
ਹੁਸ਼ਿਆਰਪੁਰ : ਸਾਊਦੀ ਅਰਬ ਬਹੁਤ ਹੀ ਅਨੁਸ਼ਾਸਨ ਪ੍ਰੇਮੀ ਤੇ ਸਖ਼ਤ ਕਾਨੂੰਨਾਂ ਵਾਲਾ ਦੇਸ਼ ਹੈ। ਛੋਟੀ ਜਿਹੀ ਗ਼ਲਤੀ 'ਤੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ...
ਹੁਸ਼ਿਆਰਪੁਰ : ਸਾਊਦੀ ਅਰਬ ਬਹੁਤ ਹੀ ਅਨੁਸ਼ਾਸਨ ਪ੍ਰੇਮੀ ਤੇ ਸਖ਼ਤ ਕਾਨੂੰਨਾਂ ਵਾਲਾ ਦੇਸ਼ ਹੈ। ਛੋਟੀ ਜਿਹੀ ਗ਼ਲਤੀ 'ਤੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਸਾਊਦੀ ਅਰਬ ਦੀ ਜੇਲ 'ਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨ ਨੂੰ ਜੇਲ ਅੰਦਰ ਹੀ ਸਿਰ ਕਲਮ ਕਰ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਪਰਿਵਾਰ ਨੂੰ ਇਹ ਖ਼ਬਰ ਕਿਸੇ ਨੇ ਫ਼ੋਨ 'ਤੇ ਦਿੱਤੀ।
Satwinder Kumar in Saudi Arab jailਜਾਣਕਾਰੀ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫ਼ਰਪੁਰ ਕੁੱਲੀਆਂ ਦਾ ਨੌਜਵਾਨ ਸਤਵਿੰਦਰ ਕੁਮਾਰ ਸਾਲ 2013 'ਚ ਕਮਾਈ ਕਰਨ ਲਈ ਸਾਊਦੀ ਗਿਆ ਸੀ ਪਰ ਉੱਥੇ ਮਾਮੂਲੀ ਝਗੜੇ ਕਰ ਕੇ ਸਾਊਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਹ ਪਿਛਲੇ 4 ਸਾਲਾਂ ਤੋਂ ਉਹ ਜੇਲ 'ਚ ਬੰਦ ਸੀ। ਉਹ ਸਾਊਦੀ ਦੀ ਇੱਕ ਕੰਪਨੀ ਅਲ ਮਜ਼ੀਦ 'ਚ ਕੰਮ ਕਰਦਾ ਸੀ। ਸਤਵਿੰਦਰ ਨਾਲ ਇੱਕ ਹੋਰ ਲੁਧਿਆਣਾ ਦਾ ਨੌਜਵਾਨ ਵੀ ਜੇਲ ਅੰਦਰ ਕੈਦ ਸੀ।
ਉਧਰ ਪਰਿਵਾਰ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਮੰਗ ਕੀਤੀ ਹੈ ਕਿ ਸਤਵਿੰਦਰ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।