ਪੰਜਾਬ ਦਾ ਕਚੂੰਮਰ ਕੱਢ ਰਹੀ ਹੈ ਕਰਜ਼ੇ ਦੀ ਭਾਰੀ ਪੰਡ, ਪੰਜ ਸਾਲਾਂ 'ਚ ਦੁੱਗਣਾ ਹੋਇਆ ਕਰਜ਼ੇ ਦਾ ਬੋਝ
Published : Mar 5, 2021, 4:53 pm IST
Updated : Mar 5, 2021, 6:03 pm IST
SHARE ARTICLE
Financial condition of Punjab
Financial condition of Punjab

ਪਿਛਲੇ 10 ਸਾਲਾਂ ਦੌਰਾਨ ਚਾਰ–ਗੁਣਾ ਵਧਿਆ ਪੰਜਾਬ ਸਿਰ ਕਰਜ਼ਾ

ਚੰਡੀਗੜ੍ਹ : ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਚਲਦਾ ਰਹਿਣ ਦੀ ਸੂਰਤ ਵਿਚ ਪੰਜਾਬ ਨੂੰ ਆਉਂਦੇ ਸਮੇਂ ਦੌਰਾਨ ਗੰਭੀਰ ਵਿੱਤੀ ਚੁਨੌਤੀਆਂ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਖੁਲਾਸਾ ਕੰਪਟਰੋਲਰ ਤੇ ਆਡੀਟਰ ਜਨਰਲ (CAG) ਦੀ ਤਾਜ਼ਾ ਰਿਪੋਰਟ ਵਿਚ ਹੋਇਆ ਹੈ। ਰੀਪੋਰਟ ਮੁਤਾਬਕ ਸਾਲ 2024-25 ਤਕ ਸੂਬੇ ਸਿਰ ਚੜ੍ਹਿਆ ਕਰਜ਼ਾ 3.73 ਲੱਖ ਕਰੋੜ ਰੁਪਏ ਹੋ ਜਾਵੇਗਾ।

MoneyMoney

ਕੈਗ ਨੇ ਸੈਮੀਲੌਗ ਲਿਨੀਅਰ ਰੀਗ੍ਰੈਸ਼ਨ ਮਾਡਲ ਦੇ ਆਧਾਰ ’ਤੇ ਲਾਏ ਅਨੁਮਾਨਾਂ ਮੁਤਾਬਕ ਸਾਲ 2024-25 ਤਕ ਪੰਜਾਬ ਸਿਰ ਚੜ੍ਹਿਆ ਕਰਜ਼ਾ 3,73,988 ਕਰੋੜ ਰੁਪਏ ਹੋ ਜਾਵੇਗਾ, ਜਦਕਿ 31 ਮਾਰਚ, 2019 ਨੂੰ ਪੰਜਾਬ ਸਿਰ 1,79,130 ਕਰੋੜ ਰੁਪਏ ਦਾ ਕਰਜ਼ਾ ਸੀ। ਇੰਝ ਪੰਜ ਸਾਲਾਂ ਅੰਦਰ ਇਹ ਕਰਜ਼ਾ ਦੁੱਗਣਾ ਹੋਣ ਜਾ ਰਿਹਾ ਹੈ।

MoneyMoney

ਪਿਛਲੇ 10 ਸਾਲਾਂ ਦੌਰਾਨ ਪੰਜਾਬ ਦਾ ਕਰਜ਼ਾ ਚਾਰ–ਗੁਣਾ ਵਧਿਆ ਹੈ। ਸਾਲ 2006-07 ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ’ਚ ਆਈ ਸੀ, ਤਦ ਇਹ ਕਰਜ਼ਾ 40,000 ਕਰੋੜ ਰੁਪਏ ਦੇ ਲਗਪਗ ਸੀ। ਸਾਲ 2016-17 ’ਚ ਜਦੋਂ ਅਕਾਲੀ-ਭਾਜਪਾ ਸਰਕਾਰ ਸੱਤਾ ਤੋਂ ਲਾਂਭੇ ਹੋਈ, ਤਾਂ ਇਹ ਕਰਜ਼ਾ ਵਧ ਕੇ 1,53,773 ਕਰੋੜ ਰੁਪਏ ਹੋ ਗਿਆ ਸੀ।

MoneyMoney

ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਦੀ ਹਕੂਮਤ ਵੀ ਪੰਜਾਬ ਦੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਨਹੀਂ ਲਿਆ ਸੀ। ਇਕੱਲੇ ਸਾਲ 2018-19 ਦੌਰਾਨ ਹੀ ਪੰਜਾਬ ਸਿਰ 25,500 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਿਆ ਸੀ। ਪਿਛਲੇ ਕੁਝ ਸਾਲਾਂ ਤੋਂ ਸੂਬਾ ਸਰਕਾਰ ਜਿੱਥੇ ਪੁਰਾਣੇ ਕਰਜ਼ੇ ਮੋੜ ਰਹੀ ਹੈ, ਉੱਥੇ 73 ਫ਼ੀਸਦੀ ਨਵੇਂ ਕਰਜ਼ੇ ਵੀ ਲੈ ਲੈਂਦੀ ਹੈ। ਹੁਣ ਪੰਜਾਬ ਸਰਕਾਰ ਦੀਆਂ ਦੇਣਦਾਰੀਆਂ ਇੰਨੀਆਂ ਜ਼ਿਆਦਾ ਵਧ ਗਈਆਂ ਹਨ ਕਿ ਉਸ ਨੂੰ ਨਵੇਂ ਕਰਜ਼ੇ ’ਚੋਂ ਆਪਣੇ ਉਪਯੋਗ ਲਈ ਸਿਰਫ਼ 10 ਫ਼ੀਸਦੀ ਰਕਮ ਹੀ ਮਿਲਦੀ ਹੈ। ਭਵਿੱਖ ’ਚ ਇਹ ਕਰਜ਼ੇ ਪੰਜਾਬ ਦੀ ਵਿੱਤੀ ਸਥਿਤੀ ਹੋਰ ਵੀ ਭੈੜੀ ਕਰਨ ਜਾ ਰਹੇ ਹਨ। ਹੁਣ CAG ਨੇ ਇਹ ਨੁਕਤਾ ਉਠਾਇਆ ਹੈ।

MoneyMoney

ਦੂਜੇ ਪਾਸੇ ਮਿਸ਼ਨ 2022 ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਲੋਕਾਂ ਨੂੰ ਭਰਮਾਉਣ ਲਈ ਤਰ੍ਹਾਂ ਤਰ੍ਹਾਂ ਦੇ ਬਿਆਨ ਦਾਗ ਰਹੀਆਂ ਹਨ। ਵਿਧਾਨ ਸਭਾ ਵਿਚ ਚੱਲ ਰਹੇ ਬਜਟ ਇਜਲਾਸ ਦੌਰਾਨ ਜਿੱਥੇ ਸੱਤਾਧਾਰੀ ਧਿਰ ਸਰਕਾਰ ਦੀਆਂ ਉਪਬਲਧੀਆਂ ਗਿਣਾ ਰਹੀ ਹੈ ਉੱਥੇ ਹੀ ਵਿਰੋਧੀ ਧਿਰਾਂ ਸਰਕਾਰ ਦੀਆਂ ਨਕਾਮੀਆਂ ਨੂੰ ਉਜਾਗਰ ਕਰ ਕੇ ਖੁਦ ਦਾ ਅਕਸ ਸੁਦਾਰਨ ਦੀ ਕੋਸ਼ਿਸ਼ ਵਿਚ ਹਨ। ਪੰਜਾਬ ਸਿਰ ਕਰਜ਼ੇ ਦੀ ਭਾਰੀ ਹੁੰਦੀ ਪੰਡ ਤੋਂ ਛੁਟਕਾਰੇ ਸਬੰਧੀ ਕਿਸੇ ਭਵਿੱਖੀ ਯੋਜਨਾ ਬਾਰੇ ਸਾਰੀਆਂ ਧਿਰਾਂ ਚੁਪ ਹਨ ਜਦਕਿ ਵਿਕਾਸ ਅਤੇ ਚੰਗੇ ਦਿਨਾਂ ਲਈ ਵਿੱਤੀ ਹਾਲਤ ਦਾ ਸੁਧਰਨਾ ਬਹੁਤ ਜ਼ਰੂਰੀ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement