
ਬੀਤੇ ਦਿਨ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਪਹੁੰਚੇ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਅਤੇ ਕਾਂਗਰਸ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਸੁਖਬੀਰ...
ਫਾਜ਼ਿਲਕਾ : ਬੀਤੇ ਦਿਨ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਪਹੁੰਚੇ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਅਤੇ ਕਾਂਗਰਸ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀਆਂ ਨੇ ਸਿਰਫ਼ ਇਕੋ-ਦਿਨ ਕੰਮ ਕੀਤੇ ਹਨ ਅਤੇ ਉਹ ਹੈ।
Sukhbir Singh Badal
ਝੂਠੇ ਪਰਚੇ ਦਰਜ ਕਰਨ ਦਾ। ਲੋਕਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕਰਨ ਦੇ ਮਾਮਲੇ ਵਿਚ ਸੁਨੀਲ ਜਾਖੜ ਨੂੰ ਗੋਲਡ ਮੈਡਲ ਵੀ ਮਿਲ ਸਕਦਾ ਹੈ। ਜਾਖੜ ਨੂੰ ਲਲਕਾਰਦੇ ਹੋਏ ਸੁਖਬੀਰ ਨੇ ਕਿਹਾ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਅਬੋਹਰ ਤੋਂ ਜਿੱਤ ਕੇ ਵਿਖਾਵੇ।
Sunil Jakhar
ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੇ ਨਾਲ-ਨਾਲ ਵਿਰੋਧੀਆਂ ਦਾ ਭੰਡੀ ਪ੍ਰਚਾਰ ਵੀ ਬੜੇ ਜ਼ੋਰਾ-ਸ਼ੋਰਾ ਨਾਲ ਕੀਤਾ ਜਾ ਰਿਹਾ ਹੈ।