
ਹਾਲ ਹੀ 'ਚ ਬੀਜੇਪੀ ਵਿਚ ਸ਼ਾਮਿਲ ਹੋਈ ਅਦਾਕਾਰਾ ਮੌਸਮੀ ਚੈਟਰਜੀ ਨੇ ਇਕ ਐਂਕਰ 'ਤੇ ਤੰਜ ਕਸਦੇ ਹੋਏ ਉਨ੍ਹਾਂ ਨੂੰ ਠੀਕ ਕਪੜੇ ਪਹਿਨਣ ਦੀ ਨਸੀਹਤ ਦੇ ਦਿਤੀ...
ਸੂਰਤ : ਹਾਲ ਹੀ 'ਚ ਬੀਜੇਪੀ ਵਿਚ ਸ਼ਾਮਿਲ ਹੋਈ ਅਦਾਕਾਰਾ ਮੌਸਮੀ ਚੈਟਰਜੀ ਨੇ ਇਕ ਐਂਕਰ 'ਤੇ ਤੰਜ ਕਸਦੇ ਹੋਏ ਉਨ੍ਹਾਂ ਨੂੰ ਠੀਕ ਕਪੜੇ ਪਹਿਨਣ ਦੀ ਨਸੀਹਤ ਦੇ ਦਿਤੀ। ਦਰਅਸਲ ਮੌਸਮੀ ਚੈਟਰਜੀ ਗੁਜਰਾਤ ਦੇ ਸੂਰਤ ਵਿਚ ਇਕ ਇਵੈਂਟ ਵਿਚ ਸ਼ਾਮਿਲ ਹੋਈਆਂ ਸਨ। ਇਥੇ ਉਨ੍ਹਾਂ ਨੇ ਇਕ ਐਂਕਰ ਦੇ ਕਪੜਿਆਂ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਹਾਨੂੰ ਜਗ੍ਹਾ ਦੇ ਹਿਸਾਬ ਨਾਲ ਕਪੜੇ ਪਹਿਨਣੇ ਚਾਹੀਦੇ ਹਨ।
Moushumi Chatterjee criticises female anchor
ਦੱਸ ਦਈਏ ਕਿ ਐਂਕਰ ਨੇ ਇਵੈਂਟ ਵਿਚ ਕੈਜ਼ੁਅਲ ਪੈਂਟ ਸੂਟ ਪਾਇਆ ਸੀ। ਮੌਸਮੀ ਚੈਟਰਜੀ ਨੇ ਇਵੈਂਟ ਵਿਚ ਐਂਕਰ ਨੂੰ ਕਿਹਾ ਕਿ ਤੁਸੀਂ ਜਗ੍ਹਾ ਦੇ ਹਿਸਾਬ ਨਾਲ ਇਹ ਸਮਝੋ ਕਿ ਕੀ ਪਹਿਨਣਾ ਚਾਹੀਦਾ ਹੈ। ਮੰਦਿਰ ਵਿਚ ਤੁਸੀਂ ਜੀਨਸ ਪਹਿਨ ਕੇ ਜਾ ਨਹੀਂ ਸਕਦੀਆਂ ਹਨ, ਇਸ ਨਾਲ ਤੁਹਾਨੂੰ ਤਕਲੀਫ਼ ਹੋਵੋਗੇ, ਤਾਂ ਇਸ ਤੋਂ ਵਧੀਆ ਸਲਵਾਰ ਕਮੀਜ਼ ਪਾ ਲਓ, ਸਾੜ੍ਹੀ ਪਾ ਲਓ, ਲਹਿੰਗਾ ਚੋਲੀ ਪਾ ਲਓ।
Moushumi Chatterjee to an anchor
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਾਡੀ ਵਿਰਾਸਤ ਹੈ, ਸਾਡੀ ਸੰਸਕ੍ਰਿਤੀ ਹੈ। ਮੌਸਮੀ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਮਾੜਾ ਲਗੇ ਤਾਂ ਸਾਰੀ ਪਰ ਮੈਨੂੰ ਲਗਿਆ ਕਿ ਮੈਂ ਇਕ ਮਾਂ ਦੀ ਤਰ੍ਹਾਂ ਤੁਹਾਨੂੰ ਕਹਿ ਰਹੀ ਹਾਂ। ਦੱਸ ਦਈਏ ਕਿ ਮੌਸਮੀ ਚੈਟਰਜੀ ਇਸ ਮਹੀਨੇ ਬੀਜੇਪੀ ਦਾ ਹਿੱਸਾ ਬਣੀ ਹਾਂ।