ਹੁਣ ਚੰਡੀਗੜ੍ਹ ਵਿਚ 3 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ ਰੈਸਟੋਰੈਂਟ, ਬਾਰ ਅਤੇ ਹੋਟਲ
Published : Mar 5, 2022, 1:39 pm IST
Updated : Mar 5, 2022, 1:39 pm IST
SHARE ARTICLE
Bars can stay open till 3am in Chandigarh
Bars can stay open till 3am in Chandigarh

ਸ਼ਹਿਰ ਵਿਚ ਹੁਣ ਰੈਸਟੋਰੈਂਟ, ਬਾਰ ਅਤੇ ਹੋਟਲ 1 ਵਜੇ ਦੀ ਬਜਾਏ ਸਵੇਰੇ 3 ਵਜੇ ਤੱਕ ਖੁੱਲ਼੍ਹੇ ਰਹਿ ਸਕਦੇ ਹਨ।

 

ਚੰਡੀਗੜ੍ਹ: ਸ਼ਹਿਰ ਵਿਚ ਹੁਣ ਰੈਸਟੋਰੈਂਟ, ਬਾਰ ਅਤੇ ਹੋਟਲ 1 ਵਜੇ ਦੀ ਬਜਾਏ ਸਵੇਰੇ 3 ਵਜੇ ਤੱਕ ਖੁੱਲ਼੍ਹੇ ਰਹਿ ਸਕਦੇ ਹਨ। ਦਰਅਸਲ ਯੂਟੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਨਾਈਟ ਲਾਈਫ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ। ਇਸ ਦੇ ਤਹਿਤ ਰੈਸਟੋਰੈਂਟ, ਬਾਰ ਅਤੇ ਹੋਟਲ ਵਾਧੂ ਲਾਇਸੈਂਸ ਫੀਸ ਦੇ ਭੁਗਤਾਨ 'ਤੇ ਸਵੇਰੇ 1 ਵਜੇ ਦੀ ਬਜਾਏ ਸਵੇਰੇ 3 ਵਜੇ ਤੱਕ ਗਾਹਕਾਂ ਨੂੰ ਖਾਣੇ ਅਤੇ ਪੀਣ ਦੀ ਸਰਵਿਸ ਦੇ ਸਕਦੇ ਹਨ।

ChandigarhChandigarh

ਤਿੰਨ-ਸਿਤਾਰਾ ਅਤੇ ਚਾਰ-ਸਿਤਾਰਾ ਹੋਟਲਾਂ ਵਿਚ ਵੀ ਵਾਧੂ ਫੀਸ ਦੇ ਕੇ 24 ਘੰਟੇ ਸ਼ਰਾਬ ਦੀ ਸੇਵਾ ਦੀ ਇਜਾਜ਼ਤ ਦੇਣ ਵਾਲੀ ਨੀਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਨੀਤੀ ਨੂੰ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਲਾਹਕਾਰ ਧਰਮਪਾਲ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਅਤੇ ਹੋਰਾਂ ਦੁਆਰਾ ਵਿਸਤ੍ਰਿਤ ਪੇਸ਼ਕਾਰੀ ਤੋਂ ਬਾਅਦ ਪ੍ਰਵਾਨਗੀ ਦਿੱਤੀ।

excise policy on Alcohal New Excise policy

ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ ’ਤੇ ਇਕ ਨਵੇਂ ਸੈੱਸ ਦੀ ਸ਼ੁਰੂਆਤ ਕੀਤੀ ਹੈ। ਈ-ਵ੍ਹੀਕਲ ਪਾਲਿਸੀ ਤਹਿਤ ਸ਼ਰਾਬ ’ਤੇ ਈ-ਵ੍ਹੀਕਲ ਸੈੱਸ ਲਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਹ ਪ੍ਰਤੀ ਬੋਤਲ ਵੱਖ-ਵੱਖ 2 ਤੋਂ 40 ਰੁਪਏ ਦੇ ਕਰੀਬ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement