Himachal News: ਹਿਮਾਚਲ 'ਚ ਸਤਲੁਜ ਦਰਿਆ 'ਚ ਡਿੱਗੀ ਕਾਰ, ਡਰਾਈਵਰ ਦੀ ਹੋਈ ਮੌਤ

By : GAGANDEEP

Published : Feb 5, 2024, 1:26 pm IST
Updated : Feb 5, 2024, 1:26 pm IST
SHARE ARTICLE
A car fell into the Sutlej river in Himachal news in punjabi
A car fell into the Sutlej river in Himachal news in punjabi

Himachal News: ਜਦਕਿ ਸੈਲਾਨੀ ਗੰਭੀਰ ਜ਼ਖ਼ਮੀ, ਦੂਜਾ ਲਾਪਤਾ

A Car Fell into the Sutlej river in Himachal news in punjabi : ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਇਨੋਵਾ ਕਾਰ ਸਤਲੁਜ ਦਰਿਆ 'ਚ ਡਿੱਗ ਗਈ। ਹਾਦਸੇ ਵਿਚ ਡਰਾਈਵਰ ਦੀ ਮੌਤ ਹੋ ਗਈ। ਤਾਮਿਲਨਾਡੂ ਦਾ ਸੈਲਾਨੀ 16 ਘੰਟਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਹੈ। ਇਕ ਸੈਲਾਨੀ ਗੰਭੀਰ ਜ਼ਖ਼ਮੀ ਹੋ ਗਿਆ। ਖੇਤਰੀ ਹਸਪਤਾਲ 'ਚ ਇਲਾਜ ਤੋਂ ਬਾਅਦ ਉਸ ਨੂੰ ਸ਼ਿਮਲਾ ਆਈਜੀਐੱਮਸੀ ਰੈਫਰ ਕਰ ਦਿਤਾ ਗਿਆ ਹੈ। ਮ੍ਰਿਤਕ ਡਰਾਈਵਰ ਦੀ ਪਛਾਣ ਤੇਨਜਿਨ ਵਾਸੀ ਤਾਬੋ, ਲਾਹੌਲ ਸਪਿਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Bhai Pinderpal Singh Mother Death News: ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਮਾਤਾ ਦਾ ਹੋਇਆ ਦਿਹਾਂਤ  

ਪੁਲਿਸ ਅਨੁਸਾਰ ਤਾਮਿਲਨਾਡੂ ਤੋਂ 2 ਸੈਲਾਨੀ ਇਨੋਵਾ ਕਾਰ (ਐਚਪੀ-01ਏਏ-1111) ਵਿਚ ਸਪੀਤੀ-ਕਿਨੌਰ ਦੇਖਣ ਆਏ ਸਨ। ਐਤਵਾਰ ਨੂੰ ਉਹ ਕਿਨੌਰ ਤੋਂ ਸ਼ਿਮਲਾ ਵੱਲ ਪਰਤ ਰਹੇ ਸਨ। ਦੁਪਹਿਰ 3 ਵਜੇ ਦੇ ਕਰੀਬ ਇਨੋਵਾ ਗੱਡੀ ਕਿਨੌਰ ਦੇ ਪੰਗੀ ਨਾਲੇ ਨੇੜੇ NH-5 'ਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ 200 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ।

ਇਹ ਵੀ ਪੜ੍ਹੋ: Viral Video: ਸੋਸ਼ਲ ਮੀਡੀਆ 'ਤੇ ਦਿਲ ਕੰਬਾਊ ਵੀਡੀਓ ਹੋ ਰਿਹਾ ਵਾਇਰਲ  

ਜਦੋਂ ਕਾਰ ਪਲਟ ਗਈ ਤਾਂ ਗੋਪੀਨਾਥ (33) ਕਾਰ ਦੀ ਖਿੜਕੀ ਤੋਂ ਬਾਹਰ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਚਾਲਕ ਤੇਨਜਿਨ ਅਤੇ ਇੱਕ ਹੋਰ ਸੈਲਾਨੀ ਸਤਲੁਜ ਵਿੱਚ ਵਹਿ ਗਏ। ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੋਵਾਂ ਦਾ ਕੋਈ ਸੁਰਾਗ ਨਾ ਮਿਲਣ 'ਤੇ NDRF ਨੂੰ ਮੌਕੇ 'ਤੇ ਬੁਲਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਤਵਾਰ ਦੇਰ ਸ਼ਾਮ NDRF ਨੇ ਸਤਲੁਜ 'ਚੋਂ ਤੇਜਿਨ ਦੀ ਲਾਸ਼ ਨੂੰ ਬਾਹਰ ਕੱਢਿਆ। ਹਨੇਰਾ ਹੋਣ ਕਾਰਨ ਤਲਾਸ਼ੀ ਮੁਹਿੰਮ ਨੂੰ ਰੋਕਣਾ ਪਿਆ। ਸੋਮਵਾਰ ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਦੂਜੇ ਯਾਤਰੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਐਸਐਚਓ ਜਨੇਸ਼ਵਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਨਡੀਆਰਐਫ ਮੌਕੇ ’ਤੇ ਪਹੁੰਚ ਗਏ ਸਨ। ਘਟਨਾ ਸਬੰਧੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਯਾਤਰੀ ਨੂੰ ਲੱਭਣ ਲਈ ਸਰਚ ਆਪਰੇਸ਼ਨ ਜਾਰੀ ਹੈ।

(For more news apart from Heart-wrenching video is going viral on social media News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement