ਜਾਣੋਂ 6,7,8 ਫ਼ਰਵਰੀ ਨੂੰ ਕਿਹੜੀ-ਕਿਹੜੀ ਥਾਂ ‘ਤੇ ਹੋ ਸਕਦੀ ਹੈ ਬਾਰਿਸ਼
Published : Feb 5, 2019, 3:45 pm IST
Updated : Feb 5, 2019, 3:45 pm IST
SHARE ARTICLE
Rain
Rain

ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ ਨੂੰ ਇੱਕ ਤੋਂ ਬਾਅਦ ਇੱਕ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਹੈ ਇਸੇ ਤਰ੍ਹਾਂ ਫ਼ਰਵਰੀ ਅਤੇ ਮਾਰਚ ਮਹੀਨੇ ਦੌਰਾਨ ਵੀ ਥੋੜ੍ਹੇ....

ਚੰਡੀਗੜ੍ਹ : ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ ਨੂੰ ਇੱਕ ਤੋਂ ਬਾਅਦ ਇੱਕ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਹੈ ਇਸੇ ਤਰ੍ਹਾਂ ਫ਼ਰਵਰੀ ਅਤੇ ਮਾਰਚ ਮਹੀਨੇ ਦੌਰਾਨ ਵੀ ਥੋੜ੍ਹੇ-ਥੋੜ੍ਹੇ ਵਕਫ਼ੇ ਤੋਂ ਚੰਗੇ ਪੱਛਮੀ ਸਿਸਟਮਾਂ ਦੀ ਆਉਣੀ ਜਾਣੀ ਬਣੀ ਰਹੇਗੀ, ਤੇਜ ਐਕਟਿਵ ਪੱਛਮੀ ਸਿਸਟਮ ਅੱਜ ਰਾਤ ਤੋਂ ਪਹਾੜੀ ਖੇਤਰਾ ਨੂੰ ਪ੍ਰਭਾਵਿਤ ਕਰੇਗਾ।

Rain Rain

ਜਿਸ ਨਾਲ ਕੱਲ੍ਹ ਪੱਛਮੀ ਰਾਜਸਥਾਨ ਤੇ ਹਵਾਵਾਂ ਦਾ ਸਰਕੁਲੈਸ਼ਨ ਵਿਕਸਿਤ ਹੋਵੇਗਾ ਜੋ ਅਰਬ-ਸਾਗਰ ਦੀਆਂ ਨਮੀ ਭਰਪੂਰ ਹਵਾਵਾਂ ਨੂੰ ਅਪਣੇ ਨਾਲ ਲੈ ਪੰਜਾਬ ਹਰਿਆਣਾ ਵੱਲ ਵਧੇਗਾ ਜਿਸ ਦੇ ਚੱਲਦਿਆ ਕੱਲ੍ਹ ਪੰਜਾਬ ਦੇ ਇੱਕ ਦੋ ਖੇਤਰਾਂ ਵਿਚ ਹਲਕੀ ਬਾਰਿਸ਼ ਵੇਖੀ ਜਾਵੇਗੀ ਜਦ ਕਿ 7 ਅਤੇ 8 ਫ਼ਰਵਰੀ ਵਿਚਕਾਰ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਖੇਤਰਾਂ ਵਿਚ ਤੇਜ ਹਵਾਵਾ ਚੱਲਣ ਅਤੇ ਗਰਜ-ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਅਤੇ ਕਿਤੇ-ਕਿਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ, ਹਾਲਾਂਕਿ 8 ਫ਼ਰਵਰੀ ਤੋਂ ਬਾਰਿਸ਼ ਵਿਚ ਕਮੀ ਆਵੇਗੀ ਪਰ ਕਿਤੇ ਕਿਤੇ ਮੌਸਮੀ ਹਲ-ਚਲ ਬਣੀ ਰਹੇਗੀ।

Weather Report Weather Report

ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਪਠਾਨਕੋਟ, ਹੁਸਿਆਰਪੁਰ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਨਵਾਂ ਸ਼ਹਿਰ, ਨੰਗਲ, ਅਨੰਦਪੁਰ ਸਾਹਿਬ, ਅਤੇ ਚੰਡੀਗੜ੍ਹ ਦੇ ਕਈਂ ਹਿੱਸਿਆਂ ਵਿਚ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਮੀਂਹ ਦੀ ਸੰਭਾਵਨਾ ਹੈ। ਜਦਕਿ ਫਿਰੋਜਪੁਰ, ਬਠਿੰਡਾ, ਮਾਨਸਾ, ਮੁਕਤਸਰ ਦੇ ਕਈਂ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ, ਤਿੰਨਾਂ ਪਹਾੜੀ ਸੂਬਿਆਂ ਵਿਚ ਭਾਰੀ ਤੋਂ ਭਾਰੀ ਭਰਵਾਰੀ ਅਤੇ ਬਰਫ਼ੀਲੇ ਤੂਫ਼ਾਨ ਦੀ ਵੀ ਸੰਭਾਵਨਾ ਹੈ।

Weather Weather

ਆਉਂਦੇ 1-2 ਦਿਨ ਵਿਚ ਰਾਤਾਂ ਦੇ ਤਾਪਮਾਨ ਵਿਚ ਵਾਧਾ ਹੋਵੇਗਾ ਉਥੇ ਹੀ ਦਿਨ ਦੇ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਵੀ ਮਿਲੇਗੀ, 7-8 ਫ਼ਰਵਰੀ ਬੱਦਲਵਾਈ ਅਤੇ ਮੀਂਹ ਕਾਰਨ ਕੁਝ ਖੇਤਰਾਂ ਵਿਚ ਬਹੁਤ ਠੰਡਾ ਦਿਨ ਰਹਿਣ ਦੀ ਸੰਭਾਵਨਾ ਹੈ।

Rain Rain

9 ਫ਼ਰਵਰੀ ਤੋਂ ਪੱਛਮੀ ਸਿਸਟਮ ਅੱਗੇ ਨਿਕਲਦਿਆਂ ਹੀ ਰਾਤਾਂ ਦੇ ਤਾਪਮਾਨ ਵਿਚ 4-5 ਤੱਕ ਗਿਰਾਵਟ ਦਰਜ ਹੋ ਸਕਦੀ ਹੈ ਅਤੇ ਥੋੜੇ ਦਿਨਾਂ ਲਈ ਚੰਗੀ ਠੰਡ ਦੀ ਵਾਪਸੀ ਹੋਣਾ ਤੈਅ ਹੈ, ਅੱਧ ਫਰਵਰੀ ਨੇੜੇ ਇੱਕ ਹੋਰ ਪੱਛਮੀ ਸਿਸਟਮ ਐਕਟਿਵ ਹੋਣ ਦੀ ਉਮੀਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement