Khanuri Border News : ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਕਿਸਾਨ ਮੌਤ

By : BALJINDERK

Published : Jan 5, 2025, 5:27 pm IST
Updated : Jan 5, 2025, 5:27 pm IST
SHARE ARTICLE
ਮ੍ਰਿਤਕ ਸੁਖਮੰਦਰ ਸਿੰਘ 60 ਸਾਲਾ ਦੀ ਫਾਈਅਲ ਫੋਟੋ
ਮ੍ਰਿਤਕ ਸੁਖਮੰਦਰ ਸਿੰਘ 60 ਸਾਲਾ ਦੀ ਫਾਈਅਲ ਫੋਟੋ

Khanuri Border News : ਖਨੌਰੀ ਮੋਰਚੇ ’ਚ ਪੈਦਲ ਜਾਂਦੇ ਸਮੇਂ ਵਾਪਰਿਆ ਹਾਦਸਾ 

Khanuri Border News in Punjbai: ਬੀਤੇ ਕੱਲ੍ਹ ਖਨੌਰੀ ਬਾਰਡਰ ’ਤੇ ਹੋਈ ਕਿਸਾਨ ਮਹਾ ਪੰਚਾਇਤ ਵਿਚ ਸ਼ਾਮਲ ਹੋਣ ਗਏ ਪਿੰਡ ਕਾਸਮ ਭੱਟੀ ਦੇ ਕਰੀਬ 60 ਸਾਲਾ ਕਿਸਾਨ ਸੁਖਮੰਦਰ ਸਿੰਘ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨ ਸੁਖਮੰਦਰ ਸਿੰਘ 5 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਡੱਲੇਵਾਲੇ ਦੀ ਹਮਾਇਤ ਤੇ ਕਿਸਾਨ ਮੋਰਚੇ ਵਿਚ ਗਿਆ ਸੀ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦਸਿਆ ਕਿ ਸੁਖਮੰਦਰ ਸਿੰਘ ਨੇੜਲੇ ਪਿੰਡਾਂ ਦੇ ਕਿਸਾਨਾਂ ਨਾਲ ਖਨੌਰੀ ਬਾਰਡਰ ਤੇ ਗਿਆ ਸੀ ਜੋ ਹਾਲੇ ਮੋਰਚੇ ਤੋਂ ਕਰੀਬ 1 ਕਿਲੋ ਮੀਟਰ ਪਿੱਛੇ ਹੀ ਸਨ ਤਾਂ ਪੈਦਲ ਤੁਰੇ ਜਾਂਦਿਆਂ ਨੂੰ ਕਿਸੇ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ’ਤੇ ਮੌਤ ਹੋ ਗਈ। 

ਪਿੰਡ ਵਾਸੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਖਨੌਰੀ ਮੋਰਚੇ ’ਤੇ ਲਿਜਾਇਆ ਜਾਵੇਗਾ ਅਤੇ ਬਾਅਦ ’ਚ ਪਿੰਡ ਲਿਆ ਕਿ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਅੰਤਿਮ ਸਸਕਾਰ ਕੱਲ੍ਹ ਹੀ ਹੋ ਸਕੇਗਾ। ਉਨ੍ਹਾਂ ਕਿਹਾ ਸੁਖਮੰਦਰ ਸਿੰਘ ਨੇ ਵੀ ਬਾਕੀ ਕਿਸਾਨਾਂ ਮੋਰਚੇ ਦੇ ਸ਼ਹੀਦਾਂ ਵਾਂਗ ਸ਼ਹਾਦਤ ਦਿੱਤੀ ਹੈ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲੇ ਕਿਸਾਨ ਸੰਘਰਸ਼ ’ਚ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਅਤੇ ਹੁਣ ਵੀ ਕਈ ਕਿਸਾਨ ਸ਼ਹੀਦ ਹੋ ਚੁਕੇ ਹਨ। ਇਸ ਲਈ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਜੋ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਸਕਣ। ਨਾਲ ਹੀ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦਾ ਕਿਸਾਨੀ ਕਰਜਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਆਰਥਿਕ ਮਦਦ ਦਿੱਤੀ ਜਾਵੇ।

(For more news apart from farmer died due being hit by unknown vehicle, accident occurred while walking in Khannoori Morche News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement