
ਭਾਜਪਾ ਅਤੇ ਆਰਐਸਐਸ ਦੇ ਦੰਗਾਕਾਰੀਆਂ ਨੇ ਕਿਸਾਨ ਕੈਂਪ 'ਤੇ ਹਮਲਾ ਕਰ ਕੇ ਖ਼ੂਨੀ ਹੋਲੀ ਖੇਡੀ: ਕਿਸਾਨ ਆਗੂ
ਕੈਂਪ 'ਤੇ ਹਮਲਾ ਕਰ ਕੇ ਖ਼ੂਨੀ ਹੋਲੀ ਖੇਡੀ: ਕਿਸਾਨ ਆਗੂ
ਗਿ੍ਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 5 ਫ਼ਰਵਰੀ (ਸੱਤੀ) : ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਦਾਅਵੇ ਕਰਮ ਵਾਲੀ ਭਾਜਪਾ ਸਰਕਾਰ ਇਹ ਦਸੇ ਕਿ ਪ੍ਰਾਈਵੇਟ ਹਿਸੇਦਾਰੀ ਰਾਹੀਂ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ ਉਥੇ ਕਿਸਾਨ ਕੋਲੋਂ ਕਣਕ, ਝੋਨਾਂ, ਐਮਐਸਪੀ ਰੇਟ ਤੋਂ ਸੱਤ ਅੱਠ ਸੌ ਰੁਪੈ ਘਟ ਰੇਟ 'ਤੇ ਵਪਾਰੀ ਲੁਟ ਕੇ ਪੰਜਾਬ ਦੀਆਂ ਮੰਡੀਆਂ ਵਿਚ ਲਿਆ ਕੇ ਕਿਉਾ ਵੇਚਦੇ ਹਨ ? ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਅਪਣੇ ਪ੍ਰੈੱਸ ਬਿਆਨ ਦੁਆਰਾ ਕਿਹਾ ਕਿ ਡੇਅਰੀ/ ਪੋਲਟਰੀ ਫ਼ਾਰਮ, ਸ਼ਹਿਦ, ਮੱਖੀ ਪਾਲਣ, ਸਬਜ਼ੀ ਫਲ ਆਦਿ ਪ੍ਰਾਈਵੇਟ ਖੇਤਰ ਅਧੀਨ ਹਨ, ਕੀ ਮੋਦੀ ਦੀ ਸਰਕਾਰ ਦਸ ਸਕਦੀ ਹੈ ਕਿ ਉਹ ਕਿਸਾਨ ਕਿਉਾ ਨਹੀਂ ਬਾਦਸ਼ਾਹ ਬਣ ਸਕੇ |
ਉਨ੍ਹਾਂ ਕਿਹਾ ਕਿ ਤੋਮਰ ਸਾਬ ਤੁਹਾਡੀ ਸਰਕਾਰ ਵਲੋਂ ਬੀਜੇਪੀ ਅਤੇ ਆਰਐਸਐਸ ਦੇ ਦੰਗਾਕਾਰੀਆਂ ਦੁਆਰਾ ਕਿਸਾਨਾਂ ਦੇ ਕੈਂਪ 'ਤੇ ਹਮਲਾ ਕਰ ਕੇ ਖ਼ੂਨ ਦੀ ਹੋਲੀ ਖੇਡੀ ਗਈ ਹੈ ਪਰ ਅੱਜ ਤਕ ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਨਹੀਂ ਹੋਈ ਨਾ ਹੀ ਤੁਹਾਡੀ ਸਰਕਾਰ ਇਨ੍ਹਾਂ ਸੁਆਲਾਂ 'ਤੇ ਹੀ ਕੁਝ ਬੋਲੀ ਹੈ |
ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗਿ੍ਫ਼ਤਾਰ ਕੀਤੇ ਸਾਰੇ ਨੌਜਵਾਨਾਂ ਕਿਸਾਨਾਂ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਕਿਸਾਨ ਦੇ ਕੈਂਪਾਂ ਦੇ ਕੋਲ ਤੰਗ ਕੀਤੀ ਗਈ ਬੈਰੀਕੇਡਿੰਗ ਪਿਛੇ ਕੀਤੀ ਜਾਵੇ ਅਤੇ ਸਾਫ਼ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਦੀ ਸਹੂਲਤ ਨੂੰ ਬਹਾਲ ਕੀਤਾ ਜਾਵੇ | ਆਮ ਤਰ੍ਹਾਂ ਦੇ ਹਾਲਾਤ ਪੈਦਾ ਕਰਨ 'ਤੇ ਹੀ ਗਲਬਾਤ ਸੰਭਵ ਹੋ ਸਕੇਗੀ | ਜਿਹੜੇ ਕਿਸਾਨ ਜੇਲਾਂ ਵਿਚ ਬੰਦ ਹਨ ਜੇਲ ਅਧਿਕਾਰੀਆਂ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਹੈ ਇਸ ਕਾਰਣ ਉਨ੍ਹਾਂ ਦੇ ਵਾਰਸਾਂ ਨੂੰ ਵੀ ਅਪੀਲ ਹੈ ਕਿ 14 ਦਿimageਨਾਂ ਤੋਂ ਬਾਅਦ ਹੀ ਮਿਲਣ ਆਇਆ ਜਾਵੇ |
ਜਥੇਬੰਦੀ ਦੇ ਨਾਲ ਸੰਪਰਕ ਕੀਤਾ ਜਾਵੇ ਤਾਲਮੇਲ ਕਮੇਟੀ ਦੇ ਨਾਲ ਮਿਲ ਕੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਰਕਾਬਗੰਜ ਵਿਖੇ ਕੀਤਾ ਗਿਆ ਹੈ | ਇਸ ਸਮੇਂ ਪ੍ਰਮੁਖ ਆਗੂ ਜਸਵੀਰ ਸਿੰਘ ਪਿਦੀ, ਸੁਖਵਿੰਦਰ ਸਿੰਘ ਸਭਰਾ ਆਦਿ ਹਾਜ਼ਰ ਸਨ |