹੁਤ ਵੱਡਾ ਫੈਸਲਾ ਲਿਆ। ਰਾਹੁਲ ਗਾਂਧੀ ਦੀ ਛਵੀ ਲੋਕਾਂ ਨੇ ਇਸ ਤਰ੍ਹਾਂ ਬਣਾਈ ਸੀ ਕਿ ਰਾਹੁਲ ਗਾਂਧੀ ਇਸ ਤਰ੍ਹਾਂ, ਉਸ ਤਰ੍ਹਾਂ ਹਨ। ਉਹਨਾਂ ਨੂੰ ਲੋਕ ਸੋਸ਼ਲ ਮੀਡੀਆ 'ਤੇ ਟਰੋਲ ਕਰਦੇ ਸਨ।

ਸਵਾਲ-  ਪੱਪੂ ਦਾ ਉਹਨਾਂ ਨੇ ਆਪਣੇ ਆਪ ਤੋਂ ਟੈਗ ਉਤਾਰ ਦਿੱਤਾ।
ਜਵਾਬ- ਬਿਲਕੁਲ, ਰੋਜ਼ ਸਵੇਰ 5 ਵਜੇ ਉਠਣਾ, ਸਾਢੇ ਪੰਜ ਬ੍ਰੇਕਫਾਸਟ ਤੇ 6 ਵਜੇ ਸੜਕ 'ਤੇ ਹੁੰਦੇ ਸਨ। ਮੈਂ ਉਹਨਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਆਪਾਂ  ਸਮਾਂ ਬਦਲ ਲਈਏ ਕਿਉਂਕਿ ਹੁਣ ਠੰਢ ਬਹੁਤ ਹੈ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ  ਪੰਜਾਬ ਦੇ ਕਿਸਾਨ ਮਜ਼ਦੂਰ ਕਿੰਨੇ ਵਜੇ ਉਠਦਾ ਹੈ। ਮੈਂ ਕਿਹਾ 4 ਵਜੇ ਉਠਦਾ ਹੈ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਕਿਸਾਨ 4 ਵਜੇ ਉਠ ਸਕਦਾ ਫਿਰ ਮੈਂ 6 ਵਜੇ ਭਾਰਤ ਜੋੜੋ ਯਾਤਰਾ ਲੈ ਕੇ ਕਿਉਂਕਿ ਨਹੀਂ ਜਾ ਸਕਦਾ।

ਸਵਾਲ- ਤੁਸੀਂ ਕਹਿਣਾ ਸੀ ਕਿ ਪੰਜਾਬ ਦੇ ਕਾਂਗਰਸੀ ਨਹੀਂ ਉਠ ਸਕਦੇ।
ਜਵਾਬ- ਨਹੀਂ, ਪੰਜਾਬ ਦੇ ਕਾਂਗਰਸੀ ਤਾਂ ਤਿੰਨ ਵਜੇ ਉਠ ਸਕਦੇ ਹਨ। ਨਹੀਂ ਉਠਣ ਵਾਲੇ ਚਲੇ ਗਏ।

ਸਵਾਲ- ਸ਼ਹਿਜ਼ਾਦਾ ਇਕੱਲਾ ਰਾਹੁਲ ਗਾਂਧੀ ਨਹੀਂ ਹੈ,ਪੂਰੀ ਕਾਂਗਰਸ ਸ਼ਹਿਜਾਂਦਿਆਂ ਨਾਲ ਭਰੀ ਪਈ ਹੈ।
 ਜਵਾਬ- ਰਾਹੁਲ ਗਾਂਧੀ ਦੇ ਸਿਰ 'ਚ ਤਾਂ ਬਦਨਾਮੀ ਪਾਈ ਜਾਂਦੀ ਹੈ। ਪੰਜਾਬ 'ਚ ਜੋ ਕਾਂਗਰਸੀ ਚਾਹੁੰਦੇ ਸਨ ਉਹੀ ਹੋਇਆ। ਅਸੀਂ ਸਾਰੇ ਆਗੂਆਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਚਾਹੀਦਾ ਹੈ। ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਹੁਣ ਕੰਮ ਨਹੀਂ ਸਕਦੇ ਉਹਨਾਂ ਨੇ ਕੈਪਟਨ ਨੂੰ ਸੀਐਮ ਦੀ ਕੁਰਸੀ ਤੋਂ ਲਾਹ ਦਿੱਤਾ। ਰਾਹੁਲ ਗਾਂਧੀ ਆਪਣੇ ਮਨ ਦੀ ਗੱਲ ਤਾਂ ਕਿਸੇ 'ਤੇ ਥੋਪ ਦੇ ਹੀ ਨਹੀਂ ਉਹਨਾਂ ਨੂੰ ਜਿਵੇਂ ਕੋਈ ਕਹਿੰਦਾ ਉਹ ਉਵੇਂ ਕਰ ਲੈਂਦੇ।  

ਸਵਾਲ- ਇਹ ਗਲਤ ਨਹੀਂ ਹੈ ਕਿਉਂਕਿ ਇਕ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਆਪ ਫੈਸਲੇ ਲੈਣੇ ਚਾਹੀਦੇ ਹਨ ਉਹਨਾਂ ਨੂੰ ਥੋੜੀ ਸਖਤਾਈ ਕਰਨੀ ਚਾਹੀਦੀ ਹੈ।
ਜਵਾਬ-  ਥੋੜੀ ਨਹੀਂ, ਜ਼ਿਆਦਾ ਸਖਤਾਈ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਵਿਚ  ਗੱਲ ਫੜਨ ਦੀ ਕੋਈ ਕਮੀ ਨਹੀਂ ਹੈ। ਹੁਣ ਉਹਨਾਂ ਨੂੰ ਪਤਾ ਹੈ ਰਾਜਸਥਾਨ ਵਿਚ ਕੀ ਹੋ ਰਿਹਾ ਹੈ।  ਉਹਨਾਂ ਨੂੰ ਇਹ ਵੀ ਪਤਾ ਪੰਜਾਬ ਵਿਚ ਕੀ ਹੋ ਰਿਹਾ ਹੈ। ਜਿਹੜੀ ਗੱਲ ਮੈਨੂੰ ਨਹੀਂ ਪਤਾ ਉਹਨਾਂ ਨੂੰ ਇਕ-ਇਕ ਗੱਲ ਪਤਾ।  ਤੁਹਾਨੂੰ ਵੀ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦਾ ਸੱਦਾ ਆਇਆ। ਤੁਸੀਂ ਉਹਨਾਂ ਤੋਂ ਕੁਝ ਵੀ ਪੁੱਛ ਲੈਣਾ। ਉਹ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ।

ਸਵਾਲ-   26 ਜਨਵਰੀ ਨੂੰ ਨਵਜੋਤ ਸਿੱਧੂ ਜੇਲ੍ਹ 'ਚੋਂ ਬਾਹਰ ਆਉਣਗੇ। ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ।
ਜਵਾਬ- ਮੈਨੂੰ ਨਹੀਂ ਪਤਾ ਨਵਜੋਤ ਸਿੱਧੂ ਜੇਲ੍ਹ 'ਚੋਂ ਕਦੋਂ ਬਾਹਰ ਆਉਣਗੇ। ਮੈਂ ਤਾਂ ਕਹਿੰਦਾ ਹਾਂ ਕਿ  ਉਹ 26 ਤੋਂ ਵੀ ਪਹਿਲਾਂ ਜੇਲ੍ਹ 'ਚੋਂ ਬਾਹਰ ਆਉਣ। ਭਾਰਤ ਜੋੜੋ ਯਾਤਰਾ ਵਿਚ ਹਿੱਸਾ ਲੈਣ। ਤੁਹਾਨੂੰ ਕਿਉਂ ਲੱਗਦਾ ਸਾਡੇ ਵਿਚ ਜੰਗ ਹੋਵੇਗੀ।

ਸਵਾਲ- ਕਾਫੀ ਗੱਲਾਂ ਹੋ ਰਹੀਆਂ ਹਨ ਜੋ ਲੋਕ ਤੁਹਾਡੇ ਤੋਂ ਨਰਾਜ਼ ਹਨ ਉਹ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿਚ ਮਿਲਣ ਜਾ ਰਹੇ ਹਨ। ਮੀਟਿੰਗਾਂ ਕਰ ਰਹੇ ਹਨ।
 ਜਵਾਬ- ਮੈਨੂੰ ਲੱਗਦਾ ਮੇਰੇ ਨਾਲ ਤਾਂ ਕੋਈ ਵੀ ਨਰਾਜ਼ ਨਹੀਂ ਹੈ। ਹਾਂ ਜੇ ਕੋਈ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੁਝ ਵੱਖਰਾ ਕਰਨਾ ਚਾਹੁੰਦਾ ਤਾਂ ਜ਼ਰੂਰ ਕਰੇ।

 ਸਵਾਲ-  ਤੁਹਾਡੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੋਈ ਨਰਾਜ਼ਗੀ ਹੈ
ਜਵਾਬ- ਕੱਲ੍ਹ ਹੀ ਉਹ ਮੇਰੇ ਆਫਿਸ ਆ ਕੇ ਗਏ ਹਨ। ਅਸੀਂ ਦੋਨੋਂ ਇਕੱਠੇ ਬੈਠੇ। ਚਾਹ ਪੀਤੀ।
ਸਵਾਲ- ਸਾਬਕਾ ਮੁੱਖ ਮੰਤਰੀ ਚੰਨੀ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ 60 ਲੱਖ ਦਾ ਖਾਣਾ ਖਾ ਲਿਆ।
ਜਵਾਬ- ਕਿਸੇ ਨੇ ਮੈਨੂੰ ਪੁੱਛਿਆ ਹੀ ਨਹੀਂ। ਤੁਸੀਂ ਪਹਿਲੇ ਹੋ ਜਿਸ ਨੇ ਮੈਨੂੰ ਇਸ ਬਾਰੇ ਪੁੱਛਿਆ। ਪਹਿਲੀ ਗੱਲ ਇਹ ਸਾਬਕਾ ਮੁੱਖ ਮੰਤਰੀ ਚੰਨੀ ਦਾ ਕੰਮ ਹੀ ਨਹੀਂ ਹੈ। ਕਿਸੇ ਨੂੰ ਕੀ ਖਵਾਉਣਾ। ਇਹ ਚੰਨੀ ਦਾ ਕੰਮ ਨਹੀਂ ਹੈ। ਇਦਾਂ ਤਾਂ ਆਮ ਆਦਮੀ ਪਾਰਟੀ ਦੇ  ਬਹੁਤ ਬੰਦੇ ਦਿੱਲੀ ਤੋਂ ਆ ਰਹੇ ਹਨ ਜਿਨ੍ਹਾਂ 'ਤੇ ਕਰੋੜਾਂ ਰੁਪਏ ਦਾ ਖਰਚ ਹੋ ਰਿਹਾ ਹੈ। ਹੈਲੀਕਾਪਟਰ ਤਾਂ ਖੜ੍ਹਾ ਹੀ ਰਹਿੰਦਾ ਹੈ।  ਸੀਐਮ ਕੀ ਖਾ ਰਹੇ ਹਨ ਕੀ ਪਾ ਰਿਹਾ ਇਹ ਛੋਟੀਆਂ ਗੱਲਾਂ ਸਰਕਾਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਕੋਈ ਚੰਗੀ ਗੱਲ ਨਹੀਂ ਹੈ। ਖਰਚਾ ਤਾਂ ਫਿਰ ਅੱਜ ਵੀ ਹੋ ਰਿਹਾ। ਹੁਣ ਰਾਘਵ ਚੱਢਾ  ਪੰਜਾਬ ਆਉਂਦੇ ਉਹਨਾਂ 'ਤੇ ਵੀ ਖਰਚਾ ਹੁੰਦਾ। ਇਥੋਂ ਜੋ ਅਸੀਂ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ ਉਸ 'ਤੇ ਵੀ ਤਾਂ ਖਰਚਾ ਹੋ ਹੀ ਰਿਹਾ।

 ਸਵਾਲ- ਹਰੀਸ਼ ਚੌਧਰੀ ਵੀ ਤਾਂ ਪੰਜਾਬ ਵਿਚ ਆ ਕੇ ਰਹੇ ਸਨ।
ਜਵਾਬ- ਮੈਂ ਤਾਂ ਆਪ ਕਹਿ ਰਿਹਾ ਹਾਂ ਕਿ ਇਹੋ ਜਿਹੇ ਖਰਚੇ ਮੁੱਖ ਮੰਤਰੀਆਂ ਦੇ ਹੁੰਦੇ ਰਹਿੰਦੇ ਹਨ।  ਇਹ ਕੋਈ ਮੁੱਦਾ ਨਹੀਂ ਹੈ। ਇਹੋ ਜਿਹਾ ਸਿਸਟਮ ਨਾ ਬਣਾਓ ਕਿ ਫਿਰ ਹਰ ਰੋਜ਼ ਤੁਹਾਡੇ ਖਾਣੇ ਦਾ ਬਿੱਲ ਫਰੋਲੇ। ਜੇ ਕਾਂਗਰਸ ਨੇ ਵੀ ਇਹਨਾਂ ਵਾਂਗੂ ਇਸ਼ਤਿਹਾਰਬਾਜ਼ੀ ਤੇ ਰਾਜਨੀਤੀ ਕਰਦੀ ਤਾਂ ਅੱਜ ਸਾਡੀ ਸਰਕਾਰ ਬਣੀ ਹੁੰਦੀ।

ਸਵਾਲ- ਰਾਹੁਲ ਗਾਂਧੀ ਦੀ ਟੀ-ਸ਼ਰਟ ਵਿਚ ਹੀਟਰ ਲੱਗਾ ਹੈ।
ਜਵਾਬ, ਨਹੀਂ, ਹਾਂ ਉਹਨਾਂ ਦੇ ਦਿਮਾਗ ਵਿਚ ਜ਼ਰੂਰ ਹੀਟਰ ਲੱਗਾ ਹੈ।
ਸਵਾਲ- ਉਹ ਹੁਣ ਬਹੁਤ ਉਚਾ ਉਠ ਗਏ ਹਨ। ਉਹਨਾਂ ਨੂੰ ਹੁਣ ਨੀਵਿਆਂ ਨਾਲ ਗੱਲ ਕਰਨਾ ਔਖਾ ਹੋ ਜਾਵੇਗਾ।
ਜਵਾਬ- ਕਿਉਂ

 ਸਵਾਲ- ਕਿਉਂਕਿ ਜਿਥੋ ਸਿਆਸਤ ਖੇਡੀ ਜਾਂਦੀ ਹੈ ਉਥੋਂ ਰਾਹੁਲ ਗਾਂਧੀ ਦੀ ਸੋਚ ਹਾਈ ਫਾਈ ਹੋ ਗਈ।
ਜਵਾਬ- ਨਹੀਂ ਸੋਚ ਤਾਂ ਨਹੀਂ ਹੋਈ ਹਾਈ ਫਾਈ।
 ਸਵਾਲ- ਉਹਨਾਂ ਵਿਚ ਮੈਨੂੰ ਪਿਆਰ ਨਜ਼ਰ ਆਉਂਦਾ।
ਜਵਾਬ- ਤੁਸੀਂ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਂ ਇਸ ਭਾਰਤ ਜੋੜੋ ਯਾਤਰਾ ਦੇ ਮਾਧਿਅਮ ਜ਼ਰੀਏ ਨਫਰਤ ਦੇ ਬਜ਼ਾਰ ਵਿਚ ਪਿਆਰ ਦਾ ਬੀਜ਼  ਉਗਾ ਦਿੱਤਾ।

ਸਵਾਲ- ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ ਮੈਨੂੰ ਉਹਨਾਂ ਦੀਆਂ ਗੱਲਾਂ ਕਾਫੀ ਚੰਗੀਆਂ ਲੱਗਦੀਆਂ ਹਨ ਪਰ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਗੱਲ ਕੁਝ ਹੋਰ ਹੋ ਜਾਂਦੀ ਹੈ।
 ਜਵਾਬ-ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆਂ ਤਰੀਕਾ ਹੈ ਜਿਸ ਨਾਲ ਰਾਹੁਲ ਗਾਂਧੀ ਨੇ ਸਿੱਖਿਆ ਹੈ। ਉਹਨਾਂ ਨੂੰ ਯਾਤਰਾ ਰਾਹੀਂ ਬੇਰੁਜ਼ਗਾਰ ਲੋਕ ਮਿਲੇ, ਮਜ਼ਦੂਰ ਮਿਲੇ। ਹੁਣ ਰਾਹੁਲ ਗਾਂਧੀ ਦੇ ਮਨ ਵਿਚ ਸਾਰੇ ਸਵਾਲਾਂ ਦੇ ਜਵਾਬ ਹੋਣਗੇ।

ਸਵਾਲ- ਟੈਸਟ ਜ਼ਿਆਦਾ ਦੂਰ ਨਹੀਂ ਹੈ। ਟੈਸਟ ਹੋਵੇਗਾ ਕਿ ਪਿਆਰ ਨੂੰ ਵੋਟ ਵਿਚ ਕਿਵੇਂ ਤਬਦੀਲ ਕਰਨਾ ਹੈ।
 ਜਵਾਬ- ਤੁਹਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦੀ ਯਾਤਰਾ ਸਿਰਫ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹੈ ਜੋ ਬਿਲਕੁਲ ਗਲਤ ਹੈ। ਰਾਹੁਲ ਗਾਂਧੀ ਹੀ ਅਜਿਹੇ ਹਨ ਜੋ ਬੀਜੇਪੀ ਦੇ ਸਾਹਮਣੇ ਡੱਟ ਕੇ ਖੜੇ ਹਨ ਨਹੀਂ ਤਾਂ ਬਾਕੀ ਸਾਰੇ ਝੁਕ ਗਏ ਹਨ।

 ਸਵਾਲ-  ਉਹ ਕੋਈ ਸੰਤ ਸਿਪਾਹੀ ਨਹੀਂ ਹਨ ਜਿਨ੍ਹਾਂ ਨੇ ਐਨਜੀਓ ਚਲਾਉਣਾ ਹੈ। ਉਹਨਾਂ 'ਤੇ ਜ਼ਿੰਮੇਵਾਰੀ ਹੈ  ਉਹਨਾਂ ਨੇ ਦੇਸ਼ ਨੂੰ ਚਲਾਉਣਾ ਹੈ, ਕਾਂਗਰਸ ਨੂੰ ਜੋੜਨਾ ਹੈ।
 ਜਵਾਬ- ਬਿਲਕੁਲ
ਸਵਾਲ-ਸਰਕਾਰ ਬਣੀ ਨੂੰ 9 ਮਹੀਨੇ ਹੋ ਗਏ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜਵਾਬ- ਕੁਝ ਕਹਿਣ ਨੂੰ ਹੈ ਹੀ ਨਹੀਂ ਸਭ ਕੁਝ ਖਤਮ ਕਰ ਦਿੱਤਾ। ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਅਸੀਂ ਗੱਲਬਾਤ ਕਰ ਸਕੀਏ। ਪੰਜਾਬ ਖਤਮ ਕਰ ਦਿੱਤਾ, ਪੰਜਾਬੀਅਤ ਖਤਮ ਕਰ ਦਿੱਤੀ।

ਸਵਾਲ- ਪੰਜਾਬੀਅਤ ਮੇਰੇ ਸਾਹਮਣੇ ਬੈਠੀ ਹੈ।
ਜਵਾਬ-ਮੈਂ ਸਰਕਾਰ ਦੀ ਗੱਲ ਕਰ ਰਿਹਾ ਹਾਂ। ਸ਼ਾਇਦ ਇਸੇ ਕਰਕੇ ਮਨ ਵਿਚ ਪੱਗ ਦਾ ਖਿਆਲ ਆਇਆ ਹੋਵੇ। ਸਰਕਾਰ ਵਾਅਦਿਆਂ ਤੋਂ ਮੁੱਕਰ ਗਈ। ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ।

ਸਵਾਲ- ਤੁਸੀਂ ਸਾਰੇ ਜਾਣੇ ਕਹਿੰਦੇ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ। ਸਰਕਾਰ ਫੇਲ੍ਹ ਹੈ ਪਰ ਸਰਕਾਰ ਨੇ ਤਾਂ ਨਸ਼ੇ ਤੇ ਗੈਂਗਸਟਰ ਪੈਂਦਾ ਨਹੀਂ ਕੀਤੇ ਉਹ ਤਾਂ ਪਹਿਲਾਂ ਵੀ ਸਨ।
 ਜਵਾਬ- ਹਾਂ,ਪਹਿਲਾਂ ਦੇ ਹਨ ਪਰ ਹੁਣ ਸਰਕਾਰ ਬਣੀ ਨੂੰ 9 ਮਹੀਨੇ ਹੋ ਗਏ। ਸਰਕਾਰ ਉਹਨਾਂ ਨੂੰ ਖਤਮ ਕਰਨ ਲਈ ਕਦਮ ਚੁੱਕੇ। ਪੰਜਾਬ ਵਿਚ ਜੋ ਹੁਣ ਹਾਲਾਤ ਹਨ ਉਹ ਪਹਿਲਾਂ ਨਹੀਂ ਸਨ।
 ਸਵਾਲ- ਹਾਂ ਮੈਂ ਮੰਨਦੀ ਹਾਂ। ਕੈਪਟਨ ਦੀ ਸਰਕਾਰ ਵੇਲੇ ਪਹਿਲੇ 2 ਸਾਲ ਕਾਫੀ ਸੁਧਾਰ ਸੀ ਪਰ ਬਾਅਦ ਵਿਚ ਪਿੰਡ-ਪਿੰਡ ਨਸ਼ਿਆਂ ਵਿਕਿਆ। ਲੋਕਾਂ ਨੇ ਆਪਣੀ ਨਰਾਜ਼ਗੀ ਦਿਖਾਈ।
ਜਵਾਬ- ਮੈਂ ਤਾਂ ਆਪ ਕਹਿਣਾ ਲੋਕ ਨਰਾਜ਼ ਸਨ। ਜੇ ਸਰਕਾਰ ਠੀਕ ਚੱਲਦੀ ਹੁੰਦੀ ਫਿਰ ਦੁਬਾਰਾ ਕਾਂਗਰਸ ਦੀ ਸਰਕਾਰ ਬਣਦੀ।

ਸਵਾਲ- ਸਰਕਾਰ ਨੇ 800 ਕਰੋੜ ਦੇ ਨਸ਼ੇ ਸਾੜੇ। ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਕਦਮ ਤਾਂ ਚੁੱਕ ਰਹੀ ਹੈ।
 ਜਵਾਬ- ਮੈਂ ਤਾਂ ਵਿਰੋਧੀ ਧਿਰ ਦਾ ਨੇਤਾ ਹਾਂ। ਮੈਂ ਤਾਂ ਕਹਿਣਾ ਹੈ ਕਿ ਨਸ਼ੇ ਵਿਕ ਰਹੇ ਹਨ।
 ਸਵਾਲ- ਤੁਸੀਂ ਇਕ ਚੀਜ਼ ਕਹਿ ਸਕਦੇ ਹੋ ਜੋ ਸਰਕਾਰ ਨੇ ਵਧੀ ਕੀਤੀ ਹੋਵੇ।
ਜਵਾਬ- ਸਮਝ ਨਹੀਂ ਆ ਰਹੀ ਹਜੇ। ਸਰਕਾਰ ਚੱਲ ਹੀ ਨਹੀਂ ਰਹੀ। ਹਾਂ ਜਮੀਨਾਂ ਛਡਵਾਉਣ ਵਾਲਾ ਚੰਗਾ ਕੰਮ ਸੀ ਪਰ ਉਹ ਵੀ ਹਜੇ ਤੱਕ ਨਹੀਂ ਛੁੱਟ ਰਹੀਆਂ।
ਸਵਾਲ- ਮੇਰੀ ਨਵੇਂ ਸਾਲ ਦੀ ਪਹਿਲੀ ਇੰਟਰਵਿਊ ਹੈ।
 ਜਵਾਬ- ਮੇਰੀ ਵੀ ਪਹਿਲੀ ਹੀ ਹੈ।
 ਸਵਾਲ- ਚਲੋ ਇਕ ਕੰਮ ਦੱਸ ਦਿਓ ਸਰਕਾਰ ਨੇ ਦੋ ਚੰਗਾ ਕੀਤਾ ਹੋਵੇ।
ਜਵਾਬ- ਜ਼ਮੀਨਾਂ ਛਡਵਾਉਣ ਵਾਲਾ ਕੰਮ ਚੰਗਾ ਸੀ ਪੈਨਸ਼ਨਾਂ ਵਾਲਾ ਕੰਮ ਵੀ ਚੰਗਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement